ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਘੁਬਾਇਆ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ ,ਬਾਰਡਰ ਖੋਲਣ ਦਾ ਦਿੱਤਾ ਭਰੋਸਾ
- 127 Views
- kakkar.news
- May 13, 2024
- Politics Punjab
ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਘੁਬਾਇਆ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ ,ਬਾਰਡਰ ਖੋਲਣ ਦਾ ਦਿੱਤਾ ਭਰੋਸਾ
ਫਿਰੋਜ਼ਪੁਰ,13 ਮਈ , 2024 (ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸ ਸ਼ੇਰ ਸਿੰਘ ਘੁਬਾਇਆ ਵਲੋਂ ਅੱਜ ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਦੇ ਦਫ਼ਤਰ ਵਿਖੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਕਾਗਜ ਦਾਖਿਲ ਕਰਨ ਤੋਂ ਬਾਅਦ ਘੁਬਾਇਆ ਵਲੋਂ ਪ੍ਰੈੱਸ ਕਲੱਬ ਫਿਰੋਜ਼ਪੁਰ ਵਿਖੇ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ । ਪ੍ਰੈਸ ਨਾਲ ਰੂ ਬਰੂ ਹੁੰਦੇ ਹੋਏ ਕਾਂਗਰਸ ਉਮੀਦਵਾਰ ਘੁਬਾਇਆ ਨੇ ਕਿਹਾ ਕਿ ਉਹ ਪ੍ਰੈਸ ਦੇ ਵਲੋਂ ਲੋਕਾਂ ਨੂੰ ਅਪੀਲ ਕਰਨਾ ਚਾਉਂਦੇ ਹਨ ਕਿ ਕਾਂਗਰਸ ਹਮੇਸ਼ਾ ਲੋਕਭਲਾਈ ਦੇ ਹਿੱਤ ਚ ਰਹੀ ਹੈ ਅਤੇ ਪਾਰਟੀ ਹਰ ਵਰਗ ਦੇ ਲੋਕਾਂ ਨਾਲ ਉਹ ਮੋਢੇ ਨਾਲ ਮੋਡਾ ਜੋੜ ਕੇ ਖੜ੍ਹੀ ਰਹੀ ਹੈ ।
ਘੁਬਾਇਆ ਨੇ ਕਿਹਾ ਕਿ ਲੋਕ ਵਾਆਦਾ ਖ਼ਿਲਾਫ਼ੀ ਕਰਨ ਵਾਲੇ ਲੋਕਾਂ ਨੂੰ ਮੁੱਹ ਨਹੀਂ ਲਗਾਉਣਗੇ ਅਤੇ ਕਿਸਾਨ ਵਿਰੋਧੀ ਭਾਜਪਾ ਅਤੇ ਓਹਨਾ ਦੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਰਾਜ ਵਿਚ ਮਿਲੀ ਚਿੱਟੇ ਦੀ ਸੌਗਾਤ ਨੇ ਜਿਨ੍ਹਾਂ ਮਾਵਾਂ ਦੇ ਪੁੱਤ ਨਿਗਲ ਲਏ , ਓਹਨਾ ਲੋਕਾਂ ਨੂੰ ਬਖਸ਼ਣਗੇ ਨਹੀਂ ,ਸਗੋਂ 1 ਜੂਨ ਨੂੰ ਕਾਂਗਰਸ ਦੇ ਹੱਕ ਚ ਫਤਵਾ ਦੇ ਕੇ ਇਹਨਾਂ ਪਾਰਟੀਆਂ ਦੀਆ ਜਮਾਨਤਾਂ ਜਬਤ ਕਰਾਉਣਗੇ।
ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਜੇਕਰ ਲੋਕ ਇਹਨਾਂ ਨੂੰ ਜਿਤਾਉਂਦੇ ਹਨ ਤਾ ਉਹ ਸੂਬੇ ਚ ਵਿਕਾਸ ਦੀ ਹਨੇਰੀ ਲਿਆ ਦੇਣਗੇ । ਓਹਨਾ ਕਿਹਾ ਕਿ ਉਹ ਫਿਰੋਜ਼ਪੁਰ ਚ ਇੰਡਸਟਰੀ ਲੈ ਕੇ ਆਉਣਗੇ ਜਿਨਾਂ ਨਾਲ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਓਹਨਾ ਇਹ ਵੀ ਕਿਹਾ ਕਿ ਉਹ ਰੋਜ਼ਗਾਰ ਨੂੰ ਪੜਦਾ ਕਾਰਨ ਲਈ ਕੇਂਦਰ ਵਲੋਂ ਫੰਡ ਵੀ ਲੈ ਕੇ ਆਉਣਗੇ । ਘੁਬਾਇਆ ਨੇ ਇਹ ਵੀ ਕਿਹਾ ਕਿ ਉਹ ਫਿਰੋਜ਼ਪੁਰ ਚ ਕਛੂਏ ਦੀ ਚਾਲ ਨਾਲ ਚੱਲ ਰਹੇ ਪੀ ਜੀ ਆਈ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਮੁਕੰਮਲ ਕਰਵਾਉਣਗੇ ।ਓਹਨਾ ਇਹ ਵੀ ਕਿਹਾ ਕਿ ਫਿਰੋਜ਼ਪੁਰ ਦੇ ਬਾਰਡਰ ਨੂੰ ਉਹ ਖੋਲਣ ਲਈ ਹਰ ਸੰਬਵ ਕੋਸ਼ਿਸ਼ ਕਰਨਗੇ ਤਾ ਜੋ ਫਿਰੋਜ਼ਪੁਰ ਚ ਕਾਰੋਬਾਰ ਨੂੰ ਵਾਧਾ ਮਿੱਲ ਸਕੇ ।
ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਸ਼ੇਰ ਸਿੰਘ ਘੁਬਾਇਆ ਦੇ ਨਾਲ ਸਾਬਕਾ ਐਮ ਐਲ ਏ ਸ ਪਰਮਿੰਦਰ ਸਿੰਘ ਪਿੰਕੀ ਵੀ ਮੌਜੂਦ ਸਨ ਜਿਨਾਂ ਨੇ ਕਿਹਾ ਕਿ ਲੋਕ ਕਾਂਗਰਸ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰਨ ਤਾ ਜੋ ਫਿਰੋਜ਼ਪੁਰ ਦੀ ਨੁਹਾਰ ਬਦਲੀ ਜਾ ਸਕੇ .ਪਿੰਕੀ ਨੇ ਕਿਹਾ ਕਿ ਪਿੱਛਲੀ ਵਾਰ ਦੇ ਲੋਕਸਭਾ ਮੇਮ੍ਬਰ ਸੁਖਬੀਰ ਬਾਦਲ ਵੋਟਾਂ ਜਿੱਤਣ ਤੋਂ ਬਾਅਦ ਕਦੀ ਫਿਰੋਜ਼ਪੁਰ ਚ ਆਪਣਾ ਮੂੰਹ ਵਿਖਾਉਣ ਵੀ ਨਹੀਂ ਆਏ ਅਤੇ ਨਾ ਹੀ ਕਰੋਨਾਂ ਦੇ ਸਮੇ ਓਹਨਾ ਵਲੋਂ ਫਿਰੋਜ਼ਪੁਰ ਲਈ ਕੁਜ ਕੀਤਾ ਗਿਆ । ਓਹਨਾ ਕਿਹਾ ਕਿ ਆਪ ਪਾਰਟੀ ਨੇ ਔਰਤਾਂ ਦੇ ਖਾਤਿਆਂ ਚ 1000 ਰੁਪਏ ਹਰ ਮਹੀਨੇ ਪਾਉਣ ਨੂੰ ਕਿਹਾ ਸੀ ਪਰ ਤਕਰੀਬਨ 2 ਸਾਲ ਹੋਣ ਤੋਂ ਬਾਅਦ ਵੀ ਅਜੇ ਤਕ ਕਿਸੇ ਵੀ ਬੀਬੀ ਘਰ ਕੋਈ ਪੈਸੇ ਨਹੀਂ ਆਏ । ਪਿੰਕੀ ਨੇ ਕਿਹਾ ਕਿ ਇਹ ਆਪ ਸਰਕਾਰ ਸਰਕਾਰ ਝੂਠ ਦਾ ਪੁਲੰਦਾ ਹੈ । ਓਹਨਾ ਭਾਜਪਾ ਅਤੇ ਅਕਾਲੀਆਂ ਨੂੰ ਵੀ ਆੜੇ ਹੱਥੀਂ ਲੈਂਦੀਆਂ ਕਿਹਾ ਕਿ ਇਹਨਾਂ ਦੇ ਸਮੇ ਲੋਕਾਂ ਨੂੰ ਰੋਜਗਾਰ ਤਾ ਕਿ ਮਿਲਣਾ ਸੀ ਸਗੋਂ ਨਸ਼ਾ ਜਰੂਰ ਦੇ ਦਿੱਤਾ ਦੂਜੇ ਪਾਸੇ ਪੰਜਾਬ ਦੀ ਜਵਾਨੀ ਪੰਜਾਬ ਛੱਡ ਕੇ ਬਾਹਰ ਜਾਂ ਨੂੰ ਮਜਬੂਰ ਕਰ ਦਿੱਤੀ ਹੈ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024