ਆਬਾਦਕਾਰੀ ਜਮੀਨਾਂ ਨੂੰ ਲੈ ਕੇ ਪ੍ਰਸਾਸਨ ਅਤੇ ਕਿਸਾਨ ਯੂਨੀਅਨ ਆਹਮੋ ਸਾਹਮਣੇ
- 152 Views
- kakkar.news
- August 30, 2024
- Punjab
ਆਬਾਦਕਾਰੀ ਜਮੀਨਾਂ ਨੂੰ ਲੈ ਕੇ ਪ੍ਰਸਾਸਨ ਅਤੇ ਕਿਸਾਨ ਯੂਨੀਅਨ ਆਹਮੋ ਸਾਹਮਣੇ
ਫਿਰੋਜ਼ਪੁਰ 30 ਅਗਸਤ 2024 ( ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਅਬਾਦਕਾਰ ਜਮੀਨਾਂ ਨੂੰ ਲੈਕੇ ਪ੍ਰਸਾਸਨ ਅਤੇ ਕਿਸਾਨ ਯੂਨੀਅਨ ਸਿੱਧੂਪੁਰ ਪਿਛਲੇ ਲੰਮੇ ਸਮੇਂ ਆਹਮੋ ਸਾਹਮਣੇ ਹੁੰਦੀ ਦਿਖਾਈ ਦੇ ਰਹੀ ਹੈ। ਜੱਥੇਬੰਦੀ ਵੱਲੋਂ ਡੀਸੀ ਦਫਤਰ ਅੱਗੇ ਵੀ ਪੱਕਾ ਮੋਰਚਾ ਖੋਲ੍ਹਿਆ ਗਿਆ ਹੈ। ਇਸੇ ਦੇ ਚਲਦਿਆਂ ਅੱਜ ਪ੍ਰੈੱਸ ਕਲੱਬ ਫਿਰੋਜ਼ਪੁਰ ਵਿੱਚ ਕਿਸਾਨ ਯੂਨੀਅਨ ਸਿੱਧੂਪੁਰ ਦੇ ਕਿਸਾਨਾਂ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਨ੍ਹਾਂ ਕਿਹਾ ਕਿ ਬੰਜਰ ਜਮੀਨ ਨੂੰ ਆਪਣੇ ਖੂਨ ਪਸੀਨੇ ਨਾਲ ਆਬਾਦ ਕਰ ਕੇ ਪਿਛਲੇ 60 ਸਾਲਾਂ ਤੋਂ ਖੇਤੀ ਕਰ ਰਹੇ ਹਾਂ, ਅਤੇ ਜਿਲ੍ਹਾ ਪ੍ਰਸਾਸਨ ਉਨ੍ਹਾਂ ਦੀਆਂ ਅਬਾਦਕਾਰ ਜਮੀਨਾਂ ਤੇ ਕਬਜਾ ਕਰਨਾ ਚਾਹੁੰਦਾ ਹੈ। ਜੋ ਉਹ ਕਦੇ ਨਹੀਂ ਹੋਣ ਦੇਣਗੇ ਉਨ੍ਹਾਂ ਪ੍ਰਸਾਸਨ ਨੂੰ ਚੇਤਾਵਨੀ ਦਿੱਤੀ ਕਿ ਅਗਰ ਪ੍ਰਸਾਸਨ ਨੇ ਅਜਿਹਾ ਕੀਤਾ ਤਾਂ ਲੜਾਈ ਆਰ ਪਾਰ ਦੀ ਲੜੀ ਜਾਵੇਗੀ ਅਤੇ ਕਿਸਾਨ ਪਿਛੇ ਨਹੀਂ ਹਟਣਗੇ ਜਿਸਦਾ ਜਿੰਮੇਵਾਰ ਖੁਦ ਪ੍ਰਸਾਸਨ ਹੋਵੇਗਾ।
ਕਿਸਾਨ ਯੂਨੀਅਨ ਸਿੱਧੂਪੁਰ ਦੇ ਕਿਸਾਨਾਂ ਵੱਲੋਂ ਸਥਾਨਕ ਐਮ ਐਲ ਏ ਤੇ ਵੀ ਇਲਜ਼ਾਮ ਲਗਾਏ ਗਏ ਹਨ ਓਹਨਾ ਕਿਹਾ ਕਿ ਜਿਲ੍ਹਾ ਪ੍ਰਸਾਸਨ ਆਪ ਵਿਧਾਇਕ ਰਜਨੀਸ਼ ਦਹੀਆਂ ਦੇ ਇਸ਼ਾਰੇ ਤੇ ਉਨ੍ਹਾਂ ਦੀਆਂ ਜਮੀਨਾਂ ਤੇ ਕਬਜਾ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਇਹ ਜਮੀਨਾਂ ਪਹਿਲਾਂ ਬੰਜਰ ਜਮੀਨਾਂ ਸਨ। ਜਿਨ੍ਹਾਂ ਨੂੰ ਉਨ੍ਹਾਂ ਨੇ ਮੇਹਨਤ ਨਾਲ ਵਾਹੀ ਯੋਗ ਬਣਾਇਆ ਹੈ। ਅਤੇ ਪਿਛਲੇ ਕਈ ਵਰਿਆਂ ਤੋਂ ਉਹ ਇਹਨਾਂ ਜਮੀਨਾਂ ਤੇ ਖੇਤੀ ਕਰਦੇ ਆ ਰਹੇ ਹਨ। ਪਰ ਹੁਣ ਆਮ ਆਦਮੀ ਪਾਰਟੀ ਦਾ ਵਿਧਾਇਕ ਸਰਕਾਰ ਨਾਲ ਰਲ ਝੋਕ ਹਰੀਹਰ ਵਿਖੇ ਕਬਜਾ ਕਰਾਉਣਾ ਚਾਹੁੰਦਾ ਹੈ। ਜੋ ਉਹ ਕਦੇ ਨਹੀਂ ਹੋਣ ਦੇਣਗੇ ਕਿਉਂਕਿ ਇਹਨਾਂ ਜਮੀਨਾਂ ਤੇ ਉਨ੍ਹਾਂ ਦੇ ਬਾਪ ਦਾਦਿਆ ਦਾ ਪਸੀਨਾ ਡੁੱਲਿਆ ਹੈ। ਉਨ੍ਹਾਂ ਪ੍ਰਸਾਸਨ ਅਤੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਗਰ ਪ੍ਰਸਾਸਨ ਨੇ ਕੱਲ੍ਹ ਇਸ ਜਮੀਨ ਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੱਥੇਬੰਦੀ ਡੀਸੀ ਦਫਤਰ ਦੇ ਅੱਗੇ ਰੋਡ ਬੰਦ ਕਰੇਗੀ ਅਤੇ ਵੱਡੇ ਪੱਧਰ ਤੇ ਸਰਕਾਰ ਅਤੇ ਪ੍ਰਸਾਸਨ ਖਿਲਾਫ਼ ਸਘੰਰਸ਼ ਵਿਢੇਗੀ , ਜਿਸਦੀ ਜਿੰਮੇਵਾਰੀ ਸਰਕਾਰ ਅਤੇ ਪ੍ਰਸਾਸਨ ਦੀ ਹੋਵੇਗੀ।

ਉਧਰ ਦੂਜੇ ਪਾਸੇ ਕਿਸਾਨਾਂ ਵੱਲੋਂ ਲਗਾਏ ਗਏ ਆਰੋਪਾਂ ਨੂੰ ਲੈਕੇ ਜਦੋਂ ਆਪ ਵਿਧਾਇਕ ਰਜਨੀਸ਼ ਦਹੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਝੋਕ ਹਰੀਹਰ ਦੀ ਜਮੀਨ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਅਤੇ ਜੋ ਆਰੋਪ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਵੱਲੋਂ ਲਗਾਏ ਜਾ ਰਹੇ ਹਨ। ਉਹ ਸਭ ਉਸਦੀ ਸ਼ਵੀ ਨੂੰ ਬਦਨਾਮ ਕਰਨ ਲਈ ਲਗਾਏ ਜਾ ਰਹੇ ਹਨ। ਅਤੇ ਇਹ ਜੱਥੇਬੰਦੀ ਦੇ ਕੁੱਝ ਕੁ ਆਗੂ ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਨੂੰ ਜਾਣਬੁੱਝ ਕੇ ਬਦਨਾਮ ਕਰ ਰਹੇ ਹਨ। ਹੋਰ ਕੁੱਝ ਨਹੀਂ।

- March 24, 2026
अब क्यूआर कोड से कर सकेंगे अधिकृत वेंडरों की पहचान
- March 23, 2026