ਵਿਦੇਸ਼ ਭੇਜਣ ਦੇ ਨਾਂ ‘ਤੇ 25 ਲੱਖ ਰੁਪਏ ਦੀ ਠੱਗੀ, ਪੁਲੀਸ ਨੇ ਧੋਖਾਧੜੀ ਦਾ ਕੇਸ ਦਰਜ ਕੀਤਾ
- 83 Views
- kakkar.news
- November 30, 2024
- Crime Punjab
ਵਿਦੇਸ਼ ਭੇਜਣ ਦੇ ਨਾਂ ‘ਤੇ 25 ਲੱਖ ਰੁਪਏ ਦੀ ਠੱਗੀ, ਪੁਲੀਸ ਨੇ ਧੋਖਾਧੜੀ ਦਾ ਕੇਸ ਦਰਜ ਕੀਤਾ
ਫਿਰੋਜ਼ਪੁਰ 30 ਨਵੰਬਰ 2024 (ਅਨੁਜ ਕੱਕੜ ਟੀਨੂੰ)
ਵਿਦੇਸ਼ ਭੇਜਣ ਦੇ ਨਾਂ ‘ਤੇ ਇਕ ਵਿਅਕਤੀ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ
ਹੈ। ਧੋਖਾਧੜੀ ਦਾ ਸ਼ਿਕਾਰ ਹੋਏ ਪਾਲ ਸਿੰਘ ਪੁੱਤਰ ਮੇਲਾ ਰਾਮ ਵਾਸੀ ਅਜੀਤ ਨਗਰ ਫਰੀਦਕੋਟ ਨੇ ਮਿਤੀ 9 -7 -2024 ਨੂੰ ਜ਼ਿਲ੍ਹਾ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸਦਾ ਲੜਕਾ ਦਿਨੇਸ਼ ਕੁਮਾਰ ਵਿਦੇਸ਼ ਜਾਣ ਦਾ ਇੱਛੁਕ ਹੈ। ਆਲੀਆ ਪਤਨੀ ਹਸਨ ਹਾਜੀ ਵਾਸੀ ਪਿੰਡ ਨਾਜੂ ਸ਼ਾਹ ਵਾਲਾ ਫਿਰੋਜ਼ਪੁਰ ਤੇ ਬਲਦੀਪ ਸਿੰਘ ਮਾਰਫਤ ਏ. ਬੀ ਕੰਸਲਟੈਂਟ ਸਟੱਡੀ ਵੀਜਾ ਤੇ ਆਈਲੈਟਸ ਦਫਤਰ ਨੇੜੇ ਨਾਮਦੇਵ ਚੋਂਕ ਸਿਟੀ ਫਿਰੋਜ਼ਪੁਰ ਨੇ ਉਸ (ਪਾਲ ਸਿੰਘ )ਦੇ ਲੜਕੇ ਦਿਨੇਸ਼ ਕੁਮਾਰ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 25 ਲੱਖ ਰੁਪਏ ਲੈ ਲਏ ਪਰ ਕਾਫੀ ਸਮਾਂ ਬੀਤਣ ਦੇ ਬਾਵਜੂਦ ਉਸ ਨੂੰ ਬਾਹਰ ਨਹੀਂ ਭੇਜਿਆ ਅਤੇ ਉਸ ਨਾਲ ਠੱਗੀ ਮਾਰੀ ।
ਸ਼ਿਕਾਇਤਕਰਤਾ ਅਨੁਸਾਰ ਉਸ ਦੇ ਪੈਸੇ ਵਾਪਸ ਮੰਗਣ ਦੇ ਬਾਵਜੂਦ ਵੀ ਉਸ ਨੂੰ ਓਹਨਾ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ,ਜਿਸ ਕਾਰਨ ਉਸ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਵੱਲੋ ਸ਼ਿਕਾਇਤ ਦੀ ਪੜਤਾਲ ਦੌਰਾਨ ਦੋਸ਼ ਸਹੀ ਪਾਏ ਜਾਣ ’ਤੇ ਆਲੀਆ ਖ਼ਿਲਾਫ਼ ਥਾਣਾ ਫਿਰੋਜ਼ਪੁਰ ਸਿਟੀ ਵਿੱਚ ਧੋਖਾਧੜੀ ਦਾ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।।