ਫਿਰੋਜ਼ਪੁਰ ਪੁਲਿਸ ਨੇ ਮੋਬਾਈਲ ਟਾਵਰਾਂ ਤੋਂ RRU ਚੋਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, 6 ਮੈਬਰ ਗਿਰਫ਼ਤਾਰ
- 98 Views
- kakkar.news
- October 29, 2024
- Crime Punjab
ਫਿਰੋਜ਼ਪੁਰ ਪੁਲਿਸ ਨੇ ਮੋਬਾਈਲ ਟਾਵਰਾਂ ਤੋਂ RRU ਚੋਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, 6 ਮੈਬਰ ਗਿਰਫ਼ਤਾਰ
ਫ਼ਿਰੋਜ਼ਪੁਰ, 29 ਅਕਤੂਬਰ 2024: (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਪੁਲਿਸ ਦੀ ਸੀ ਆਈ ਏ ਸਟਾਫ ਦੀ ਟੀਮ ਵੱਲੋ ਮੋਬਾਈਲ ਟਾਵਰਾਂ ਦੀਆ REMOTE RADIO UNIT (RRU) ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਓਹਨਾ ਦੇ ਕੁੱਲ 06 ਮੈਂਬਰ ਨੂੰ ਗਿਰਫ਼ਤਾਰ ਕਰਕੇ ਓਹਨਾ ਪਾਸੋਂ 20 -22 ਕਿਲੋ ਵਾਲੇ ਤਿੰਨ REMOTE RADIO UNIT (RRU)ਅਤੇ ਇੱਕ ਨਾਜਾਇਜ਼ ਪਿਸਟਲ .32 ਬੋਰ ਬਿਨਾਂ ਮੈਗਜ਼ੀਨ ਸਮੇਤ ਇੱਕ ਕਾਰ ਵਰਨਾ ਬਰਾਮਦ ਕੀਤੇ ਗਏ ਹਨ ।
ਪ੍ਰੈਸ ਨੂੰ ਸੰਬੋਧਨ ਕਰਦਿਆਂ SP (ਇਨਵੇ )ਫਿਰੋਜ਼ਪੁਰ ਸ਼ਹਿਰ ਰਣਧੀਰ ਕੁਮਾਰ ਨੇ ਦੱਸਿਆ ਕਿ ਸ: ਫਤਿਹ ਸਿੰਘ ਬਰਾੜ ਪੀ.ਪੀ.ਐਸ.. ਉਪ ਕਪਤਾਨ ਪੁਲਿਸ (ਡੀ) ਫਿਰੋਜਪੁਰ ਅਤੇ ਇੰਸਪੈਕਟਰ ਮੋਹਿਤ ਧਵਨ, ਇੰਚਾਰਜ ਸੀ.ਆਈ.ਏ. ਸਟਾਫ ਫਿਰੋਜਪੁਰ ਦੀ ਯੋਗ ਅਗਵਾਈ ਹੇਠ ਸੀ.ਆਈ.ਏ ਸਟਾਫ ਫਿਰੋਜਪੁਰ ਦੀ ਪੁਲਿਸ ਟੀਮ ਵੱਲੋਂ ਜਿਲ੍ਹਾ ਫਿਰੋਜਪੁਰ ਦੇ ਵੱਖ-ਵੱਖ ਏਰੀਆਂ ਵਿੱਚੋਂ ਰਾਤ ਸਮੇਂ ਮੋਬਾਇਲ ਟਾਵਰਾਂ ਦੀਆਂ ਬੈਟਰੀਆਂ ਅਤੇ Remote Radio Unit (RRU) ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ।
ਓਹਨਾ ਦੱਸਿਆ ਕਿ ਗਿਰੋਹ ਦੇ 05 ਮੈਬਰਾਂ ਨੂੰ ਗ੍ਰਿਫਤਾਰ ਕਰਦੇ ਹੋਏ ਓਹਨਾ ਖਿਲਾਫ ਮੁਕਦਮਾ ਨੰਬਰ 132 ਮਿਤੀ 28 -10 -2024 ਤਹਿਤ ਅਲੱਗ ਅੱਲਗ ਧਾਰਾਵਾਂ ਸਮੇਤ ਮਾਮਲਾ ਦਰਜ ਕੀਤਾ ਹੈ ।ਅਤੇ ਓਹਨਾ ਪਾਸੋ 20 -22 ਕਿਲੋ ਵਾਲੇ ਤਿੰਨ REMOTE RADIO UNIT (RRU)ਅਤੇ ਇੱਕ ਨਾਜਾਇਜ਼ ਪਿਸਟਲ .32 ਬੋਰ ਬਿਨਾਂ ਮੈਗਜ਼ੀਨ ਸਮੇਤ ਇੱਕ ਕਾਰ ਵਰਨਾ ਵੀ ਬਰਾਮਦ ਕੀਤੀ ਗਈ ਹੈ ।
ਰਣਧੀਰ ਕੁਮਾਰ ਨੇ ਦੱਸਿਆ ਕਿ ਜਦ ਇਹਨਾਂ ਕੋਲੋਂ ਪੁੱਛਗਿਛ ਕੀਤੀ ਗਈ ਤਾਂ ਦੋਰਾਣੇ ਪੁੱਛਗਿੱਛ ਆਰੋਪੀਆਂ ਉਕਤਾਨ ਨੇ ਮੰਨਿਆ ਕਿ ਅਸੀਂ ਕਸਬਾ ਤਲਵੰਡੀ ਭਾਈ, ਜੀਰਾ, ਮੱਖੂ ਆਦਿ ਏਰੀਏ ਵਿੱਚੋ ਰਾਤ ਸਮੇਂ ਮੋਬਾਇਲ ਟਾਵਰਾਂ ਤੋਂ Remote Radio Unit (RRU) ਚੋਰੀ ਕਰਦੇ ਸੀ ਅਤੇ ਬਠਿੰਡਾ ਵਿਖੇ ਦੀਪਕ ਕਬਾੜੀਏ ਨੂੰ ਵੇਚ ਦਿੰਦੇ ਸੀ, ਜਿਸ ਤੇ ਦੋਸ਼ੀ ਕਬਾੜੀਏ ਦੀਪਕ ਸਿੰਘ ਪੁੱਤਰ ਕਰਨ ਸਿੰਘ ਵਾਸੀ ਬਸਤੀ ਧੋਬੀਆਣਾ ਬਠਿੰਡਾ ਨੂੰ ਮੁਕੱਦਮਾ ਉਕਤ ਵਿੱਚ ਨਾਮਜਦ ਕਰਦੇ ਹੋਏ ਉਸਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਵੀ ਇੱਕ Remote Radio Unit (RRU) ਬ੍ਰਾਮਦ ਕੀਤਾ ਗਿਆ। ਇਹ ਉਕਤਾਨ ਆਰੋਪੀ ਮੋਬਾਇਲ ਟੈਲੀਕੌਮ ਦਾ ਕੰਮ ਕਰਦੇ ਸਨ,ਜਿਸ ਕਾਰਨ ਇਹਨਾਂ ਨੂੰ ਇਸ ਦੀ ਜਾਂਚ ਅਤੇ ਕੀਮਤ ਦਾ ਵੀ ਪਤਾ ਸੀ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024