ਨਵਾਂ ਪਾਸਪੋਰਟ ਅਪਲਾਈ ਕਰਨ ਵਾਲਿਆਂ ਨੂੰ ਅਗਲੇ ਸਾਲ ਤੱਕ ਕਰਨੀ ਪਵੇਗੀ ਉਡੀਕ,
- 170 Views
- kakkar.news
- November 20, 2022
- Education Punjab
ਨਵਾਂ ਪਾਸਪੋਰਟ ਅਪਲਾਈ ਕਰਨ ਵਾਲਿਆਂ ਨੂੰ ਅਗਲੇ ਸਾਲ ਤੱਕ ਕਰਨੀ ਪਵੇਗੀ ਉਡੀਕ,
ਚੰਡੀਗੜ੍ਹ: 20 ਨਵੰਬਰ 2022 (ਸਿਟੀਜ਼ਨਜ਼ ਵੋਇਸ)
ਸਟੱਡੀ, ਟੂਰਿਸਟ ਵੀਜ਼ੇ ਵਾਸਤੇ ਪਾਸਪੋਰਟ ਅਪਲਾਈ ਕਰਨ ਵਾਲਿਆਂ ਨੂੰ ਅਗਲੇ ਸਾਲ ਤੱਕ ਉਡੀਕ ਕਰਨੀ ਪਵੇਗੀ। ਕਰਨ ਇਹ ਹੈ ਕੇ 8 ਫਰਵਰੀ ਤੱਕ ਸਾਰੀਆਂ ਬੁਕਿੰਗਾਂ ਹੋ ਚੁਕੀਆਂ ਹਨ ਅਤੇ ਹੁਣ ਲੋਕਾਂ ਨੂੰ ਪਾਸਪੋਰਟ ਬਣਾਉਣ ਲਈ ਅਗਲੇ ਸਾਲ 8 ਫਰਵਰੀ ਤੱਕ ਇੰਤਜ਼ਾਰ ਕਰਨਾ ਪਵੇਗਾ। ਇਸ ਤੋਂ ਬਿਨਾ ਜਾਣਕਾਰੀ ਅਨੁਸਾਰ ਤਤਕਾਲ ਕੋਟੇ ਵਿੱਚ ਵੀ ਪਾਸਪੋਰਟ ਬਣਾਉਣ ਲਈ 16 ਜਨਵਰੀ 2023 ਤੱਕ ਕੋਈ ਬੁਕਿੰਗ ਜਾਂ ਤਾਰੀਖ ਉਪਲਬਧ ਨਹੀਂ ਹੈ।
ਜਿਸ ਕਰਨ ਹੁਣ ਲੋਕਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਨੇ ਪਾਸਪੋਰਟ ਨਹੀਂ ਬਣਾਇਆ ਹੈ ਅਤੇ ਉਨ੍ਹਾਂ ਨੂੰ ਪਹਿਲੀ ਵਾਰ ਸਟੱਡੀ ਵੀਜ਼ਾ ਜਾਂ ਵਿਦੇਸ਼ ਜਾਣ ਲਈ ਪਾਸਪੋਰਟ ਬਣਾਉਣਾ ਹੈ। ਲੋਕਾਂ ਨੂੰ ਆਮ ਤਰੀਕੇ ਨਾਲ ਪਾਸਪੋਰਟ ਬਣਵਾਉਣ ਲਈ 9 ਫਰਵਰੀ 2023 ਦੀ ਤਰੀਕ ਦਿੱਤੀ ਜਾ ਰਹੀ ਹੈ। ਜਦਕਿ ਤਤਕਾਲ ਕੋਟੇ ਵਿੱਚ ਪਾਸਪੋਰਟ ਬਣਵਾਉਣ ਲਈ 16 ਜਨਵਰੀ 2023 ਦੀ ਤਰੀਕ ਦਿੱਤੀ ਜਾ ਰਹੀ ਹੈ।

- June 20, 2026
फिरोजपुर रेल मंडल: प्रगति और उपलब्धियों का सप्ताह।
- June 19, 2026