ਸ਼ਹੀਦ ਊਧਮ ਸਿੰਘ ਦਾ ਆਦਮ ਕੱਦ ਬੁੱਤ ਸਥਾਪਿਤ
- 127 Views
- kakkar.news
- December 8, 2024
- Punjab
ਸ਼ਹੀਦ ਊਧਮ ਸਿੰਘ ਦਾ ਆਦਮ ਕੱਦ ਬੁੱਤ ਸਥਾਪਿਤ
ਬਾਬਾ ਜਗਤਾਰ ਸਿੰਘ ਤੇ ਹੋਰ ਧਾਰਮਿਕ ਆਗੂਆਂ ਨੇ ਸ਼ਹੀਦ ਦਾ ਬੁੱਤ ਕੀਤਾ ਲੋਕ ਅਰਪਣ
ਬੁੱਤ ਸਥਾਪਤੀ ਸਮਾਗਮ ’ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਬਤੌਰ ਮੁੱਖ ਮਹਿਮਾਨ ਪਹੁੰਚੇ
ਸ਼ਹੀਦ ਕੌਮਾਂ ਦਾ ਸਰਮਾਇਆ ਹੁੰਦੇ ਹਨ; ਕੁਲਤਾਰ ਸਿੰਘ ਸੰਧਵਾਂ,ਸਪੀਕਰ ਪੰਜਾਬ ਵਿਧਾਨ ਸਭਾ
,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
ਫਿਰੋਜ਼ਪੁਰ 8ਦਸੰਬਰ 2024 (ਅਨੁਜ ਕੱਕੜ ਟੀਨੂ)
ਬੀਤੇ ਕੁੱਝ ਮਹੀਨਿਆਂ ਤੋਂ ਕਰਵਾਏ ਜਾ ਰਹੇ ਸਥਾਨਕ ਸ਼ਹੀਦ ਊਧਮ ਸਿੰਘ ਚੌਂਕ
ਦੇ ਨਵੀਨੀਕਰਨ ਮਗਰੋਂ ਐਤਵਾਰ ਨੂੰ ਚੌਂਕ ਵਿਚ ਸ਼ਹੀਦ ਦਾ ਨਵਾਂ ਆਦਮ ਕੱਦ ਬੁੱਤ ਸਥਾਪਿਤ ਕਰ ਦਿੱਤਾ ਗਿਆ।
ਉਦਘਾਟਨ ਸਮਾਰੋਹ ਦੀ ਖੂਬਸੂਰਤੀ ਇਹ ਰਹੀ ਕਿ ਚੌਂਕ ਦਾ ਉਦਘਾਟਨ ਕਿਸੇ ਸਿਆਸੀ ਹਸਤੀ ਵੱਲੋਂ ਨਾ ਹੋ ਕੇ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਅਤੇ ਵੱਖ ਵੱਖ ਧਰਮਾਂ ਦੀਆਂ ਉਚ ਧਾਰਮਿਕ ਸ਼ਖਸਿਅਤਾਂ ਵੱਲੋਂ ਕੀਤਾ ਗਿਆ। ਇੰਨ੍ਹਾਂ ਵਿੱਚੋਂ ਸਵਾਮੀ ਕਮਲ ਪੁਰੀ ਜੀ,ਮੌਲਵੀ ਰਹਿਮਤ ਇਮਾਮ ਖਾਂ ,ਪਾਸਟਰ ਤਨਵੀਰ ਹੱਕ , ਬਾਬਾ ਸੁੱਚਾ ਸਿੰਘ ਛਾਂਗਾ ਵਾਲੇ,ਭਗਤ ਮਿਲਖਾ ਸਿੰਘ ਅਰਮਾਨਪੁਰਾ,ਬਾਬਾ ਬੋਹੜ ਸਿੰਘ ਤੂਤਾਂ ਵਾਲੇ, ਬਾਬਾ ਦਰਸ਼ਨ ਸਿੰਘ ਬੋਰੀ ਵਾਲੇ,ਬਾਬਾ ਰਜਿੰਦਰ ਸਿੰਘ ਡੇਰ ਭਜਨਗੜ੍ਹ, ਬਾਬਾ ਮਲਕੀਤ ਨਾਥ,ਬਾਬਾ ਹਰਮੇਸ਼ ਦਾਸ, ਬਾਬਾ ਅਮਰਜੀਤ ਸਿੰਘ ਪਿੰਡੀ,ਬਾਬਾ ਬਜਾਜ ਜੀ, ਅਤੇ ਬਾਬਾ ਬਲੰਬਰ ਸਿੰਘ ਵੱਲੋਂ ਸ਼ਹੀਦ ਦੇ ਬੁੱਤ ਨੂੰ ਲੋਕ ਅਰਪਣ ਕੀਤਾ ਗਿਆ। ਬੁੱਤ ਦੇ ਉਦਘਾਟਨ ਮਗਰੋਂ ਸਥਾਨਕ ਸ਼ਹੀਦ ਊਧਮ ਸਿੰਘ ਭਵਨ ਵਿਖੇ ਕਰਵਾਏ ਸੱਭਿਆਚਾਰਕ ਪ੍ਰੋਗਰਾਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਬਤੌਰ ਮੁੱਖ ਮਹਿਮਾਨ ਪਹੁੰਚੇ।ਉਨ੍ਹਾਂ ਤੋਂ ਇਲਾਵਾ ਸਮਾਗਮ ਵਿਚ ਫਿਰੋਜ਼ਪੁਰ ਦੇ ਸਾਂਸਦ ਸ਼ੇਰ ਸਿੰਘ ਘੁਬਾਇਆ, ਹਲਕਾ ਫਿਰੋਜ਼ਪੁਰ ਸ਼ਹਿਰੀ ਵਿਧਾਇਕ ਰਣਬੀਰ ਸਿੰਘ ਭੁੱਲਰ,ਵਿਧਾਇਕ ਰਜਨੀਸ਼ ਦਹੀਆ, ਵਿਧਾਇਕ ਜਗਦੀਪ ਸਿੰਘ ‘ਗੋਲਡੀ ਕੰਬੋਜ਼’, ਵਿਧਾਇਕ ਫੌਜਾ ਸਿੰਘ ਸਰਾਰੀ,ਪੰਜਾਬ ਐਗਰੋ ਦੇ ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ,ਆਪ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਥਿੰਦ, ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ,ਸਾਬਕਾ ਵਿਧਾਇਕ ਕੁਲਬੀਰ ਜ਼ੀਰਾ,ਸਾਬਕਾ ਵਿਧਾਇਕ ਰਮਿੰਦਰ ਆਂਵਲਾ , ਅਨੁਮੀਤ ਸਿੰਘ ਹੀਰਾ ਸੋਢੀ, ਸਾਬਕਾ ਕੈਬਨਿਟ ਮੰਤਰੀ ਹੰਸਰਾਜ ਜੋਸਨ,ਸਾਬਕਾ ਵਿਧਾਇਕ ਹਰਦਿਆਲ ਕੰਬੋਜ਼, ਸਾਬਕਾ ਵਿੱਤ ਮੰਤਰੀ ਮਰਹੂਮ ਬਲਵੰਤ ਸਿੰਘ ਦੇ ਲੜਕੇ ਰਾਜਨਬੀਰ ਸਿੰਘ, ਸੀਨੀਅਰ ਕਾਂਗਰਸੀ ਆਗੂ ਆਸ਼ੂ ਬਾਂਗੜ, ਅਕਾਲੀ ਆਗੂ ਮਾਂਟੂ ਵੋਹਰਾ, ਨਗਰ ਕੋਂਸਨ ਦੇ ਪ੍ਰਧਾਨ ਰਿੰਕੂ ਗਰੋਵਰ, ਰਾਜ ਬਖਸ਼ ਕੰਬੋਜ, ਸਾਬਕਾ ਸੈਸ਼ਨ ਜੱਜ ਪਰਮਿੰਦਰ ਪਾਲ ਸਿੰਘ ਹਾਂਡਾ,ਇਕਬਾਲ ਚੰਦ ‘ਪਾਲਾ ਬੱਟੀ’ ,ਤਿਲਕ ਰਾਜ ਕੰਬੋਜ ਨੇ ਉਚੇਚੇ ਤੋਰ ’ਤੇ ਪਹੁੰਚ ਕੇ ਹਾਜਰੀ ਸ਼ਹੀਦੀ ਸਮਾਗਮ ਵਿਚ ਹਾਜਰੀ ਲਗਵਾਈ। ਸ਼ਹੀਦ ਸਮਾਗਮ ਨੂੰ ਸੰਬੋਧਨ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ‘‘ ਸ਼ਹੀਦ ਕੌਮਾਂ ਦਾ ਸਰਮਾਇਆ ਹੁੰਦੇ ਹਨ। ਅੱਜ ਜੇ ਅਸੀ ਅਜਾਦ ਫਿਜ਼ਾ ਵਿਚ ਸਾਹ ਲੈ ਰਹੇ ਹਾਂ ਤਾ ਇਹ ਸ਼ਹੀਦਾਂ ਵੱਲੋਂ ਵਾਰੀਆਂ ਆਪਣੀਆਂ ਜਾਨਾਂ ਦੇ ਸਦਕੇ ਹੀ ਹੈ।ਇਸ ਲਈ ਸ਼ਹੀਦਾਂ ਦੀ ਸੋਚ ਨੂੰ ਦਿਲਾਂ ਵਿਚ ਵਸਾ ਕੇ ਆਪਾਂ ਜਿੰਨੀਂ ਵੀ ਦੇਸ਼ ਕੌਮ ਅਤੇ ਸਮਾਜ ਦੀ ਸੇਵਾ ਕਰ ਸੱਕਦੇ ਹਾਂ ਸੱਭ ਨੂੰ ਕਰਨੀ ਚਾਹੀਦੀ ਹੈ।ਇਸ ਸੱਭਿਆਚਾਰਕ ਸਮਾਗਮ ਦੌਰਾਨ ਪੰਜਾਬੀ ਦੇ ਮਸ਼ਹੂਰ ਗਾਇਕ ਰਵਿੰਦਰ ਗਰੇਵਾਲ ਅਤੇ ਪੰਮਾ ਡੂੰਮੇਵਾਲ ਵੱਲੋਂ ਜਿਥੇ ਹਾਜਰ ਹਜ਼ਾਰਾਂ ਦੀ ਤਾਦਾਦ ਵਿਚ ਸੰਗਤਾਂ ਦਾ ਮਨੋਰੰਜਨ ਕੀਤਾ,ਉਥੇ ਪੰਜਾਬ ਦੀ ਮਸ਼ਹੂਰ ਐਂਕਰ ਜੋੜੀ, ਕਾਮੇਡੀਅਨ ਅਤੇ ਫਿਲਮ ਕਲਾਕਾਰ ਹਰਿੰਦਰ ਭੁੱਲਰ ਅਤੇ ਗਾਮਾ ਸਿੱਧੂ ਤੋਂ ਇਲਾਵਾ
ਰਵੀ ਇੰਦਰ ਸਿੰਘ ਨੇ ਬਾਖੂਬੀ ਨਿਭਾਈ।ਸੱਭਿਆਚਾਰਕ ਪ੍ਰੋਗਰਾਮ ਦੌਰਾਨ ਸਾਰਾ ਦਿਨ ਚਾਹ ਕੋਫੀ ਪਕੌੜਿਆਂ ਅਤੇ ਪਰਸ਼ਾਦਿਆਂ ਦਾ ਲੰਗਰ ਚੱਲਦਾ ਰਿਹਾ । *ਸਮਾਗਮ ਦੌਰਾਨ ਲਗਾਏ ਗਏ ਖੂਨਦਾਨ ਕੈਂਪ ਵਿੱਚ 48 ਯੂਨਿਟ ਖੂਨ ਦਾਨ ਕੀਤਾ ਗਿਆ।* ਇਸ ਮੋਕੇ ਸ਼ਹੀਦ ਊਧਮ ਸਿੰਘ ਯਾਦਗਾਰ ਕਮੇਟੀ ਦੇ ਪ੍ਰਧਾਨ ਭਗਵਾਨ ਸਿੰਘ ਸਾਮਾ ਨੇ ਸਮਾਗਮ ਵਿਚ ਸ਼ਿਰਕੱਤ ਕਰਨ ਵਾਲੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ।ਇਸ ਮੋਕੇ ਉਨ੍ਹਾਂ ਸਮਾਗਮ ਵਿਚ ਯੋਗਦਾਨ ਪਾਉਣ ਵਾਲੇ ਸੱਜਣਾਂ ਦਾ ਦਿਨ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ।


