ਫਿਰੋਜ਼ਪੁਰ ਪੁਲਿਸ ਨੇ ਕਾਪਾ ਗੈਂਗ ਦੇ 5 ਮੈਂਬਰਾਂ ਨੂੰ ਮਾਰੂ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ
- 288 Views
- kakkar.news
- August 26, 2024
- Crime Punjab
ਫਿਰੋਜ਼ਪੁਰ ਪੁਲਿਸ ਨੇ ਕਾਪਾ ਗੈਂਗ ਦੇ 5 ਮੈਂਬਰਾਂ ਨੂੰ ਮਾਰੂ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ
ਫਿਰੋਜ਼ਪੁਰ 26ਅਗਸਤ 2024 (ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਪੁਲਿਸ ਵਲੋਂ ਅੱਜ ਕਾਪਾ ਗੈਂਗ ਦੇ 5 ਮੈਂਬਰਾਂ ਨੂੰ ਮਾਰੂ ਹਥਿਆਰਾਂ ਸਮੇਤ ਗਿਰਫ਼ਤਾਰ ਕੀਤੇ ਜਾਣ ਦੀ ਖ਼ਬਰ ਸਾਮਣੇ ਆ ਰਹੀ ਹੈ । ਫਿਰੋਜ਼ਪੁਰ ਚ ਹੋ ਰਹੀਆਂ ਲੁੱਟਾਂ – ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ ਪੁਲਿਸ ਵੱਲੋ ਸਖ਼ਤ ਤੋਰ ਤੇ ਕਾਰਵਾਈ ਕਰਦਿਆਂ ਐਸ ਐਸ ਪੀ ਸੋਮਿਆਂ ਮਿਸ਼ਰਾ ਜੀ ਦੀ ਅਗਵਾਈ ਵਿਚ ਕਈ ਟੀਮਾਂ ਦਾ ਗਠਨ ਕੀਤਾ ਗਿਆ ।
ਇਸੇ ਤਰ੍ਹਾਂ ਰਣਧੀਰ ਕੁਮਾਰ ਆਈ ਪੀ ਐਸ ਕਪਤਾਨ (ਇਨਵੇ ) ਅਤੇ ਵਰਿੰਦਰ ਸਿੰਘ DSP ਦੀ ਨਿਗਰਾਨੀ ਹੇਠ CIA ਸਟਾਫ ਫਿਰੋਜ਼ਪੁਰ ਇੰਸਪੈਕਟਰ ਮੋਹਿਤ ਧਵਨ ਦੀ ਅਗਵਾਈ ਵਾਲੀ ਟੀਮ ਨੂੰ ਉਸ ਵੇਲੇ ਸਫਲਤਾ ਹਾਸਿਲ ਹੋਈ ਜਦੋ ਗਸ਼ਤ ਦੌਰਾਨ ਮਿਲੀ ਗੁਪਤ ਸੂਚਨਾ ਤੇ ਕਰਵਾਈ ਕਰਦੇ ਹੋਏ ਫਿਰਜੋਪੁਰ ਦੇ ਏਰੀਆ ਵਿੱਚੋ ਵੱਖ ਵੱਖ ਥਾਵਾਂ ਤੋਂ ਦਿਨ ਅਤੇ ਰਾਤ ਸਮੇ ਰਾਹਗੀਰਾਂ ਪਾਸੋਂ ਮੋਬਾਈਲ ਫੋਨ ਖੋਹ ਕਰਦੇ ਅਤੇ ਮੋਟਰਸਾਇਕਲ ਖੋਹ / ਚੋਰੀ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕੀਤਾ ।
