ਨਕੋਦਰ ਵਿਚ ਕੱਪੜਾ ਵਪਾਰੀ ਦਾ ਗੋਲੀਆਂ ਮਾਰ ਕੇ ਕੀਤੀ ਕਤਲ
- kakkar.news
- December 8, 2022
- Crime Punjab
ਨਕੋਦਰ ਵਿਚ ਕੱਪੜਾ ਵਪਾਰੀ ਦਾ ਗੋਲੀਆਂ ਮਾਰ ਕੇ ਕੀਤੀ ਕਤਲ
ਜਲੰਧਰ 08 ਦਸੰਬਰ 2022 (ਸਿਟੀਜ਼ਨਜ਼ ਵੋਇਸ)
ਪੰਜਾਬ ਵਿੱਚ ਆਏ ਦਿਨੀਂ ਵੱਡੀਆਂ ਵਾਰਦਾਤਾਂ ਵਾਪਰ ਰਹੀਆਂ ਹਨ ਤੇ ਸ਼ਰੇਆਮ ਕਤਲ ਹੋ ਰਹੇ ਹਨ।ਇਸੇ ਤਰ੍ਹਾਂ ਦਾ ਮਾਮਲਾ ਨਕੋਦਰ ਤੋਂ ਸਾਹਮਣੇ ਆਇਆ ਹੈ ਜਿਥੇ ਪੁਲਿਸ ਦੀ ਸੁਰੱਖਿਆ ਹੇਠ ਟਿੰਮੀ ਚਾਵਲਾ ਨਾਂ ਦੇ ਕੱਪੜਾ ਵਪਾਰੀ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਹੈ। ਇਸ ਦੌਰਾਨ ਇੱਕ ਸੁਰੱਖਿਆ ਕਰਮੀ ਦੇ ਵੀ ਗੋਲੀ ਵੱਜੀ ਹੈ ਜੋ ਕਿ ਹਸਪਤਾਲ ਵਿੱਚ ਜੇਰੇ ਇਲਾਜ਼ ਹੈ।ਦਈਏ ਕਿ ਕੁਝ ਦਿਨ ਪਹਿਲਾਂ ਕਿਸੇ ਗਰੁੱਪ ਵੱਲੋਂ ਕੱਪੜਾ ਵਪਾਰੀ ਤੋਂ 20 ਲੱਖ ਦੀ ਫਰੋਤੀ ਮੰਗੀ ਗਈ ਸੀ ਅਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ। ਇਸ ਧਮਕੀ ਤੋਂ ਬਾਅਦ ਕੱਪੜਾ ਵਪਾਰੀ ਨੂੰ 2 ਗੰਨਮੈਨ ਵੀ ਮਿਲੇ ਸਨ, ਜੋ ਕਤਲ ਸਮੇਂ ਵੀ ਉਸ ਦੇ ਨਾਲ ਹੀ ਸਨ। ਸੁਰੱਖਿਆ ਹੇਠ ਕੱਪੜਾ ਵਪਾਰੀ ਦਾ ਗੋਲੀਆਂ ਮਾਰਕੇ ਕਤਲ ਇਸ ਸਬੰਧੀ ਚਸ਼ਮਦੀਦੀ ਹਰਮਿੰਦਰ ਸਿੰਘ ਨੇ ਕਿਹਾ ਕਿ ਹਮੇਸ਼ਾ ਹੀ ਮੁੰਡੇ ਦੇ ਨਾਲ ਰਹਿੰਦਾ ਸੀ, ਘਟਨਾ ਤੋਂ ਪਹਿਲਾਂ ਮੈਂ ਦੁਕਾਨ ਦੀਆਂ ਚਾਬੀਆਂ ਲੈ ਕੇ ਗੱਡੀ ਵਿੱਚ ਬੈਠਣ ਹੀ ਲੱਗਾ ਸੀ ਕਿ ਪਹਿਲਾਂ ਹੀ ਇਹ ਘਟਨਾ ਵਾਪਰ ਗਈ। ਉਹਨਾਂ ਨੇ ਕਿਹਾ ਕਿ ਦੁਕਾਨ ਉੱਤੇ ਬੰਦੇ ਆਉਂਦੇ ਹਨ ਤੇ ਅਸੀਂ ਇਹਨਾਂ ਨੂੰ ਵੀ ਗਾਹਕ ਹੀ ਸਮਝਿਆ ਸੀ।ਇਸ ਸਬੰਧੀ ਆਈਜੀ ਜੀ ਐਸ ਸੰਧੂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਤੇ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026