ਫਿਰੋਜਪੁਰ ਪੁਲਿਸ ਨੇ ਲੁੱਟਾਂ ਅਤੇ ਡਕੈਤੀਆਂ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ ,ਨਾਜਾਇਜ਼ ਅਸਲਾ ਬਰਾਮਦ
- 340 Views
- kakkar.news
- October 30, 2024
- Crime Punjab
ਫਿਰੋਜਪੁਰ ਪੁਲਿਸ ਨੇ ਲੁੱਟਾਂ ਅਤੇ ਡਕੈਤੀਆਂ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ ,ਨਾਜਾਇਜ਼ ਅਸਲਾ ਬਰਾਮਦ
ਫਿਰੋਜ਼ਪੁਰ 30 ਅਕਤੂਬਰ (ਅਨੁਜ ਕੱਕੜ ਟੀਨੂੰ )
ਸ਼੍ਰੀ ਰਣਧੀਰ ਕੁਮਾਰ, ਪੀ.ਐਸ., ਐਸ.ਪੀ. (ਇੰਨਵੈ:) ਫਿਰੋਜਪੁਰ ਦੀ ਅਗਵਾਈ ਹੇਠ, ਪੁਲਿਸ ਟੀਮ ਨੇ ਕਸਬਾ ਜੀਰਾ ਮੱਲਾਂਵਾਲਾ, ਮੱਖੂ ਅਤੇ ਤਲਵੰਡੀ ਭਾਈ ਦੇ ਇਲਾਕੇ ਵਿੱਚ ਲੁੱਟਾ ਖੋਹਾਂ, ਡਕੈਤੀਆਂ ਅਤੇ ਲੜਾਈ ਝਗੜੇ ਕਰਨ ਵਾਲੇ ਕਰਨ ਵਾਲੇ ਦੋ ਗਿਰੋਹਾਂ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ ਇੰਸਪੈਕਟਰ ਮੋਹਿਤ ਧਵਨ ਦੇ ਨੇਤ੍ਰਤਵ ਵਿੱਚ ਕੀਤੀ ਗਈ।
ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ 113 ਮਿਤੀ 28-10-2024 ਅ/ਧ 25 ਅਸਲਾ ਐਕਟ ਥਾਣਾ ਸਦਰ ਜੀਰਾ ਅਤੇ ਮੁਕੱਦਮਾ ਨੰਬਰ 71 ਮਿਤੀ 28-10-2024 ਅ/ਧ 25 ਅਸਲਾ ਐਕਟ ਥਾਣਾ ਤਲਵੰਡੀ ਭਾਈ ਵਿਖੇ ਦਰਜ ਕਰਵਾਏ ਗਏ ਅਤੇ ਉਕਤਾਨ 06 ਦੋਸ਼ੀਆਂ ਪਾਸੋਂ ਇੱਕ 30 ਬੋਰ ਨਜਾਇਜ ਪਿਸਟਲ ਸਮੇਤ 04 ਜਿੰਦਾ ਰੌਂਦ, ਦੋ .315 ਬੋਰ ਦੇਸੀ ਕੱਟਾ ਸਮੇਤ 02 ਜਿੰਦਾ ਰੌਂਦ, ਦੋ .32 ਬੋਰ ਨਜਾਇਜ ਪਿਸਟਲ ਸਮੇਤ 03 ਮੈਗਜੀਨ ਅਤੇ 04 ਜਿੰਦਾ ਰੌਂਦ ਸਮੇਤ ਮੋਟਰਸਾਈਕਲ ਪਲਟੀਨਾ ਨੰਬਰੀ PBOAR3881 ਬ੍ਰਾਮਦ ਕੀਤੇ।
ਇਸ ਕਾਰਵਾਈ ਬਾਅਦ, ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ। ਪੁਲਿਸ ਹੁਣ ਉਨ੍ਹਾਂ ਵੱਲੋਂ ਪਹਿਲਾਂ ਕੀਤੀਆਂ ਲੁੱਟਾਂ ਅਤੇ ਖੋਹਾਂ ਦੀਆਂ ਵਾਰਦਾਤਾਂ ਬਾਰੇ ਜਾਣਕਾਰੀ ਹਾਸਿਲ ਕਰਨ ਦੇ ਯਤਨ ਕਰ ਰਹੀ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।
ਇਹ ਕਾਰਵਾਈ ਰਾਜ ਵਿੱਚ ਸੁਰੱਖਿਆ ਹਾਲਾਤਾਂ ਨੂੰ ਸੁਧਾਰਨ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਕੀਤੀ ਗਈ ਹੈ, ਜਿਸ ਨਾਲ ਸਥਾਨਕ ਲੋਕਾਂ ਵਿੱਚ ਸੁਰੱਖਿਆ ਮਹਿਸੂਸ ਹੋਵੇਗੀ। ਪੁਲਿਸ ਨੇ ਇਸ ਸਫਲਤਾ ‘ਤੇ ਸੰਤੋਸ਼ ਜਤਾਇਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਕਾਰਵਾਈਆਂ ਕਰਨ ਦੀ ਯੋਜਨਾ ਵੀ ਬਣਾਈ ਹੈ।



- October 15, 2025