ਪ੍ਰਸ਼ਾਸਨ ਕੋਲੋ ਗੁਰਦੁਵਾਰਾ ਜਾਮਨੀ ਸਾਹਿਬ ਵਿੱਚ ਵਾਪਰੇ ਮੰਦਭਾਗੇ ਹਾਦਸੇ ਲਈ ਪੜਤਾਲ ਦੀ ਮੰਗ
- 124 Views
- kakkar.news
- August 30, 2024
- Agriculture
ਪ੍ਰਸ਼ਾਸਨ ਕੋਲੋ ਗੁਰਦੁਵਾਰਾ ਜਾਮਨੀ ਸਾਹਿਬ ਵਿੱਚ ਵਾਪਰੇ ਮੰਦਭਾਗੇ ਹਾਦਸੇ ਲਈ ਪੜਤਾਲ ਦੀ ਮੰਗ
ਫਿਰੋਜ਼ਪੁਰ 30 ਅਗਸਤ 2024 ( ਅਨੁਜ ਕੱਕੜ ਟੀਨੂੰ)
ਬੀਤੇ ਦਿਨੀ ਜਿਲ੍ਹਾ ਫਿਰੋਜਪੁਰ ਦੀਆਂ ਸੰਗਤਾ ਵੱਲੋ ਖਾਲਸਾ ਗੁਰਦੁਵਾਰਾ ਫਿਰੋਜਪੁਰ ਛਾਉਣੀ ਵਿਖੇ ਭਾਰੀ ਇਕੱਠ ਕੀਤਾ ਗਿਆ ਜਿਸ ਵਿਚ ਇਲਾਕੇ ਦੇ ਸਰਪੰਚਾਂ, ਪੰਚਾਂ,ਨੰਬਰਦਾਰਾਂ, ਕਿਸਾਨ ਯੁਨੀਅਨ ਦੇ ਪ੍ਰਧਾਨ ਅਤੇ ਹੋਰ ਮੋਹਤਬਾਰ ਆਦਮੀਆਂ ਨੇ ਭਾਗ ਲਿਆ, ਇਸ ਮੀਟਿੰਗ ਵਿੱਚ ਮਿਤੀ 2-8-2024 ਨੂੰ ਗੁਰਦੁਵਾਰਾ ਗੁਰੂਸਰ ਜਾਮਨੀ ਸਾਹਿਬ (ਬਜੀਦਪੁਰ), ਵਿਖੇ ਹੋਈ ਮੰਦਭਾਗੀ ਦੁਰਘਣਾ ਵਿੱਚ ਗੈਸ ਦੀ ਅੱਗ ਨਾਲ ਝੁਲਸੇ ਬੱਚਿਆ ਦੀ ਤੰਦਰੁਸਤੀ ਲਈ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਗਈ।ਇਸ ਮੀਟਿੰਗ ਵਿੱਚ ਜਿਲ੍ਹਾ ਫਿਰੋਜਪੁਰ ਦੇ ਪ੍ਰਸ਼ਾਸ਼ਨ ਅਧਿਕਾਰੀਆਂ,ਡਿਪਟੀ ਕਮਿਸ਼ਨਰ ਫਿਰੋਜਪੁਰ ਅਤੇ ਐਸ.ਐਸ.ਪੀ.ਫਿਰੋਜਪੁਰ ਤੋਂ ਮੰਗ ਕੀਤੀ ਗਈ ਕਿ ਮਿਤੀ 2/8/24 ਨੂੰ ਗੁਰਦੁਵਾਰਾ ਬਜੀਤਪੁਰ ਵਿੱਚ ਹੋਈ ਮੰਦਭਾਗੀ ਦੁਰਘਣਾ ਜਿਸ ਵਿੱਚ ਗੈਸ ਦੀ ਅੱਗ ਦੀ ਲਪੇਟ ਵਿੱਚ ਆਉਣ ਨਾਲ ਪੰਜ ਸਕੂਲੀ ਬੱਚੇ ਅਤੇ ਦੋ ਗੁਰਦੁਵਾਰਾ ਸਾਹਿਬ ਦੇ ਮੁਲਾਜਮ ਝੁਲਸ ਗਏ ਸਨ ਦੀ ਨਿਰਪੱਖ ਪੜਤਾਲ ਕਰਵਾਈ ਜਾਵੇ ਤਾ ਕਿ ਪਤਾ ਲੱਗ ਸਕੇ ਕਿ ਇਹ ਹਾਦਸਾ ਕਿਨ੍ਹਾਂ ਕਾਰਨਾ ਕਰਕੇ ਵਾਪਰਿਆ ਹੈ। ਜਿਸ ਵਿੱਚ ਇੱਕ ਬੱਚੇ ਦੀ ਮੌਤ ਹੋ ਚੁੱਕੀ ਹੈ ਅਤੇ ਬਾਕੀ ਦੇ ਪੰਜ ਸਕੂਲੀ ਬੱਚੇ ਜਿੰਦਗੀ ਮੌਤ ਦੀ ਲੜਾਈ ਜੇਰੇ ਇਲਾਜ ਫਰੀਦਕੋਟ ਹਸਪਤਾਲ ਵਿੱਖੇ ਲੜ ਰਹੇ ਹਨ।
ਸੰਗਤਾਂ ਨੇ ਡਿਪਟੀ ਕਮਿਸ਼ਨਰ ਫਿਰੋਜਪੁਰ ਅਤੇ ਐਸ.ਐਸ. ਪੀ. ਫਿਰੋਜਪੁਰ ਨੂੰ ਦੱਸਿਆ ਹੈ ਕਿ, ਪ੍ਰਧਾਨ ਸ੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਨੇ ਬਿਆਨ ਦਿੱਤਾ ਹੈ ਕਿ ਮਿਤੀ 2/8/24 ਨੂੰ ਗੁਰਦਵਾਰਾ ਗੁਰੂਸਰ ਜਾਮਨੀ ਸਾਹਿਬ ਗੈਸ ਸਲੈਂਡਰ ਫੱਟਣ ਕਾਰਨ ਹਾਦਸਾ ਵਾਪਰਿਆ ਹੈ ਜਦੋਂਕਿ ਸੰਗਤਾ ਦਾ ਕਹਿਣਾ ਹੈ ਕਿ ਗੈਸ ਸਲੈਂਡਰ ਨਹੀਂ ਫੱਟਿਆ, ਇਹ ਘਟਣਾ ਉਸ ਸਮੇਂ ਵਾਪਰੀ ਜਦੋਂ, ਗੈਸ ਸਲੈਂਡਰਾਂ ਦੇ ਸਟੋਰ ਵਿੱਚ ਦਰਵਾਜਾ ਬੰਦ ਕਰਕੇ ਸਕੂਲੀ ਬੱਚਿਆ ਤੋਂ ਸਲੈਂਡਰਾਂ ਵਿੱਚੋ ਗੈਸ ਕੱਡ ਕੇ ਦੂਸਰੇ ਗੈਸ ਸਲੈਂਡਰਾਂ ਵਿੱਚ ਪਾਈ ਜਾ ਰਹੀ ਸੀ। ਸਕੂਲੀ ਬੱਚੇ ਅੱਗ ਦੀ ਲਪੇਟ ਵਿੱਚ ਆ ਗਏ। ਇਹ ਸਭ ਕੁਝ ਗੁਰਦੁਵਾਰਾ ਪ੍ਰਬੰਧਕਾ ਦੀ ਵੱਡੀ ਗਲਤੀ ਅਤੇ ਲਾਪਰਵਾਹੀ ਕਾਰਨ ਵਾਪਰਿਆ ਹੈ,
ਸੰਗਤਾ ਵੱਲੋ ਪ੍ਰਸ਼ਾਸ਼ਨ ਨੂੰ ਬੇਨਤੀ ਕੀਤੀ ਗਈ ਹੈ ਕਿ ਇਸ ਘਟਣਾ-ਕਰਮ ਦੀ ਨਿਰਪੱਖ ਪੜਤਾਲ ਕਰਕੇ ਜਿੰਮੇਵਾਰ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਬਣਦੀ ਕਨੂੰਨੀ ਕਾਰਵਈ ਕੀਤੀ ਜਾਵੇਗੀ ਤਾਂ ਕਿ ਅੱਗੇ ਤੋਂ ਅਜਿਹਾ ਮੰਦਭਾਗਾ ਹਾਦਸਾ ਨਾ ਵਾਪਰੇ। ਇਸ ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ,ਟਹਿਲ ਸਿੰਘ ਸਰਪੰਚ, ਬਲਦੇਵ ਸਿੰਘ ਭੁੱਲਰ, ਸੁਰਜੀਤ ਸਿੰਘ ਪ੍ਰਧਾਨ ਬਜੀਦਪੁਰ,ਭਾਈ ਜਸਬੀਰ ਸਿੰਘ ਪਿਆਰੇਆਣਾ, ਅਮਰੀਕ ਸਿੰਘ ਖਹਿਰਾ ਲੰਗਰ ਸੇਵਾ ਵਾਲੇ,ਅਮਰ ਸਿੰਘ ਸੰਧੂ ਸਰਪੰਚ,ਸਰਬਜੀਤ ਸਿੰਘ ਝੋਕ ਹਰੀ ਹਰ, ਗੁਰਦੀਪ ਸਿੰਘ ਖਾਲਸਾ ਨੰਬਰਦਾਰ,ਬੂਟਾ ਸਿੰਘ ਭੁਲੱਰ,ਜੋਗਿੰਦਰ ਸਿੰਘ ਪਿੰਡ ਮਧਰੇ, ਬਲਵੰਤ ਸਿੰਘ ਵਾਹਗਾ, ਜਸਬੀਰ ਸਿੰਘ ਭੁੱਲਰ ਪ੍ਰਧਾਨ, ਪਲਵਿੰਦਰ ਸਿੰਘ ਖੁੱਲਰ ਨੂਰਪੁਰ ਸੇਠਾਂ,ਮਨਜੀਤ ਸਿੰਘ ਔਲਖ ਪ੍ਰਧਾਨ ਜੱਸਾ ਸਿੰਘ ਰਾਮਗੜੀਆ ਸੁਸਾਇਟੀ,ਦਲੀਪ ਸਿੰਘ ਸੰਧੂ ਸਕੱਤਰ ਕਿਸਾਨ ਯੂਨੀਅਨ,ਸਰਦਾਰ ਵਿਰਸਾ ਸਿੰਘ,ਬੁਕਣ ਖਾਂ ਵਾਲਾ,ਗੁਰਨਾਮ ਸਿੰਘ ਬਜੀਦਪੁਰ, ਸਰਦਾਰ ਕੁੰਦਨ ਸਿੰਘ, ਮਹਿੰਦਰ ਸਿੰਘ ਸਰਪੰਚ ਪਿਆਰੇਆਣਾ ਆਦਿ ਹਾਜ਼ਿਰ ਸਨ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024