ਨਸ਼ਿਆ ਖਿਲਾਫ ਸਖਤ ਕਾਰਵਾਈ ਯਕੀਨੀ ਬਣਾਉਣ ਲਈ ਜਿਲਾ ਪੱਧਰੀ NCORD ਕਮੇਟੀ ਫਿਰੋਜ਼ਪੁਰ ਦੀ ਹੋਈ ਮੀਟਿੰਗ
- 164 Views
- kakkar.news
- June 19, 2024
- Crime Punjab
ਨਸ਼ਿਆ ਖਿਲਾਫ ਸਖਤ ਕਾਰਵਾਈ ਯਕੀਨੀ ਬਣਾਉਣ ਲਈ ਜਿਲਾ ਪੱਧਰੀ NCORD ਕਮੇਟੀ ਫਿਰੋਜ਼ਪੁਰ ਦੀ ਹੋਈ ਮੀਟਿੰਗ
ਫਿਰੋਜ਼ਪੁਰ 19 ਜੂਨ 2024 (ਅਨੁਜ ਕੱਕੜ ਟੀਨੂੰ )
ਮਾਨਯੋਗ ਸ਼੍ਰੀ ਰਾਜੇਸ਼ ਧੀਮਾਨ, ਆਈ.ਏ.ਐਸ., ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਤੇ ਸ੍ਰੀਮਤੀ ਸੋਮਿਆ ਮਿਸ਼ਰਾ, ਆਈ.ਪੀ.ਐਸ, ਐਸ.ਐਸ.ਪੀ. ਫਿਰੋਜਪੁਰ ਦੁਆਰਾ ਨਸ਼ਿਆ ਵਿਰੁੱਧ ਜਾਰੀ ਜੰਗ ਵਿੱਚ ਜਿਲ੍ਹਾ ਪੱਧਰ ਤੇ ਸਾਰੇ ਵਿਭਾਗਾ ਦਾ ਆਪਸੀ ਤਾਲਮੇਲ ਵਧਾਉਣ ਅਤੇ ਇੱਕਜੁੱਟ ਹੋ ਕੇ ਨਸ਼ਿਆ ਖਿਲਾਫ ਸਖਤ ਕਾਰਵਾਈ ਯਕੀਨੀ ਬਣਾਉਣ ਲਈ ਜਿਲਾ ਪੱਧਰੀ NCORD (Narco Co-ordination Centre) ਕਮੇਟੀ ਫਿਰੋਜ਼ਪੁਰ ਦੀ ਮਹੀਨਾਵਾਰ ਮੀਟਿੰਗ ਮਿਤੀ 19-06-੨੦੨੪ ਨੂੰ ਕੀਤੀ ਗਈ ।
ਮਾਨਯੋਗ ਸ਼੍ਰੀ ਰਾਜੇਸ਼ ਧੀਮਾਨ, ਆਈ.ਏ.ਐਸ ਡਿਪਟੀ ਕਮਿਸ਼ਨਰ ਫਿਰੋਜ਼ਪੁਰ-ਕਮ- ਚੇਅਰਮੈਨ ਜਿਲ੍ਹਾ ਪੱਧਰੀ NCORD (Narco Co-ordination Centre) ਕਮੇਟੀ, ਫਿਰੋਜ਼ਪੁਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਨਸ਼ਿਆ ਵਿਰੁੱਧ ਜਾਰੀ ਜੰਗ ਵਿੱਚ ਸਾਰੇ ਵਿਭਾਗਾਂ ਦਾ ਆਪਸੀ ਤਾਲਮੇਲ ਵਧਾਉਣ ਅਤੇ ਇੱਕਜੁੱਟ ਹੋ ਕੇ ਨਸ਼ਿਆ ਖਿਲਾਫ ਸਖਤ ਕਾਰਵਾਈ ਯਕੀਨੀ ਬਣਾਉਣ ਲਈ ਜਿਲ੍ਹਾ ਪੱਧਰੀ NCORD (Narco Co- ordination