ਪ੍ਰੈਸ ਨੂੰ ਸੰਬੋਧਨ ਕਰਦਿਆਂ ਰਣਧੀਰ ਕੁਮਾਰ ਨੇ ਦੱਸਿਆ ਕਿ ਇਹ ਗੈਂਗ ਫਿਰੋਜ਼ਪੁਰ ਚ ਪੈਟਰੋਲ ਪੰਪ ਪਰ ਡਾਕਾ ਮਾਰਨ ਦੀ ਫ਼ਿਰਾਕ ਚ ਸੀ , ਜਿਸ ਦੀ ਸੂਚਨਾ ਮਿਲਣ ਤੇ ਇਹਨਾਂ ਨੂੰ ਕਾਬੂ ਕੀਤਾ ਅਤੇ ਇਹਨਾਂ ਪਾਸੋਂ ਮਾਰੂ ਹਥਿਆਰ 02 ਕਾਪੇ, 02 ਬੇਸ ਬੇਟ , 01 ਕਿਰਚ ,ਅਤੇ 3 ਵੱਖ ਵੱਖ ਮੋਟਰਸਾਇਕਲ ਬਰਾਮਦ ਕੀਤੇ ।ਜਿਸ ਤਹਿਤ ਉਕਤ 5 ਆਰੋਪੀਆਂ ਖਿਲਾਫ ਥਾਣਾ ਮਮਦੋਟ ਵਿਖੇ ਮੁਕਦਮਾ ਨੰਬਰ 76 ਮਿਤੀ 24 -8 -2024 ਅ/ਧ 310 (4),315 (5) ਬੀ ਐਨਐਸ ਦਰਜ ਕਰਾਇਆ ਗਿਆ ਹੈ । ਮਿਤੀ 24 -8 -2024 ਨੂੰ ਹੀ ਆਰੋਪੀਆਂ ਦੀ ਪੁੱਛ ਗਿੱਛ ਕੀਤੇ ਜਾਣ ਤੇ ਇਹਨਾਂ ਵਿੱਚੋ ਆਰੋਪੀਆਂਨ ਕਰਨ ਪੁੱਤਰ ਤਰਸੇਮ ਵਾਸੀ ਨੋਰੰਗ ਕੇ ਲੇਲੀ ਅਤੇ ਕਰਨ ਉਰਫ ਨਿੰਜਾ ਪੁੱਤਰ ਸੁੱਖਾ ਵਾਸੀ ਇਛੇਵਾਲਾ ਫਿਰੋਜ਼ਪੁਰ ਵੱਲੋ ਕੀਤੇ ਇੰਕਸਾਫ ਮੁਤਾਬਿਕ ਓਹਨਾ ਵੱਲੋ ਲੁੱਟ ਖੋਹ ਅਤੇ ਚੋਰੀ ਕੀਤੇ ਵੱਖ ਵੱਖ ਮੋਟਰਸਾਇਕਲ ਅਤੇ 07 ਟੱਚ ਸਕਰੀਨ ਮੋਬਾਈਲ ਬਰਾਮਦ ਕਰਵਾਏ । ਮੁਕਦਮਾ ਵਿੱਚ ਵਾਧਾ ਜੁਰਮ ਅ \ਧ 317 (2) ਬੀ ਐਨ ਐਸ ਕੀਤਾ ਗਿਆ ।ਇਸ ਤੋਂ ਇਲਾਵਾ ਰੋਹਿਤ ਉਰਫ ਹੋਰਿ ਪੁੱਤਰ ਗੁਲਾਬ ,ਸੰਦੀਪ ਸਿੰਘ ਉਰਫ ਛਿਪੀ ਪੁੱਤਰ ਬਲਦੇਵ ਸਿੰਘ ਵਾਸੀ ਵਾਸੀਆਂਨ ਨੋਰੰਗ ਕੇ ਲੇਲੀ ਅਤੇ ਸਮਰਪ੍ਰੀਤ ਸਿੰਘ ਉਰਫ ਸੰਨੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਮਕਾਨ ਨੰਬਰ 109 ਚਰਚ ਰੋਡ ਫਿਰੋਜ਼ਪੁਰ ਕੈਂਟ ਆਰੋਪੀਆਂਨ ਵੀ ਇਸ ਮੁਕਦਮੇ ਚ ਸ਼ਾਮਿਲ ਹਨ । ਇਹਨਾਂ ਚੋ ਆਰੋਪੀ ਸੰਦੀਪ ਉਰਫ ਛਿਪੀ ਤੇ ਪਹਿਲਾ ਵੀ 8 ਵੱਖ ਵੱਖ ਮਾਮਲੇ ਦਰਜ ਹਨ,ਅਤੇ ਸਮਰਪ੍ਰੀਤ ਉਰਫ ਸੰਨੀ ਤੇ ਵੀ 2 ਮਾਮਲੇ ਦਰਜ ਹਨ । ਬਾਕੀ ਆਰੋਪੀਆਂ ਤੋਂ ਪੁੱਛ ਗਿੱਛ ਜਾਰੀ ਹੈ , ਜਿਨ੍ਹਾਂ ਨੂੰ ਅਦਾਲਤ ਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ।


