ਪੁਲਿਸ ਵੱਲੋ ਦੋ ਅਲਗ ਅਲਗ ਮਾਮਲਿਆਂ ਚ ਨਜ਼ਾਇਜ ਅਸਲੇ ਸਮੇਤ 6 ਆਰੋਪੀ ਕਾਬੂ
- 144 Views
- kakkar.news
- October 29, 2024
- Crime Punjab
ਪੁਲਿਸ ਵੱਲੋ ਦੋ ਅਲਗ ਅਲਗ ਮਾਮਲਿਆਂ ਚ ਨਜ਼ਾਇਜ ਅਸਲੇ ਸਮੇਤ 6 ਆਰੋਪੀ ਕਾਬੂ
ਫਿਰੋਜ਼ਪੁਰ 29 ਅਕਤੂਬਰ 2024 (ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਪੁਲਿਸ ਵੱਲੋ 2 ਮਾਮਲਿਆਂ ਚ ਨਜ਼ਾਇਜ ਅਸਲੇ ਸਮੇਤ ਕੁੱਲ 6 ਆਰੋਪੀਆਂ ਨੂੰ ਕਾਬੂ ਕੀਤਾ ਗਿਆ ਹੈ ।
ਪਹਿਲੇ ਮਾਮਲੇ ਵਿਚ ਥਾਣਾ ਤਲਵੰਡੀ ਦੇ ਸਬ ਇੰਸਪੈਕਟਰ ਗੁਰਦੇਵ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਦੇ ਸੰਬਧ ਵਿੱਚ ਏਰੀਆ ਥਾਣਾ ਤਲਵੰਡੀ ਭਾਈ ਵਿਖੇ ਮੋਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਆਰੋਪੀ ਗੁਰਪ੍ਰੀਤ ਸਿੰਘ ” ਗੋਪੀ ਪੁੱਤਰ ਹਰਜੀਤ ਸਿੰਘ ਵਾਸੀ ਤਲਵੰਡੀ ਭਾਈ ਜਿਲ੍ਹਾ ਫਿਰੋਜ਼ਪੁਰ ਆਪਣੇ ਪਾਸ ਨਜਾਇਜ਼ ਪਿਸਤੌਲ ਰੱਖਦਾ ਹੈ, ਜੋ ਹੁਣ ਫਲਾਈੳਵਰ ਮੋਗਾ ਰੋਡ ਆਪਣੇ ਮੋਟਰਸਾਇਕਲ ਪਰ ਕਿਸੇ ਦੀ ਉਡੀਕ ਕਰ ਰਿਹਾ ਹੈ, ਜੇਕਰ ਰੇਡ ਕੀਤਾ ਜਾਵੇ ਤਾਂ ਕਾਬੂ ਆ ਸਕਦਾ ਹੈ । ਉਕਤ ਆਰੋਪੀ ਤੇ ਜਦ ਰੇਡ ਕਰ ਕੇ ਕਾਬੂ ਕਰ ਤਲਾਸ਼ੀ ਲਈ ਗਈ ਤਾ ਤਲਾਸ਼ੀ ਦੌਰਾਨ ਉਸ ਕੋਲੋਂ 01 ਨਜਾਇਜ਼ ਪਿਸਤੌਲ ਦੇਸੀ 32 ਬੋਰ ਬਰਾਮਦ ਹੋਇਆ ।
ਦੂਜੇ ਮਾਮਲੇ ਵਿਚ ਥਾਣਾ ਜ਼ੀਰਾ ਸਦਰ ਦੇ ਸਬ ਇੰਸਪੈਕਟਰ ਰਾਜੇਸ਼ ਕੁਮਾਰ ਅਤੇ ਓਹਨਾ ਦੀ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਕਿ ਕੁਝ ਵਿਅਕਤੀਆਂ ਨੇ ਰਲ ਮਿਲ ਕੇ ਆਪਣਾ ਇਕ ਗਿਰੋਹ ਬਨਿਆਇਆ ਹੋਇਆ ਹੈ ਅਤੇ ਹਨ ਕੋਲ ਨਾਜ਼ਾਇਜ਼ ਅਸਲਾ ਵੀ ਹੈ ਅਤੇ ਇਸ ਵੇਲੇ ਉਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿਚ ਵੀ ਹਨ। ਪੁਲਿਸ ਵੱਲੋ ਨਾਕੇਬੰਦੀ ਕਰ ਇਹਨਾਂ ਵਿਅਕਤੀਆਂ ਨੂੰ ਕਾਬੂ ਕੀਤਾ ।ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਜਤਿੰਦਰ ਉਰਫ ਗਾਟੀ ਪੁੱਤਰ ਵਾਰਿਸ ਵਾਸੀ ਠਕਰਾਲਾਂ ਵਾਲੀ ਗਲੀ ਮੱਖੂ, ਜਿਲ੍ਹਾ ਫਿਰੋਜ਼ਪੁਰ, ਅਨਮੋਲਦੀਪ ਸਿੰਘ ਉਰਫ ਮੌਲਾ ਪੁੱਤਰ ਤੇਜਿੰਦਰ ਸਿੰਘ ਵਾਸੀ ਪਿੰਡ ਵਰਨਾਲਾ ਜਿਲ੍ਹਾ ਫਿਰੋਜ਼ਪੁਰ, ਸਹਿਜਪ੍ਰੀਤ ਸਿੰਘ ਪੁੱਤਰ ਪੁਪਿੰਦਰ ਸਿੰਘ ਵਾਸੀ ਪਿੰਡ ਹਰਦਾਸਾ ਜਿਲ੍ਹਾ ਫਿਰੋਜ਼ਪੁਰ ,ਮਨਦੀਪ ਸਿੰਘ ਉਰਫ ਮਨੀ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਪੱਲਾ ਮੇਘਾ,ਫਿਰੋਜ਼ਪੁਰ , ਸੁਨੀਲ ਪੁੱਤਰ ਸੋਹਣ ਲਾਲ ਵਾਸੀ ਬਸਤੀ ਸੇ਼ਖਾਂ ਵਾਲੀ ਸਿਟੀ ਫਿਰੋਜ਼ਪੁਰ ਹੋਈ । ਇਹਨਾਂ ਪਾਸੋਂ ਪੁਲਿਸ ਨੂੰ 02 ਕੱਟੇ 315 ਬੋਰ ਸਮੇਤ 2 ਰੌਂਦ 30 ਬੋਰ ਪਿਸਟਲ ਸਮੇਤ ਮੈਗਜ਼ੀਨ ਸਮੇਤ 04 ਰੌਂਦ 32 ਬੋਰ ਪਿਸਟਲ ਸਮੇਤ ਮੈਗਜ਼ੀਨ ਸਮੇਤ 02 ਰੌਂਦ ਸਮੇਤ ਬਰਾਮਦ ਹੋਏ।
ਉਕਤ ਆਰੋਪੀਆਂ ਖਿਲ਼ਾਫ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਜਾਰੀ ਹੈ


