ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਫਾਜ਼ਿਲਕਾ ਵੱਲੋਂ ਚਾਇਲਡ ਬੈਗਿੰਗ ਚੈਕਿੰਗ ਕੀਤੀ ਗਈ
- 149 Views
- kakkar.news
- March 3, 2023
- Crime Education Punjab
ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਫਾਜ਼ਿਲਕਾ ਵੱਲੋਂ ਚਾਇਲਡ ਬੈਗਿੰਗ ਚੈਕਿੰਗ ਕੀਤੀ ਗਈ
ਫਾਜਿਲਕਾ 3 ਮਾਰਚ 2023 (ਅਨੁਜ ਕੱਕੜ ਟੀਨੂੰ)
ਡਿਪਟੀ ਕਮਿਸ਼ਨਰ ਡਾ ਸੋਨੂ ਦੁੱਗਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਫਾਜ਼ਿਲਕਾ ਵੱਲੋਂ ਦਫਤਰੀ ਸਮੇਂ ਤੋਂ ਬਾਅਦ ਸ਼ਾਮ ਨੂੰ ਜ਼ਿਲ੍ਹਾ ਫਾਜ਼ਿਲਕਾ ਦੇ ਅਲੱਗ- ਅਲੱਗ ਬਜ਼ਾਰਾਂ ਵਿੱਚ ਚਾਇਲਡ ਬੈਗਿੰਗ ਚੈਕਿੰਗ ਕੀਤੀ ਗਈ।
ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੀਤੂ ਬਾਲਾ ਵੱਲੋਂ ਦੱਸਿਆ ਗਿਆ ਕਿ ਅਕਸਰ ਜਦੋਂ ਚਾਇਲਡ ਬੈਗਿੰਗ ਦੀ ਚੈਕਿੰਗ ਲਈ ਬਜ਼ਾਰ ਵਿੱਚ ਜਾਇਆ ਜਾਂਦਾ ਸੀ ਤਾਂ ਲੋਕਾਂ ਵੱਲੋਂ ਕਿਹਾ ਜਾਂਦਾ ਸੀ ਕਿ ਬੱਚੇ ਭੀਖ ਮੰਗਣ ਲਈ ਸ਼ਾਮ ਦੇ ਸਮੇਂ ਆਉਂਦੇ ਹਨ। ਜਿਸ ਤੋਂ ਬਾਅਦ ਮਾਨਯੋਗ ਡਿਪਟੀ ਕਮਿਸ਼ਨਰ, ਫਾਜ਼ਿਲਕਾ ਜੀ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਉਹਨਾਂ ਵੱਲੋਂ ਸ਼ਾਮ ਸਮੇਂ ਚੈਕਿੰਗ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ। ਉਪਰਾਂਤ ਟੀਮ ਵੱਲੋਂ ਦਫਤਰੀ ਸਮੇਂ ਤੋਂ ਬਾਅਦ ਸ਼ਾਮ ਨੂੰ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ 5 ਬੱਚਿਆਂ ਨੂੰ ਭੀਖ ਮੰਗਣ ਤੋਂ ਰੋਕਿਆ ਗਿਆ ਅਤੇ ਬੱਚਿਆਂ ਸਮੇਤ ਉਹਨਾਂ ਦੇ ਮਾਤਾ ਪਿਤਾ ਦੀ ਕਾਊਂਸਲਿੰਗ ਕੀਤੀ ਗਈ। ਜੇਕਰ ਕੋਈ ਵਿਅਕਤੀ ਜਬਰਦਸਤੀ ਬੱਚਿਆਂ ਤੋਂ ਭੀਖ ਮੰਗਵਾਉਂਦਾ ਹੋਇਆ ਫੜਿਆ ਗਿਆ ਜਾ ਕੋਈ ਮਾਤਾ ਪਿਤਾ ਬੱਚਿਆਂ ਤੇ ਭੀਖ ਮੰਗਵਾਉਂਦੇ ਹਨ ਤਾਂ ਉਹਨਾਂ ਉੱਪਰ ਜੇ ਜੇ ਐਕਟ 2015 ਦੀ ਧਾਰਾ 76 ਤਹਿਤ ਉਹਨਾਂ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਉਹਨਾਂ ਦੱਸਿਆ ਕਿ ਹੁਣ ਲਗਾਤਾਰ ਜਿਲ੍ਹੇ ਦੇ ਹਰ ਬਲਾਕ ਵਿੱਚ ਚੈਕਿੰਗ ਕੀਤੀਆਂ ਜਾਣਗੀਆਂ। ਇਸ ਮੌਕੇ ਜਿਲ੍ਹੇ ਵਿੱਚ ਬਾਲ ਭਿਖਸ਼ਾ ਨੂੰ ਰੋਕਣ ਲਈ ਬਣਾਏ ਗਏ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਟੀਮ ਕੌਂਸਲ ਬਾਲ ਸੁਰੱਖਿਆ ਅਫ਼ਸਰ, ਡਾਕਟਰ ਮਨੀ ਗਰਗ, ਨਵੀਨ ਜਸੂਜਾ ਚੇਅਰਪਰਸਨ, ਰਾਜੇਸ਼ ਵਾਟਸ ਸਿੱਖਿਆ ਵਿਭਾਗ, ਪੁਲਿਸ ਵਿਭਾਗ ਰੂਪਿੰਦਰ ਸਿੰਘ ਆਊਟਰੀਚ ਵਰਕਰ ਹਾਜ਼ਰ ਸਨ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024