Trending Now
#ਫਿਰੋਜ਼ਪੁਰ ਪੁਲਿਸ ਤੇ ਬੀ.ਐਸ.ਐਫ. ਦੀ ਸਾਂਝੀ ਕਾਰਵਾਈ, ਲੁਟੇਰੇ ਗਿਰੋਹ ਦੇ ਮੈਂਬਰ ਗ੍ਰਿਫਤਾਰ , ਦੇਸੀ ਪਿਸਤੌਲ ਤੇ ਜਿੰਦਾ ਰੌਂਦ ਬਰਾਮਦ
#ਜ਼ਿਲ੍ਹੇ ਅੰਦਰ ਪਟਾਕਿਆਂ ਦੀ ਵਿਕਰੀ/ਖ੍ਰੀਦ ਲਈ ਥਾਵਾਂ ਨਿਰਧਾਰਿਤ:-ਵਧੀਕ ਜ਼ਿਲ੍ਹਾ ਮੈਜਿਸਟਰੇਟ
#ਐਜੂਕੇਟ ਪੰਜਾਬ ਨੇ ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਦੀ ਸਹਾਇਤਾ ਲਈ 47.40 ਲੱਖ ਰੁਪਏ ਦੀ ਫੀਸ ਵੰਡ ਮੁਹਿੰਮ ਦੀ ਸ਼ੁਰੂਆਤ ਕੀਤੀ
#ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਤੌਰ ’ਤੇ ਟਰਾਂਸਵਰ ਕੀਤੀ ਜਾਵੇਗੀ ਮੁਆਵਜ਼ਾ ਰਾਸ਼ੀ :- ਖੁਡੀਆਂ
#ਬਾਲ ਭਿੱਖਿਆ ਨੂੰ ਰੋਕਣ ਲਈ ਜ਼ਿਲ੍ਹਾ ਬਾਲ ਸੁੱਰਖਿਆ ਯੂਨਿਟ ਵੱਲੋਂ ਕੀਤੀ ਗਈ ਚੈਕਿੰਗ
#ਸਿਹਤ ਵਿਭਾਗ ਫ਼ਿਰੋਜ਼ਪੁਰ ਵੱਲੋਂ ਟੀਬੀ ਦੇ ਮਰੀਜਾਂ ਨੂੰ ਖੁਰਾਕ ਦੇਣ ਸਬੰਧੀ ਵਪਾਰੀਆਂ ਅਤੇ ਸਮਾਜਸੇਵੀ ਸੰਸਥਾਵਾਂ ਨਾਲ ਮੀਟਿੰਗ
#फिरोजपुर मंडल में 01 अक्टूबर से 15 अक्टूबर तक स्वच्छता पखवाड़ा आयोजित किया गया
#ਫਿਰੋਜ਼ਪੁਰ ਨੈਸ਼ਨਲ ਹਾਈਵੇ ‘ਤੇ ਪਨਬਸ (PRTC) ਕਾਂਟ੍ਰੈਕਟ ਵਰਕਰ ਯੂਨੀਅਨ ਵੱਲੋਂ ਚੱਕਾਜਾਮ, ਯਾਤਰੀ ਪ੍ਰੀਸ਼ਾਨ
#फिरोजपुर मंडल में सी.पी.आर. प्रशिक्षण सत्र का आयोजन
#ਦਿਵਿਆਂਗ ਵਿਦਿਆਰਥੀਆਂ ਵੱਲੋਂ ਤਿਆਰ ਦੀਵਿਆਂ ਦੀ ਦਾਸ ਐਂਡ ਬਰਾਊਨ ਸਕੂਲ ਦੇ ਵਿਹੜੇ ਲਗਾਈ ਗਈ ਪ੍ਰਦਰਸ਼ਨੀ
ਅਸਲਾ ਲਾਇਸੰਸ ਧਾਰਕ ਸੇਵਾ ਕੇਦਰਾਂ ਰਾਹੀ ਈ-ਸੇਵਾ ਪੋਰਟਲ ’ਤੇ ਡਾਟਾ ਅਪਡੇਟ ਕਰਾਉਣ – ਵਧੀਕ ਜ਼ਿਲ੍ਹਾ ਮੈਜਿਸਟਰੇਟ
- 116 Views
- kakkar.news
- December 23, 2024
- Punjab
ਅਸਲਾ ਲਾਇਸੰਸ ਧਾਰਕ ਸੇਵਾ ਕੇਦਰਾਂ ਰਾਹੀ ਈ-ਸੇਵਾ ਪੋਰਟਲ ’ਤੇ ਡਾਟਾ ਅਪਡੇਟ ਕਰਾਉਣ – ਵਧੀਕ ਜ਼ਿਲ੍ਹਾ ਮੈਜਿਸਟਰੇਟ
