CIA ਫਿਰੋਜ਼ਪੁਰ ਨੂੰ ਮਿਲੀ ਵੱਡੀ ਸਫਲਤਾ: ਹੈਰੋਇਨ ਸਮੇਤ ਦੋ ਨਸ਼ਾ ਤਸਕਰਾਂ ਨੂੰ ਕੀਤਾ ਗਿਰਫ਼ਤਾਰ
- 183 Views
- kakkar.news
- August 21, 2024
- Crime Punjab
CIA ਫਿਰੋਜ਼ਪੁਰ ਨੂੰ ਮਿਲੀ ਵੱਡੀ ਸਫਲਤਾ: ਹੈਰੋਇਨ ਸਮੇਤ ਦੋ ਨਸ਼ਾ ਤਸਕਰਾਂ ਨੂੰ ਕੀਤਾ ਗਿਰਫ਼ਤਾਰ
ਫਿਰੋਜ਼ਪੁਰ 21 ਅਗਸਤ 2024 (ਅਨੁਜ ਕੱਕੜ ਟੀਨੂੰ )
CIA ਫਿਰੋਜ਼ਪੁਰ ਟੀਮ ਨੇ ਅੱਜ ਦੋ ਨਸ਼ਾ ਤਸਕਰਾਂ ਨੂੰ ਮੋਟਰਸਾਇਕਲ ਸਮੇਤ ਗਿਰਫ਼ਤਾਰ ਕਰਕੇ ਓਹਨਾ ਪਾਸੋਂ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ । ਆਰੋਪੀਆਂ ਖਿਲਾਫ ਮੁਕਦਮਾ ਨੰਬਰ 148 ਮਿਤੀ 20 ਅਗਸਤ 2024 ਅ/ਧ 21 C NDPS ਐਕਟ ਦੇ ਤਹਿਤ ਥਾਣਾ ਸਦਰ ਦਰਜ ਕੀਤਾ ਗਿਆ ਹੈ ।
ਇਸ ਬਾਰੇ ਜਾਣਕਾਰੀ ਦਿੰਦਿਆਂ SPD ਫਿਰੋਜ਼ਪੁਰ ਨੇ ਪ੍ਰੈਸ ਕਾਨਫ੍ਰੇੰਸ ਦੌਰਾਨ ਦੱਸਿਆ ਕਿ CIA ਇੰਚਾਰਜ ਮੋਹਿਤ ਧਵਨ ਅਤੇ ਓਹਨਾ ਦੀ ਟੀਮ ਵੱਲੋ ਕਾਰਵਾਈ ਕਰਦਿਆਂ ਦੋ ਆਰੋਪੀਆਂ ਨੂੰ ਗੁਪਤ ਸੂਚਨਾ ਦੇ ਅਧਾਰ ਤੇ ਕਾੱਬੂ ਕੀਤਾ ਗਿਆ ਹੈ ।ਓਹਨਾ ਦੱਸਿਆ ਕਿ ਦੋਹਾ ਆਰੋਪੀਆਂ ਕੋਲੋਂ 500 ਗ੍ਰਾਮ ਹੈਰੋਇਨ ਅਤੇ ਇਕ ਮੋਟਰਸਾਇਕਲ ਬਰਾਮਦ ਹੋਇਆ ਹੈ ਅਤੇ ਇਹ ਦੋਨੋ ਆਰੋਪੀ ਪਿੰਡ ਗੱਟੀ ਰਾਜੋ ਕੇ ਦੇ ਰਹਿਣ ਵਾਲੇ ਹਨ ਅਤੇ ਇਹਨਾਂ ਤੇ ਪਹਿਲਾ ਵੀ NDPS ਐਕਟ ਦੇ ਤਹਿਤ ਮਾਮਲਾ ਦਰਜ ਹੈ । ਆਰੋਪੀਆਂ ਦੀ ਪਛਾਣ ਰਣਜੀਤ ਸਿੰਘ ਉਰਫ ਗੱਗੀ ਪੁੱਤਰ ਗੁਰਦੀਪ ਸਿੰਘ ਵਾਸੀ ਗੱਟੀ ਰਾਜੋ ਕੀ, ਫਿਰੋਜ਼ਪੁਰ, ਅਤੇ ਹਰਪ੍ਰੀਤ ਸਿੰਘ ਉਰਫ ਕਾਲੂ ਪੁੱਤਰ ਗੁਰਦਿਆਲ ਸਿੰਘ ਵਾਸੀ ਗੱਟੀ ਰਾਜੋ ਕੇ ਫਿਰੋਜ਼ਪੁਰ ਵੱਜੋਂ ਹੋਈ ।
SPD ਰਣਧੀਰ ਕੁਮਾਰ ਨੇ ਇਹ ਵੀ ਕਿਹਾ ਕਿ ਆਰੋਪੀਆਂ ਨੂੰ ਗਿਰਫ਼ਤਾਰ ਕਰ ਇਹਨਾਂ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਅਤੇ ਪੁਲਿਸ ਟੀਮ ਗ੍ਰਿਫਤਾਰ ਕੀਤੇ ਗਏ ਨਸ਼ੇ ਦੇ ਆਰੋਪੀਆਂ ਦੇ ਗੈਰਕਾਨੂੰਨੀ ਤੌਰ ‘ਤੇ ਬਣਾਈ ਗਈ ਜਾਇਦਾਦ ਦੀ ਜਾਂਚ ਪੜਤਾਲ ਕਰਨ ਉਪ੍ਰੰਤ ਨਿਯਮ ਸੈਕਸ਼ਨ 68F ਦੇ ਤਹਿਤ ਜ਼ਬਤ ਕਰਨ ਦੀ ਕਾਰਵਾਈ ਵੀ ਸ਼ੁਰੂ ਕਰੇਗੀ ।



- October 15, 2025