ਯੁਵਕ ਨੂੰ ਇੰਗਲੈਂਡ ਭੇਜਣ ਦਾ ਦਿੱਤਾ ਝਾਂਸਾ ,ਠੱਗੀ ਦੇ ਮਾਮਲੇ ‘ਚ ਪਤੀ-ਪਤਨੀ ਖ਼ਿਲਾਫ਼ ਕਾਰਵਾਈ
- 182 Views
- kakkar.news
- September 25, 2024
- Crime Punjab
ਯੁਵਕ ਨੂੰ ਇੰਗਲੈਂਡ ਭੇਜਣ ਦਾ ਦਿੱਤਾ ਝਾਂਸਾ ,ਠੱਗੀ ਦੇ ਮਾਮਲੇ ‘ਚ ਪਤੀ-ਪਤਨੀ ਖ਼ਿਲਾਫ਼ ਕਾਰਵਾਈ
ਫਿਰੋਜ਼ਪੁਰ 25 ਸਤੰਬਰ 2024 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਦੇ ਥਾਣਾ ਆਰਿਫਕੇ ਦੀ ਪੁਲਿਸ ਨੇ ਇੱਕ ਯੁਵਕ ਨੂੰ ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ 7 ਲੱਖ ਰੁਪਏ ਦੀ ਠੱਗੀ ਕਰਨ ਦੇ ਆਰੋਪ ‘ਚ ਪਤੀ-ਪਤਨੀ ਖ਼ਿਲਾਫ਼ IPC ਦੀ ਵੱਖ-ਵੱਖ ਧਾਰਾਵਾਂ ਅਤੇ ਪੰਜਾਬ ਪਰਵੇਸ਼ੇਨ ਔਫ ਹਿਊਮਨ ਸਮਗਲਿੰਗ ਐਕਟ 2012 ਦੇ ਅਧੀਨ ਮਾਮਲਾ ਦਰਜ ਕੀਤਾ ਹੈ ।
ਇਹ ਜਾਣਕਾਰੀ ਦਿੰਦਿਆਂ ਥਾਣਾ ਆਰਿਫਕੇ ਦੇ ASI ਰੰਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਗੁਰਜੰਟ ਸਿੰਘ ਵਾਸੀ ਪਿੰਡ ਲੱਖਾਂ ਭੇੜੀਆਂ ਨੇ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਲਿਖਤੀ ਸ਼ਿਕਾਇਤ ਨੰਬਰ 2550 ਸਪੈਸ਼ਲ ਪੀਸੀ ਅਤੇ ਦਿੱਤੇ ਗਏ ਬਿਆਨ ਵਿੱਚ ਆਰੋਪ ਲਗਾਇਆ ਹੈ ਕਿ ਅਵਤਾਰ ਸਿੰਘ ਅਤੇ ਉਸ ਦੀ ਪਤਨੀ ਚਰਨਜੀਤ ਕੌਰ ਨੇ ਮਿਲ ਕੇ ਸ਼ਿਕਾਇਤਕਰਤਾ ਤੋਂ ਉਸਦੇ ਭਾਂਜੇ ਨੂੰ ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ 7 ਲੱਖ ਰੁਪਏ ਲਏ ਸਨ, ਪਰ ਅੱਜ ਤੱਕ ਨਾ ਤਾਂ ਉਸਦੇ ਭਾਂਜੇ ਨੂੰ ਇੰਗਲੈਂਡ ਭੇਜਿਆ ਗਿਆ ਹੈ ਅਤੇ ਨਾ ਹੀ ਉਸ ਤੋਂ ਲਏ ਹੋਏ 7 ਲੱਖ ਰੁਪਏ ਵਾਪਸ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਨਾਮਜਦ ਆਰੋਪੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।