– E-district ਪੋਰਟਲ ਸਤੰਬਰ 2019 ਵਿੱਚ ਬੰਦ ਹੋ ਚੁੱਕਿਆ ਹੈ ਬੰਦ
ਫਿਰੋਜ਼ਪੁਰ 23 ਦਸੰਬਰ 2024 (ਅਨੁਜ ਕੱਕੜ ਟੀਨੂੰ)
ਵਧੀਕ ਜ਼ਿਲ੍ਹਾ ਮੈਜਿਟਰੇਟ ਡਾ. ਨਿਧੀ ਕੁਮੁਦ ਬੰਬਾਹ ਨੇ ਦੱਸਿਆ ਕਿ ਸਾਲ 2019 ਵਿੱਚ E-Sewa portal ਸ਼ੁਰੂ ਹੋਣ ਤੋਂ ਹੁਣ ਤੱਕ ਜਿਲ੍ਹਾ ਫਿਰੋਜ਼ਪੁਰ ਦੇ ਕਰੀਬ 3784 ਲਾਇਸੰਸੀਆਂ ਵਲੋਂ ਅਸਲਾ ਲਾਇਸੰਸ ਨਾਲ ਸਬੰਧਤ ਕੋਈ ਵੀ ਸੇਵਾ E- Sewa portal ਰਾਹੀਂ ਅਪਲਾਈ ਨਹੀ ਕੀਤੀ ਗਈ ਹੈ, ਜਿਸ ਕਰਕੇ ਉਨ੍ਹਾਂ ਦਾ ਡਾਟਾ E-Sewa portal ’ਤੇ ਅਪਡੇਟ ਨਹੀਂ ਹੋਇਆ ਹੈ। ਉਨ੍ਹਾਂ ਉਕਤ ਲਾਇਸੰਸੀਆਂ, ਜਿਨ੍ਹਾਂ ਨੇ E-Sewa portal ’ਤੇ ਸਤੰਬਰ 2019 ਤੋਂ ਹੁਣ ਤੱਕ ਕੋਈ ਵੀ ਸੇਵਾ ਅਪਲਾਈ ਨਹੀਂ ਕੀਤੀ ਹੈ, ਨੂੰ ਅਪੀਲ ਕੀਤੀ ਕਿ ਮਿਤੀ 01 ਜਨਵਰੀ 2025 ਤੋਂ ਪਹਿਲਾਂ-ਪਹਿਲਾਂ ਅਸਲਾ ਲਾਇਸੰਸ ਨਾਲ ਸਬੰਧਤ ਲੋੜੀਂਦੀ ਸਰਵਿਸ ਨਜਦੀਕੀ ਸੇਵਾ ਕੇਂਦਰ ਰਾਹੀਂ ਅਪਲਾਈ ਕੀਤੀ ਜਾਵੇ। ਜੇਕਰ ਇਨ੍ਹਾਂ 3784 ਲਾਇਸੰਸੀਆਂ ਨੇ ਮਿਤੀ 31 ਦਸੰਬਰ 2024 ਤੱਕ ਅਸਲਾ ਲਾਇਸੰਸ ਸਬੰਧੀ ਸੇਵਾ ਕੇਂਦਰ ਰਾਹੀ ਕੋਈ ਸਰਵਿਸ ਅਪਲਾਈ ਨਹੀਂ ਕੀਤੀ ਤਾਂ ਉਹ ਅਸਲਾ ਲਾਇਸੰਸ ਸਬੰਧੀ ਹੋਣ ਵਾਲੀ ਅਸੁਵਿਧਾ ਲਈ ਖੁਦ ਜ਼ਿੰਮੇਵਾਰ ਹੋਣਗੇ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਅਸਲਾ ਲਾਇਸੰਸ ਨਾਲ ਸਬੰਧਤ ਸੇਵਾਵਾਂ ਸਤੰਬਰ 2019 ਤੋਂ E-sewa Portal ਰਾਹੀਂ ਸ਼ੁਰੂ ਕੀਤੀਆਂ ਗਈਆਂ ਸਨ। ਉਸ ਤੋਂ ਪਹਿਲਾਂ ਇਹ ਸੇਵਾਵਾਂ E-district ਪੋਰਟਲ ’ਤੇ ਮੌਜੂਦ ਸਨ, ਜੋ ਕਿ ਸਤੰਬਰ 2019 ਵਿੱਚ ਬੰਦ ਹੋ ਚੁੱਕਿਆ ਹੈ ਇਸ ਲਈ ਉਕਤ ਅਸਲਾ ਧਾਰਕਾਂ ਨੂੰ ਵਧੀਕ ਜਿਲ੍ਹਾ ਮੈਜਿਸਟਰੇਟ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਉਹ ਸੇਵਾ ਕੇਦਰ ਰਾਹੀਂ ਅਪਲਾਈ ਕਰਨ ਅਤੇ ਡਾਟਾ ਅਪਡੇਟ ਕਰਾਉਣ।
Categories

Recent Posts

