ਪੁਲਿਸ ਵਲੋਂ ਰੇਡ ਕਰ 200 ਬੋਤਲਾਂ ਸ਼ਰਾਬ ਨਜ਼ਾਇਜ਼ ਅਤੇ 2100 ਲੀਟਰ ਲਾਹਣ ਕੀਤੀ ਬਰਾਮਦ
- 166 Views
- kakkar.news
- May 17, 2024
- Crime Punjab
ਪੁਲਿਸ ਵਲੋਂ ਰੇਡ ਕਰ 200 ਬੋਤਲਾਂ ਸ਼ਰਾਬ ਨਜ਼ਾਇਜ਼ ਅਤੇ 2100 ਲੀਟਰ ਲਾਹਣ ਕੀਤੀ ਬਰਾਮਦ
ਫ਼ਿਰੋਜ਼ਪੁਰ 17 ਮਈ 2024(ਅਨੁਜ ਕੱਕੜ ਟੀਨੂੰ)
ਲੋਕ ਸਭਾ ਚੋਣਾਂ ਦੌਰਾਨ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਜ਼ਿਲ੍ਹੇ ਭਰ ਵਿੱਚ ਪੁਲਿਸ ਵੱਲੋਂ ਹਰ ਪਾਸੇ ਨਾਕੇ ਲਗਾਏ ਜਾ ਰਹੇ ਹਨ ਤਾਂ ਲੋਕ ਸਭਾ ਚੋਣਾਂ ਦੌਰਾਨ ਕੋਈ ਵੀ ਮਾੜੀ ਘਟਨਾ ਨਾ ਵਾਪਰ ਸਕੇ। ਇਸ ਸਭ ਦੇ ਸਿੱਟੇ ਵਜੋਂ ਫਿਰੋਜ਼ਪੁਰ ਪੁਲਿਸ ਨੇ 02 ਵਿਅਕਤੀਆਂ ਤੇ ਰੇਡ ਕਰ ਉਹਨਾਂ ਪਾਸੋ 200 ਬੋਤਲਾਂ ਸ਼ਰਾਬ ਨਜ਼ਾਇਜ਼ ਅਤੇ 2100 ਲੀਟਰ ਲਾਹਣ ਬਰਾਮਦ ਕੀਤੀ ਹੈ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੈਡੱ ਕਾਂਸਟੇਬਲ ਪਰਮਜੀਤ ਸਿੰਘ ਨੇ ਦੱਸਿਆ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਦੇ ਸਬੰਧ ਵਿੱਚ ਪਿੰਡ ਕਮਾਲੇਵਾਲਾ ਪਾਸ ਮਜੂਦ ਸੀ ਤਾਂ ਇਤਲਾਹ ਮਿਲੀ ਕਿ 1) ਰਾਜੂ ਪੁੱਤਰ ਗੁਰਮੀਤ ਸਿੰਘ 2) ਅੰਗਰੇਜ ਸਿੰਘ ਪੁੱਤਰ ਜੰਗੀਰ ਸਿੰਘ ਵਾਸੀਅਨ ਝੁੱਗੇ ਨਿਹੰਗਾਂ ਵਾਲੇ ਫਿਰੋਜ਼ਪੁਰ ਸ਼ਰਾਬ ਨਜਾਇਜ਼ ਕਸੀਦ ਕਰਨ ਦੀ ਤਿਆਰੀ ਕਰ ਰਹੇ ਹਨ, ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਹਨ । ਪੁਲਿਸ ਪਾਰਟੀ ਦੁਆਰਾ ਆਰੋਪੀਆਂ ਤੇ ਰੇਡ ਕੀਤੀ ਗਈ ਤਾਂ ਆਰੋਪੀ ਮੋਕੇ ਤੋਂ ਫਰਾਰ ਹੋ ਗਏ ਤੇ ਮੋਕੇ ਪਰ 200 ਬੋਤਲਾਂ ਸ਼ਰਾਬ ਨਜਾਇਜ਼ ਅਤੇ 2100 ਲੀਟਰ ਲਾਹਣ ਬਰਾਮਦ ਹੋਈ ।
ਤਫਤੀਸ਼ ਅਫਸਰ ਵਲੋਂ ਫਰਾਰ ਹੋਏ ਆਰੋਪੀਆਂ ਖਿਲਾਫ EXCISE ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਆਰੋਪੀਆਂ ਦੀ ਭਾਲ ਜਾਰੀ ਹੈ।

- March 24, 2026
अब क्यूआर कोड से कर सकेंगे अधिकृत वेंडरों की पहचान
- March 23, 2026
शहीदी मेला–हुसैनीवाला के अवसर पर रेलवे द्वारा विशेष प्रबंध
- March 23, 2026