ਫੂਡ ਸੇਫਟੀ ਅਧਿਕਾਰੀਆਂ ਨੇ ਵੱਖ-ਵੱਖ ਦੁਕਾਨਾਂ ਦੀ ਚੈਕਿੰਗ ਕਰਕੇ 21 ਸੈਂਪਲ ਭਰੇ
- 58 Views
- kakkar.news
- November 13, 2025
- Punjab
ਫੂਡ ਸੇਫਟੀ ਅਧਿਕਾਰੀਆਂ ਨੇ ਵੱਖ-ਵੱਖ ਦੁਕਾਨਾਂ ਦੀ ਚੈਕਿੰਗ ਕਰਕੇ 21 ਸੈਂਪਲ ਭਰੇ
ਫਿਰੋਜ਼ਪੁਰ, 13 ਨਵੰਬਰ 2025 (ਸਿਟੀਜਨਜ਼ ਵੋਇਸ)
ਕਮਿਸ਼ਨਰ ਫੂਡ ਅਤੇ ਡਰੱਗ ਐਡਮਿਨਿਸ਼ਟ੍ਰੇਸ਼ਨ ਪੰਜਾਬ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾ: ਅਮਰਵੀਰ ਸਿੰਘ ਸਿੱਧੂ ਡੈਜੀਗਨੇਟਿਡ ਅਫਸਰ (ਫੂਡ ਸੇਫਟੀ) ਅਤੇ ਡਾ: ਸਰਬਜੀਤ ਕੌਰ ਫੂਡ ਸੇਫਟੀ ਅਫਸਰ, ਫਿਰੋਜ਼ਪੁਰ ਵੱਲੋਂ ਆਮ ਲੋਕਾਂ ਦੀ ਸਿਹਤ ਦੀ ਬੇਹਤਰੀ ਲਈ ਫੂਡ ਟੀਮ ਵੱਲੋ ਫਿਰੋਜ਼ਪੁਰ ਸਛਾਉਣੀ ਅਤੇ ਜ਼ੀਰਾ ਵਿੱਚ ਚੈਕਿੰਗ ਕਰਕੇ ਵੱਖ-ਵੱਖ ਖਾਣ ਪੀਣ ਦੀਆਂ ਵਸਤੂਆਂ ਦੇ 21 ਸੈਂਪਲ ਭਰੇ ਗਏ ਤਾਂ ਜੋ ਨਕਲੀ ਵਸਤੂਆਂ ਦੀ ਜ਼ਿਲ੍ਹੇ ਵਿੱਚ ਸਪਲਾਈ ਨੂੰ ਰੋਕਿਆ ਜਾ ਸਕੇ।
ਇਸ ਦੌਰਾਨ ਫੂਡ ਟੀਮ ਵੱਲੋ ਅਲੱਗ-ਅਲੱਗ ਖਾਣ ਪੀਣ ਦੀਆਂ ਦੁਕਾਨਾ ਦੀ ਚੈਕਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਸਾਫ ਸਫਾਈ ਦਾ ਖਾਸ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਗਈ ਅਤੇ ਰਾ ਮਟਿਰੀਅਲ ਗੁਣਵੰਤਾ ਭਰਪੂਰ ਵਰਤਣ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ। ਹਲਵਾਈਆਂ ਅਧੀਨ ਕੰਮ ਕਰਦੇ ਕਰਮਚਾਰੀਆਂ ਨੂੰ ਸਾਫ ਸਫਾਈ, ਸਾਫ ਕੱਪੜੇ, ਦਸਤਾਨੇ, ਟੋਪੀ ਆਦਿ ਵਰਤਣ ਦੀ ਤਾੜਨਾ ਕੀਤੀ ਗਈ। ਇਸ ਦੌਰਾਨ ਦੁਕਾਨਦਾਰਾਂ ਦੇ ਲਾਇੰਸਸ/ ਰਜਿਸਟ੍ਰੇਸ਼ਨ ਦੀ ਚੈਕਿੰਗ ਕੀਤੀ ਗਈ । ਦੁਕਾਨਦਾਰਾ ਨੂੰ ਫੂਡ ਸੇਫਟੀ ਸਟੈਡਰਡ ਐਕਟ 2006 ਦੇ ਤਹਿਤ ਫੂਡ ਲਾਇੰਸਸ ਲੈਣ ਲਈ ਜਾਗਰੂਕ ਵੀ ਕੀਤਾ ਗਿਆ| ਕਸਬਾ ਜ਼ੀਰਾ ਵਿਖੇ ਮਿਡ ਡੇ ਮੀਲ ਭੋਜਨ ਦੀ ਸਕੂਲ ਵਿੱਚ ਚੈਕਿੰਗ ਵੀ ਕੀਤੀ ਗਈ ਅਤੇ ਇਸ ਚੈਕਿੰਗ ਦੌਰਾਨ ਮਿਡ ਡੇ ਮੀਲ ਭੋਜਨ ਦੇ ਤਿੰਨ ਸੈਂਪਲ ਭਰੇ ਗਏ| ਉਹਨਾਂ ਦੱਸਿਆ ਕਿ ਭਰੇ ਗਏ ਸੈਂਪਲਾਂ ਨੂੰ ਨਿਰੀਖਣ ਲਈ ਸਟੇਟ ਫੂਡ ਲੈਬ ਵਿਖੇ ਭੇਜਿਆ ਗਿਆ ਹੈ।

- June 20, 2026
फिरोजपुर रेल मंडल: प्रगति और उपलब्धियों का सप्ताह।
- June 19, 2026