ਸਿਵਲ ਸਰਜਨ ਵੱਲੋਂ ਅੰਨ੍ਹੇਪਣ ਦੇ ਖਾਤਮੇ ਸੰਬੰਧੀ 25 ਅਗਸਤ ਤੋਂ ਸ਼ੁਰੂ ਹੋਣ ਜਾ ਰਹੇ ਅੱਖਾਂ ਦਾਨ ਪੰਦਰਵਾੜੇ ਤਹਿਤ ਜਾਗਰੂਕਤਾ ਸਮੱਗਰੀ ਜਾਰੀ
- 79 Views
- kakkar.news
- August 21, 2024
- Punjab
ਸਿਵਲ ਸਰਜਨ ਵੱਲੋਂ ਅੰਨ੍ਹੇਪਣ ਦੇ ਖਾਤਮੇ ਸੰਬੰਧੀ 25 ਅਗਸਤ ਤੋਂ ਸ਼ੁਰੂ ਹੋਣ ਜਾ ਰਹੇ ਅੱਖਾਂ ਦਾਨ ਪੰਦਰਵਾੜੇ ਤਹਿਤ ਜਾਗਰੂਕਤਾ ਸਮੱਗਰੀ ਜਾਰੀ
ਫ਼ਿਰੋਜ਼ਪੁਰ, 21 ਅਗਸਤ 2024 (ਅਨੁਜ ਕੱਕੜ ਟੀਨੂੰ)
ਮਨੁੱਖਤਾ ਦੇ ਭਲੇ ਲਈ ਅਤੇ ਦੇਸ਼ ਭਰ ਵਿਚ ਅੰਨ੍ਹੇਪਣ ਦਾ ਸ਼ਿਕਾਰ ਲੋਕਾਂ ਦੀ ਜ਼ਿੰਦਗੀ ਨੂੰ ਰੁਸ਼ਨਾਉਣ ਦੇ ਮਕਸਦ ਨਾਲ ਸਿਹਤ ਵਿਭਾਗ ਵੱਲੋਂ 25 ਅਗਸਤ ਤੋਂ 8 ਸਤੰਬਰ ਤੱਕ ਮਨਾਏ ਜਾ ਰਹੇ ਅੱਖਾਂ ਦਾਨ ਪੰਦਰਵਾੜੇ ਤਹਿਤ ਲੋਕਾਂ ਨੂੰ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕਰਨ ਲਈ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਵੱਲੋਂ ਪ੍ਰੋਗਰਾਮ ਅਫ਼ਸਰ ਅਤੇ ਸਿਹਤ ਅਮਲੇ ਦੀ ਮਜ਼ੂਦਗੀ ਵਿੱਚ ਜਾਗਰੂਕਤਾ ਸਮੱਗਰੀ ਜਾਰੀ ਕੀਤੀ ਗਈ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅੱਖਾਂ ਦਾਨ ਕਰਨ ਦੇ ਲਈ ਫਾਰਮ ਭਰਨ ਦੀ ਅਪੀਲ ਕੀਤੀ।
ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਰਾਜਵਿੰਦਰ ਕੌਰ ਨੇ ਦੱਸਿਆ ਕਿ ਇਕ ਮਨੁੱਖ ਦੀਆਂ ਅੱਖਾਂ ਨਾਲ ਦੋ ਵਿਅਕਤੀ ਦੁਨਿਆ ਦੇਖਣ ਦੇ ਯੋਗ ਹੋ ਜਾਂਦੇ ਹਨ। ਹਰ ਮਨੁੱਖ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਆਪਣੀਆਂ ਅੱਖਾਂ ਦਾਨ ਕਰੇ ਤਾਂ ਜੋ ਦੁਨਿਆ ਭਰ ਵਿਚ ਅੰਨ੍ਹੇਪਣ ਦੇ ਸ਼ਿਕਾਰ ਲੋਕਾਂ ਦਾ ਭਲਾ ਹੋ ਸਕੇ। ਸੰਸਾਰ ਵਿੱਚ 37 ਮਿਲੀਅਨ ਲੋਕ ਅੰਨ੍ਹੇਪਣ ਦੇ ਸ਼ਿਕਾਰ ਹਨ, ਜਦੋਂ ਕਿ ਭਾਰਤ ਵਿਚ 15 ਮਿਲੀਅਨ ਲੋਕ ਇਸ ਨਾਲ ਪੀੜਤ ਹਨ ਅਤੇ ਲੋੜ ਹੈ ਇਸ ਸਥਿਤੀ ਨੂੰ ਸਮਝ ਕੇ ਮਰਨ ਉਪਰੰਤ ਅੱਖਾਂ ਦਾਨ ਕਰਨ ਦੀ ਤਾਂ ਜੋ ਇਸ ਬੀਮਾਰੀ ਨਾਲ ਗ੍ਰਸਤ ਲੋਕ ਕੁਦਰਤ ਦੀ ਬਨਾਈ ਇਸ ਦੁਨੀਆਂ ਦਾ ਆਨੰਦ ਮਾਨ ਸਕਣ।
ਡਾ. ਸੁਸ਼ਮਾ ਠੱਕਰ ਨੇ ਲੋਕਾਂ ਨੂੰ ਅਪੀਲ ਕੀਤੀ ਕੀ ਹਰ ਇਕ ਵਿਅਕਤੀ ਅੱਖਾਂ ਦਾਨ ਕਰਨ ਦਾ ਫਾਰਮ ਭਰੇ ਤਾਂ ਜੋ ਦੇਸ਼ ਭਰ ਵਿਚੋਂ ਅੰਨ੍ਹੇਪਣ ਨਾਲ ਪੀੜਤ ਲੋਕਾਂ ਦੀ ਗਿਣਤੀ ਘਟਾਈ ਜਾ ਸਕੇ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਫਾਰਮ ਭਰਕੇ ਆਪਣੀ ਮੌਤ ਬਾਅਦ ਵਿਅਰਥ ਜਾਣ ਵਾਲੀਆਂ ਅੱਖਾਂ ਨੂੰ ਦਾਨ ਕਰ ਸਕਦਾ ਹੈ, ਜੋ ਉਸ ਦੀ ਮੌਤ ਤੋਂ 6 ਘੰਟੇ ਤੱਕ ਕੱਢ ਕੇ ਕਿਸੇ ਹੋਰ ਲੋੜਵੰਦ ਵਿਅਕਤੀ ਨੂੰ ਦਿੱਤੀਆਂ ਜਾ ਸਕਦੀਆਂ ਹਨ।
ਇਸ ਮੌਕੇ ਸੰਜੀਵ ਕੁਮਾਰ ਜ਼ਿਲ੍ਹਾ ਮਾਸ ਮੀਡੀਆ ਅਫਸਰ, ਨੇਹਾ ਭੰਡਾਰੀ ਅਤੇ ਅੰਕੁਸ਼ ਭੰਡਾਰੀ ਡਿਪਟੀ ਮਾਸ ਮੀਡੀਆ ਅਫਸਰ ਨੇ ਦੱਸਿਆ ਕਿ ਮਾਸ ਮੀਡੀਆ ਵਿੰਗ ਵਲੋਂ ਅੱਖਾਂ ਦਾਨ ਸੰਬਧੀ ਜ਼ਿਲ੍ਹੇ ਅੰਦਰ ਜਾਗਰੂਕਤਾ ਸੈਮੀਨਾਰ ਕਰਵਾਏ ਜਾਣਗੇ ਤਾਂ ਜੋ ਇਸ ਪਵਿੱਤਰ ਕਾਰਜ ਵਿੱਚ ਆਮ ਲੋਕਾਂ ਨੂੰ ਸਹਿਯੋਗ ਲਈ ਜਾਗਰੂਕ ਕੀਤਾ ਜਾ ਸਕੇ।
ਜਾਗਰੂਕਤਾ ਸਮਗਰੀ ਜ਼ਾਰੀ ਮੌਕੇ ਡਾ. ਮੀਨਾਕਸ਼ੀ ਜ਼ਿਲ੍ਹਾ ਟੀਕਾਕਰਣ ਅਫ਼ਸਰ, ਪਰਮਵੀਰ ਮੋਂਗਾ ਸੁਪਰਡੈਂਟ, ਵਿਕਾਸ ਕਾਲਰਾ ਪੀ.ਏ., ਪਰਮਜੀਤ ਸਿੰਘ ਤੇ ਅੰਕੁਸ਼ ਗਰੋਵਰ ਵੀ ਮੌਜ਼ੂਦ ਸਨ।
- November 22, 2024
ਫਿਰੋਜ਼ਪੁਰ ਪੁਲਿਸ ਨੇ ਨਾਜਾਇਜ਼ ਅਸਲੇ ਸਮੇਤ ਇੱਕ ਆਰੋਪੀ ਨੂੰ ਕੀਤਾ ਗਿਰਫ਼ਤਾਰ
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024