Centre) ਕਮੇਟੀ, ਫਿਰੋਜ਼ਪੁਰ ਸਥਾਪਿਤ ਕੀਤੀ ਗਈ ਹੈ, ਜਿਸ ਵਿੱਚ ਸਾਰੀਆ ਸੁਰੱਖਿਆ ਏਜੰਸੀਆ, ਸਿੱਖਿਆ ਵਿਭਾਗ, ਆਬਕਾਰੀ ਵਿਭਾਗ, ਸਿਹਤ ਵਿਭਾਗ ਅਤੇ ਡਰੱਗਜ਼ ਵਿਭਾਗ ਆਦਿ ਦੇ ਨੁਮਾਇੰਦਿਆ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਕਮੇਟੀ ਵੱਲੋਂ ਹਰ ਮਹੀਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ- ਕਮ-ਚੇਅਰਮੈਨ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਜਾਂਦੀ ਹੈ।
ਜਿਲਾ ਪੱਧਰੀ NCORD (Narco Co-ordination Centre) ਕਮੇਟੀ ਫਿਰੋਜ਼ਪੁਰ ਵੱਲੋ ਸੂਚੀ 2024 ਦੀ ਮੀਟਿੰਗ ਮਿਤੀ 19-06-2024 ਨੂੰ ਮਾਨਯੋਗ ਸ਼੍ਰੀ ਰਾਜੇਸ਼ ਧੀਮਾਨ, ਆਈ.ਏ.ਐਸ., ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਤੇ ਸ੍ਰੀਮਤੀ ਸੋਮਿਆ ਮਿਸ਼ਰਾ, ਆਈ.ਪੀ.ਐਸ, ਐਸ.ਐਸ.ਪੀ. ਫਿਰੋਜਪੁਰ ਦੀ ਪ੍ਰਧਾਨਗੀ ਹੇਠ ਮੀਟਿੰਗ ਹਾਲ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਫਿਰੋਜ਼ਪੁਰ ਵਿਖੇ ਕੀਤੀ ਗਈ ਹੈ, ਇਸ ਮੀਟਿੰਗ ਦੌਰਾਨ ਸਾਰੇ ਵਿਭਾਗਾਂ ਦੇ ਹੇਠ ਲਿਖੇ ਅਨੁਸਾਰ ਨੁਮਾਇੰਦੇ ਸ਼ਾਮਿਲ ਹੋਏ : –
1. ਸ਼੍ਰੀ ਰਣਧੀਰ ਕੁਮਾਰ ਆਈ.ਪੀ.ਐਸ., ਕਪਤਾਨ ਪੁਲਿਸ, ਇੰਨਵੈਸਟੀਗੇਸ਼ਨ, ਫਿਰੋਜ਼ਪੁਰ
2. ਸ੍ਰੀ ਲਖਵੀਰ ਸਿੰਘ, ਏ.ਆਈ.ਜੀ., ਕਾਂਊਟਰ ਇੰਟੈਲੀਜੈਂਸ, ਫਿਰੋਜਪੁਰ
3. ਸ੍ਰੀ ਨਵੀਨ ਕੁਮਾਰ, ਡੀ.ਐਸ.ਪੀ, ਐਨ.ਡੀ.ਪੀ.ਐਸ ਕਮ ਨਾਰਕੋਟਿਕ ਫਿਰੋਜ਼ਪੁਰ
4. ਸ੍ਰੀ ਹਰਪ੍ਰੀਤ ਸਿੰਘ ਡੀ.ਐਸ.ਐਸ.ਓ ਫਿਰੋਜ਼ਪੁਰ
5. ਸ੍ਰੀ ਪ੍ਰਗਟ ਸਿੰਘ, ਐਜੁਕੇਸ਼ਨ ਵਿਭਾਗ ਫਿਰੋਜ਼ਪੁਰ
6. ਸ੍ਰੀ ਸਤਨਾਮ ਸਿੰਘ, ਪੀ.ਪੀ.ਐਸ, ਸੁਪਰਡੈਂਟ ਸੈਟਰਲ ਜੇਲ੍ਹ ਫਿਰੋਜ਼ਪੁਰ
7. ਸ੍ਰੀ ਨਿੱਥੀਲੇਸ਼ ਸਿੰਘ, (155 ਬਟਾਲੀਅਨ ਬੀ.ਐਸ.ਐਫ ਫਿਰੋਜ਼ਪੁਰ)
8. ਸ਼੍ਰੀ ਨਿਰਮਲਜੀਤ ਸਿੰਘ, ਜੀ.ਐਸ.ਟੀ. ਫਿਰੋਜ਼ਪੁਰ
9. ਸ੍ਰੀ ਸੋਨੀਆ ਗੁਪਤਾ, ਡਰੱਗ ਇੰਸਪੈਕਟਰ ਫਿਰੋਜ਼ਪੁਰ।
10. ਡਾ. ਗੁਰਮੇਜ਼, ਸਿਹਤ ਵਿਭਾਗ।
11. ਸ੍ਰੀ ਪੁਸ਼ਪਿੰਦਰਾ ਸਿੰਘ, ਇੰਸਪੈਕਟਰ
12. ਸ੍ਰੀ ਰਜਿੰਦਰਪਾਲ ਸਿੰਘ, ਸੀ.ਆਈ.ਡੀ ਫਿਰੋਪਜੁਰ
13. ਸ਼੍ਰੀ ਦੀਪਕ ਟੀਵਾਨ ਇੰਸਪੈਕਟਰ(ਜੀ) ਬੀ.ਐਸ.ਐਫ
14. ਸ਼੍ਰੀ ਰਣ ਸਿੰਘ, ਜਿਲ੍ਹਾ ਕਮਾਂਡਡੈਂਟ (ਜੀ)
ਇਸ ਮੀਟਿੰਗ ਦੌਰਾਨ ਨਸ਼ਿਆ ਦੀ ਰੋਕਥਾਮ ਲਈ ਸਾਰੇ ਵਿਭਾਗਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆ ਦੀ ਸਮੀਖਿਆ ਕੀਤੀ ਗਈ, ਮਾਨਯੋਗ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਤੇ ਮਾਨਯੋਗਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਵੱਲੋਂ ਸਬੰਧਤ ਵਿਭਾਗ ਦੇ ਨੁਮਾਇੰਦਿਆ ਨੂੰ ਯੋਗ ਦਿਸ਼ਾ-ਨਿਰਦੇਸ਼ ਜ਼ਾਰੀ ਕੀਤੇ ਗਏ ਅਤੇ ਇੱਕਜੁੱਟ ਹੋ ਕੇ ਨਸ਼ੇ ਦੇ ਖਾਤਮੇ ਲਈ ਉਪਰਾਲੇ ਕਰਨ ਦੀ ਹਦਾਇਤ ਕੀਤੀ ਗਈ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੁਆਰਾ ਵਿਸ਼ੇਸ਼ ਤੌਰ ਤੇ ਸਾਰੇ ਵਿਭਾਗਾ ਨੂੰ ਹਦਾਇਤ ਕੀਤੀ ਗਈ ਕਿ ਆਮ ਪਬਲਿਕ ਦੀ ਸਮੂਲੀਅਤ ਵੱਧ ਤੋਂ ਵੱਧ ਯਕੀਨੀ ਬਣਾਈ ਜਾਵੇ ਅਤੇ ਉਹਨਾਂ ਦਾ ਭਰੋਸਾ ਹਾਸਲ ਕੀਤਾ ਜਾਵੇ। ਸਾਰੇ ਵਿਭਾਗਾ ਨੂੰ ਆਪੋ ਆਪਣੇ ਵਸੀਲਿਆ ਰਾਹੀ ਨਸ਼ੇ ਦੇ ਕਾਰੋਬਾਰ ਵਿੱਚ ਲਿਪਤ ਅਪਰਾਧੀਆ ਅਤੇ ਨਸ਼ੇ ਦੇ ਆਦੀਆ ਬਾਰੇ ਸੂਚਨਾਂ ਇੱਕਤਰ ਕਰਕੇ ਸਬੰਧਤ ਵਿਭਾਗਾ ਨਾਲ ਸਾਂਝੀ ਕਰਨ ਦੀ ਹਦਾਇਤ ਕੀਤੀ ਅਤੇ ਨਾਲ ਹੀ ਸਬੰਧਤ ਅਧਿਕਾਰੀਆ ਨੂੰ ਅਜਿਹੀਆ ਸੂਚਨਾਂਵਾਂ ਪਰ ਅਪਰਾਧੀਆ ਖਿਲਾਫ ਤੁਰੰਤ ਕਾਨੂੰਨ ਅਨੁਸਾਰ ਕਾਰਵਾਈ ਅਤੇ ਨਸ਼ੇ ਦੇ ਆਦੀਆ ਦੀ ਰੀ-ਹੈਬਲੀਟੇਸ਼ਨ ਲਈ ਲੋੜੀਂਦੇ ਕਦਮ ਚੁੱਕਣ ਦੇ ਆਦੇਸ਼ ਦਿੱਤੇ ਗਏ। ਇਸ ਤੋਂ ਇਲਾਵਾ ਸਬੰਧਤ ਅਧਿਕਾਰੀਆ ਨੂੰ ਆਪੋ-ਆਪਣੇ ਵਿਭਾਗ ਦੇ ਪੱਧਰ ਤੇ ਆਪੋ-ਆਪਣੇ ਅਧਿਕਾਰ ਖੇਤਰ ਅਧੀਨ ਨੌਜਵਾਨਾਂ ਵਿਸ਼ੇਸ਼ ਤੌਰ ਤੇ ਪੜਨ-ਲਿਖਣ ਵਾਲੇ ਵਿਦਿਆਰਥੀਆ ਨੂੰ ਖੇਡਾਂ ਨਾਲ ਜੋੜਨ ਲਈ ਸੰਜੀਦਗੀ ਨਾਲ ਉਪਰਾਲੇ ਕਰਨ ਦੀ ਹਦਾਇਤ ਕੀਤੀ ਗਈ ਅਤੇ ਇਸ ਬਾਬਤ ਨੌਜਵਾਨਾਂ ਨੂੰ ਲੋੜੀਂਦੀ ਖੇਡ ਸਮੱਗਰੀ (ਖੇਡ ਕਿੱਟਾਂ, ਵਾਲੀਬਾਲ, ਫੁੱਟਬਾਲ ਆਦਿ) ਮੁਹੱਈਆ ਕਰਵਾਉਣ ਦੀ ਵੀ ਹਦਾਇਤ ਕੀਤੀ ਗਈ।
ਜਿਲ੍ਹਾ ਪੁਲਿਸ ਫਿਰੋਜ਼ਪੁਰ ਅਤੇ ਕਾਉਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੁਆਰਾ ਪਿਛਲੀ ਮੀਟਿੰਗ ਉਪਰੰਤ (01-05-2024 ਤੋਂ 18-06-2024) ਤੱਕ ਨਸ਼ਿਆਂ ਵਿਰੁੱਧ ਕਾਰਵਾਈ ਤਹਿਤ 25 ਮੁਕਦਮੇ ਦਰਜ ਹੋਏ ਅਤੇ ਜਿਨ੍ਹਾਂ ਵਿਚ 34 ਆਰੋਪੀਆਂ ਨੂੰ ਗਿਰਫ਼ਤਾਰ ਵੀ ਕੀਤਾ ਗਿਆ ਅਤੇ ਓਹਨਾ ਕੋਲੋਂ 3 ਕਿਲੋ 67 ਗ੍ਰਾਮ ਹੈਰੋਇਨ ਅਤੇ 44 ਕਿਲੋ 340 ਗ੍ਰਾਮ ਭੁੱਕੀ ਅਤੇ 650 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੇ ਗਏ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024