ਦਿ ਕਲਾਸ ਫੋਰਥ ਗੋਰਮਿੰਟ ਇੰਪਲਾਈਜ਼ ਯੂਨੀਅਨ ਵੱਲੋਂ ਵਣ ਵਿਭਾਗ ਫਿਰੋਜ਼ਪੁਰ ਦੇ ਦਰਜਾ ਚਾਰ ਕਰਮਚਾਰੀਆ ਦੀਆਂ ਵਿਭਾਗੀ ਮੰਗਾ ਸਬੰਧੀ ਕੀਤੀ ਮੀਟਿੰਗ
- 122 Views
- kakkar.news
- May 10, 2024
- Punjab
ਦਿ ਕਲਾਸ ਫੋਰਥ ਗੋਰਮਿੰਟ ਇੰਪਲਾਈਜ਼ ਯੂਨੀਅਨ ਵੱਲੋਂ ਵਣ ਵਿਭਾਗ ਫਿਰੋਜ਼ਪੁਰ ਦੇ ਦਰਜਾ ਚਾਰ ਕਰਮਚਾਰੀਆ ਦੀਆਂ ਵਿਭਾਗੀ ਮੰਗਾ ਸਬੰਧੀ ਕੀਤੀ ਮੀਟਿੰਗ
ਫਿਰੋਜ਼ਪੁਰ 10 ਮਈ 2024 (ਅਨੁਜ ਕੱਕੜ ਟੀਨੂੰ)
ਦਿ ਕਲਾਸ ਫੋਰਥ ਗੋਰਮਿੰਟ ਇੰਪਲਾਈਜ਼ ਯੂਨੀਅਨ ਫਿਰੋਜ਼ਪੁਰ ਵੱਲੋਂ ਪੰਜਾਬ ਵਣ ਵਿਭਾਗ ਵਰਕਰ ਯੂਨੀਅਨ ਦੀਆਂ ਵਿਭਾਗੀ ਮੰਗਾਂ ਸਬੰਧੀ ਮੀਟਿੰਗ ਜਿਲ੍ਹਾਂ ਪ੍ਰਧਾਨ ਕਾਲਸ ਫੋਰਥ ਯੂਨੀਅਨ ਦੇ ਰਾਮ ਪ੍ਰਸ਼ਾਦ, ਜਨਰਲ ਸਕੱਤਰ ਪਰਵੀਨ ਕੁਮਾਰ ਅਤੇ ਵਣ ਵਿਭਾਗ ਦੇ ਜਿਲ੍ਹਾਂ ਪ੍ਰਧਾਨ ਲਾਲ ਸਿੰਘ ਦੀ ਅਗਵਾਈ ਵਿਚ ਅੱਜ ਵਣ ਵਿਭਾਗ ਵੱਲੋ ਵਿਭਾਗੀ ਮੰਗਾਂ ਨਾ ਮੰਨਣ ਤੇ ਵਣ ਮੰਡਲ ਦਫ਼ਤਰ ਸਾਹਮਣੇ ਇੱਕ ਵਿਸ਼ਾਲਾ ਧਰਨਾ ਦੇ ਵਣ ਅਫਸਰ ਨਾਲ ਮੀਟਿੰਗ ਕੀਤੀ ਗਈ , ਮੀਟਿੰਗ ਦੌਰਾਨ ਵਣ ਅਫਸਰ ਵੱਲੋਂ ਕਰਮਚਾਰੀਆਂ ਦੀਆਂ ਮੰਗਾਂ ਮੰਨ ਦਾ ਹੱਲ ਕਰਨ ਲਈ ਕਿਹਾ ਗਿਆ ਹੈ ਤੇ ਜਲਦੀ ਹੀ ਮੰਗਾਂ ਦੀ ਪੂਰਤੀ ਕੀਤੀ ਜਾਵੇਗੀ।
ਇਸ ਸਬੰਧੀ ਯੂਨੀਅਨ ਅਗੂਆਂ ਨੇ ਕਿਹਾ ਕਿ ਸਾਡੇ ਧਿਆਨ ਵਿਚ ਆਇਆ ਹੈ ਕਿ ਦਫਤਰ ਵਿਖੇ ਤੈਨਾਤ ਕਲਾਸ ਫੋਰਥ ਕਰਮਚਾਰੀਆਂ ਨਾਲ ਧੱਕਾ ਹੋ ਰਿਹਾ ਹੈ। ਜਿਸ ਕਰਕੇ ਇਨ੍ਹਾਂ ਦੀਆਂ ਮੰਗਾਂ ਦਾ ਹੱਲ ਕਰਨ ਲਈ ਵਣ ਅਫ਼ਸਰ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਜਿਲ੍ਹਾਂ ਯੂਨੀਅਨ ਆਗੂ ਨਾਲ ਗੱਲ ਬਾਤ ਕਰਕੇ ਮੰਗਾ ਦਾ ਨਿਪਟਾਰਾ ਕੀਤਾ ਗਿਆ ਹੈ। ਇਸ ਮੋਕੇ ਜਿਲ੍ਹਾ ਮੀਤ ਪ੍ਰਧਾਨ ਰਾਜ ਕੁਮਾਰ, ਨਹਿਰੀ ਵਿਭਾਗ ਤੋ ਲਾਡੀ, ਮਹੇਸ਼ ਕੁਮਾਰ ਜਿਲ੍ਹਾ ਪ੍ਰੀਸ਼ਦ, ਸਿਵਲ ਹਸਪਤਾਲ ਤੋਂ ਅਜੀਤ ਗਿੱਲ ਅਤੇ ਰਾਜ ਕੁਮਾਰ, ਖੁਰਾਕ ਸਪਲਾਈ ਵਿਭਾਗ ਤੋੰ ਰਾਜਾ ਰਾਮ, ਪੈਰਾ ਮੈਡੀਕਲ ਤੋਂ ਨਰਿੰਦਰ ਸ਼ਰਮਾ, ਸਿੱਖਿਆ ਵਿਭਾਗ ਤੋਂ ਦਲਜਿੰਦਰ ਅਟਵਾਲ, ਵਣ ਵਿਭਾਗ ਦੇ ਜਨਰਲ ਸਕੱਤਰ ਸ਼ੇਰ ਸਿੰਘ, ਜੋਗਿੰਦਰ ਸਿੰਘ, ਭਜਨ ਸਿੰਘ, ਇੰਦਰ ਸਿੰਘ ਹਾਮਦ ਹਿਠਾੜ, ਗੁਰਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਦਰਜਾ ਚਾਰ ਕਰਮਚਾਰੀ ਹਾਜਰ ਸਨ।


