ਕੁੱਤੇ ਤੋਂ ਕਰਵਾਇਆ ਹਮਲਾ , ਤਿੰਨ ਵਿਅਕਤੀ ਖਿਲਾਫ ਮਾਮਲਾ ਦਰਜ
- 420 Views
- kakkar.news
- July 8, 2024
- Crime Punjab
ਕੁੱਤੇ ਤੋਂ ਕਰਵਾਇਆ ਹਮਲਾ , ਤਿੰਨ ਵਿਅਕਤੀ ਖਿਲਾਫ ਮਾਮਲਾ ਦਰਜ
ਫਿਰੋਜ਼ਪੁਰ 08 ਜੁਲਾਈ 2024 (ਅਨੁਜ ਕੱਕੜ ਟੀਨੂੰ)
ਤੇਜ਼ਧਾਰ ਹਥਿਆਰਾਂ , ਬੰਦੂਕਾਂ ਜਾਂ ਕਿਸੇ ਹੋਰ ਅਸਲੇ ਜਾਂ ਮਾਰੂ ਹਥਿਆਰਾਂ ਨਾਲ ਕਿਸੇ ਤੇ ਹਮਲਾ ਕਰਨ ਦੀਆਂ ਖਬਰਾਂ ਤਾ ਅਸੀਂ ਰੋਜ਼ ਪੜ੍ਹਦੇ ਰਹਿੰਦੇ ਹਾਂ ਪਰ ਕਿਸੇ ਵਲੋਂ ਆਪਣੇ ਪਾਲਤੂ ਟਰੇਂਡ ਕੁੱਤੇ ਤੋਂ ਕਿਸੇ ਤੇ ਕਾਤਲਾਨਾ ਹਮਲਾ ਕਰਵਾਉਣ ਦਾ ਇਕ ਹੈਰਾਨੀਜਨਕ ਮਾਮਲਾ ਸਾਮਣੇ ਆਇਆ ਹੈ।
ਫਿਰੋਜ਼ਪੁਰ ਜਿਲੇ ਦੇ ਕਸਬਾ ਮਮਦੋਟ ਵਿਖੇ ਦੋ ਧਿਰਾਂ ਚ ਹੋਈ ਆਪਸੀ ਲੜਾਈ ਚ ਇਕ ਧਿਰ ਵਲੋਂ ਦੁੱਜੀ ਧਿਰ ਤੇ ਆਪਣੇ ਕੁੱਤੇ ਵਲੋਂ ਜਾਨਲੇਵਾ ਹਮਲਾ ਕਰਨ ਦਾ ਦੋਸ਼ ਲਾਇਆ ਗਿਆ ਹੈ।ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸਵਰਨਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਬੋਦਲ ਨੇ ਦੱਸਿਆ ਕਿ ਉਹ ਆਪਣੇ ਖੇਤ ਤੋਂ ਆਪਣੇ ਨੌਕਰ ਸਮੇਤ ਘਰ ਨੂੰ ਆ ਰਿਹਾ ਸੀ, ਜਦ ਉਹ ਆਰੋਪੀ ਕੇਹਰ ਸਿੰਘ ਪੁੱਤਰ ਬਹਾਲ ਸਿੰਘ ਦੇ ਘਰ ਕੋਲ ਆਇਆ ਤਾਂ ਆਰੋਪੀਆਂ ਨੇ ਉਂਨਾ ਨੂੰ ਘੇਰ ਲਿਆ ।ਇਸ ਮੌਕੇ ਅਰੋਪਨ ਗੁਰਨੇਕ ਕੌਰ ਪਤਨੀ ਕੇਹਰ ਸਿੰਘ ਨੇ ਉਸ ਦੀ ਦਾੜੀ ਫੜ ਲਈ ਅਤੇ ਗਾਲ੍ਹਾਂ ਮੰਦ੍ਹਾ ਕਹਿਣ ਲੱਗ ਪਈ। ਐਨੇ ਨੂੰ ਕੇਹਰ ਸਿੰਘ ਅਤੇ ਉਸ ਦਾ ਲੜਕਾ ਰੁਬਿੰਦਰ ਸਿੰਘ ਵਾਸੀਅਨ ਪਿੰਡ ਬੋਦਲ ਵੀ ਆ ਗਿਆ, ਜਿਨ੍ਹਾਂ ਨੇ ਆਪਣਾ ਪਾਲਤੂ ਟੇ੍ਰਡ ਕੁੱਤਾ ਛੱਡ ਦਿੱਤਾ। ਕੁੱਤੇ ਨੇ ਉਸ ਦੇ ਚੱਕ ਵੱਢ ਲਏ ਅਤੇ ਆਰੋਪੀ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਰਹੇ।
ਸਵਰਨਜੀਤ ਸਿੰਘ ਨੇ ਦੱਸਿਆ ਉਸ ਨੇ ਬੜੀ ਮੁਸ਼ਕਲ ਕੁੱਤੇ ਤੋਂ ਆਪਣੀ ਜਾਨ ਬਚਾਈ, ਹੁਣ ਉਸ ਦਾ ਇਲਾਜ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏ ਐੱਸ ਆਈ ਰਾਮ ਪ੍ਰਕਾਸ਼ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਮਤਾਬਿਕ ’ਤੇ ਉਕਤ ਦੋਸ਼ੀਅਨ ਖਿਲਾਫ 126 (2), 298, 291, 351 (2) ਬੀ ਐੱਨ ਐੱਸ ਤਹਿਤ ਮਾਮਲਾ ਦਰਜ ਕਰ ਲਿਆ ਹੈ।


