ਮੁਲਾਜ਼ਮ ਤੇ ਪੈਨਸ਼ਨ ਸਾਂਝਾ ਫਰੰਟ ਫਿਰੋਜ਼ਪੁਰ ਪੰਜਾਬ ਸਰਕਾਰ ਖਿਲਾਫ਼ ਕੀਤੀ ਗਈ ਰੈਲੀ
- 86 Views
- kakkar.news
- August 6, 2024
- Punjab
ਮੁਲਾਜ਼ਮ ਤੇ ਪੈਨਸ਼ਨ ਸਾਂਝਾ ਫਰੰਟ ਫਿਰੋਜ਼ਪੁਰ ਪੰਜਾਬ ਸਰਕਾਰ ਖਿਲਾਫ਼ ਕੀਤੀ ਗਈ ਰੈਲੀ
ਫਿਰੋਜ਼ਪੁਰ 06 ਅਗਸਤ 2024 (ਅਨੁਜ ਕੱਕੜ ਟੀਨੂੰ)
ਮੁਲਾਜ਼ਮ ਤੇ ਪੈਨਸ਼ਨ ਸਾਂਝਾ ਫਰੰਟ ਫਿਰੋਜ਼ਪੁਰ ਵੱਲੋਂ ਸਟੇਟ ਬਾਡੀ ਦੇ ਸੱਦੇ ਤੇ ਅੱਜ ਡੀਸੀ ਦਫਤਰ ਦੇ ਬਾਹਰ ਭਰਵੀਂ ਰੈਲੀ ਕੀਤੀ ਗਈ ਅਤੇ ਉਪਰੰਤ ਡੀਸੀ ਦਫਤਰ ਚੌਂਕ ਦੇ ਵਿੱਚ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਸਾੜੀ ਗਈ ਅਤੇ ਪਿੱਟ ਸਿਆਪਾ ਕੀਤਾ ਗਿਆ।ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਕੁਆਡੀਨੇਟਰ ਸ. ਸੁਬੇਗ ਸਿੰਘ ਵੱਲੋਂ ਕੀਤੀ ਗਈ।
ਰੈਲੀ ਨੂੰ ਸੰਬੋਧਨ ਕਰਦਿਆਂ ਸ. ਜਸਪਾਲ ਸਿੰਘ ਰਿਟਾਇਰ ਡੀਐਸਪੀ ਪੰਜਾਬ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ, ਅਜੀਤ ਸਿੰਘ ਜਨਰਲ ਸਕੱਤਰ ਪੈਨਸ਼ਨ ਐਸੋਸੀਏਸ਼ਨ, ਕਸ਼ਮੀਰ ਸਿੰਘ ਪ੍ਰਧਾਨ ਜੇਲ ਪੈਨਸ਼ਨ ਵਿਭਾਗ, ਖਜਾਨ ਸਿੰਘ ਜ਼ਿਲ੍ਹਾ ਪ੍ਰਧਾਨ ਪੈਨਸ਼ਨ ਐਸੋਸੀਏਸ਼ਨ, ਮਹਿੰਦਰ ਸਿੰਘ ਧਾਲੀਵਾਲ ਸੂਬਾ ਜਨਰਲ ਸਕੱਤਰ ਪੰਜਾਬ ਫੋਰੈਸਟ ਪੈਨਸ਼ਨਰ ਸਮੇਤ ਵੱਖ ਵੱਖ ਜਥੇਬੰਦੀਆਂ ਵੱਲੋਂ ਇੱਕੋ ਸੁਰ ਵਿੱਚ ਸਰਕਾਰ ਦੀ ਲਾਰੇ ਲਾਉਣ ਦੀ ਨੀਤੀ ਦੀ ਕਰੜੇ ਸ਼ਬਦਾਂ ਵਿੱਚ ਨਿਖੇਦੀ ਕੀਤੀ ਗਈ ਅਤੇ ਕਿਹਾ ਕਿ ਸਰਕਾਰ ਨੂੰ ਆਉਣ ਵਾਲੀਆਂ ਜਿਮਨੀ ਚੋਣਾਂ ਵਿੱਚ ਸਬਕ ਸਿਖਾਇਆ ਜਾਵੇਗਾ। ਨਰਿੰਦਰ ਸ਼ਰਮਾ ਪੈਰਾਮੈਡੀਕਲ ਯੂਨੀਅਨ, ਗੁਰਦੇਵ ਸਿੰਘ, ਗੁਰਤੇਜ਼ ਸਿੰਘ, ਬਲਵੰਤ ਸਿੰਘ, ਰਾਕੇਸ਼ ਸ਼ਰਮਾ ਸੁਰਿੰਦਰ ਸ਼ਰਮਾ ਅਤੇ ਚੰਦਰ ਸਿੰਘ, ਦੇਸ਼ਰਾਜ, ਬਲਵੀਰ ਸਿੰਘ, ਤਰਸੇਮ ਸਿੰਘ ਬੇਦੀ, ਓਮ ਪ੍ਰਕਾਸ਼ ਰੋਡਵੇਜ, ਬਲਵੀਰ ਸਿੰਘ ਸੰਧੂ, ਜਗਸੀਰ ਸਿੰਘ ਭਾਂਗਰ ਪ੍ਰਧਾਨ ਐਨਪੀਐਸ, ਮਨੋਹਰ ਲਾਲ ਪ੍ਰਧਾਨ ਪੀਐਸਐਮਐਸਯੂ, ਜਗਦੀਪ ਸਿੰਘ, ਰਾਮ ਪ੍ਰਸਾਦ ਪ੍ਰਧਾਨ ਕਲਾਸ ਫੋਰ ਯੂਨੀਅਨ ਆਦਿ ਨੇ ਸੰਬੋਧਨ ਕੀਤਾ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਜਿਵੇਂ ਕਿ ਪੁਰਾਣੀ ਪੈਨਸ਼ਨ ਬਹਾਲੀ, ਪੈਨਸ਼ਨਰਾਂ ਲਈ 2.59 ਦਾ ਫਾਰਮੂਲਾ ਲਾਗੂ ਕਰਨ, ਡੀਏ ਦੀਆਂ ਬਕਾਇਆਂ ਕਿਸ਼ਤਾਂ, ਕੱਚੇ ਮੁਲਾਜ਼ਮ ਪੱਕੇ ਕਰਨ, ਮਿੱਡ ਡੇ ਮੀਲ, ਆਸ਼ਾ ਵਰਕਰ ਅਤੇ ਆਂਗਣਵਾੜੀ ਵਰਕਰਾਂ ਨੂੰ ਪੱਕਾ ਕਰਨ ਅਤੇ ਮਾਣਭੱਤੇ ਵਿਚ ਵਾਧਾ ਕਰਨ, 1-1-2016 ਤੋਂ 30-06-2021 ਤੱਕ ਦਾ ਪੇ-ਕਮਿਸ਼ਨ ਦਾ ਬਕਾਇਆ ਰਲੀਜ ਕਰਨਾ ਆਦਿ ਮੰਗਾਂ ਮੰਨਣ ਤੋ ਪੰਜਾਬ ਸਰਕਾਰ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ। ਜਿਸ ਦੇ ਸਬੰਧ ਵਿਚ ਇਹ ਰੋਸ਼ ਮਾਰਚ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਕਿਸਾਨ ਜਥੇਬੰਦੀ ਦੇ ਗੁਰਮੀਤ ਸਿੰਘ ਘੋੜਾ ਚੱਕ ਨੇ ਵੀ ਆਪਣੇ ਵਿਚਾਰ ਦਿੱਤੇ ਸਟੇਜ ਸੈਕਟਰੀ ਦੀ ਭੂਮਿਕਾ ਜਨਰਲ ਸਕੱਤਰ ਸ੍ਰੀ ਕਸ਼ਮੀਰ ਸਿੰਘ ਪ੍ਰਧਾਨ ਜੇਲ ਪੈਨਸ਼ਨ ਵਿਭਾਗ ਨੇ ਨਿਭਾਈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024