ਰਿਹਾਇਸ਼ੀ ਮਕਾਨ ਦੇ ਕਬਜੇ ਨੂੰ ਲੈ ਕੇ ਦੋ ਧਿਰਾਂ ਆਹਮੋ ਸਾਹਮਣੇ, ਇੱਕ ਦੂਜੇ ਤੇ ਲਗਾਏ ਗੰਭੀਰ ਇਲਜਾਮ
- 149 Views
- kakkar.news
- December 27, 2024
- Punjab
ਰਿਹਾਇਸ਼ੀ ਮਕਾਨ ਦੇ ਕਬਜੇ ਨੂੰ ਲੈ ਕੇ ਦੋ ਧਿਰਾਂ ਆਹਮੋ ਸਾਹਮਣੇ, ਇੱਕ ਦੂਜੇ ਤੇ ਲਗਾਏ ਗੰਭੀਰ ਇਲਜਾਮ
ਫਿਰੋਜ਼ਪੁਰ 27 ਦਸੰਬਰ 2024 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਦੇ ਥਾਣਾ ਘੱਲ ਅਧੀਨ ਆਉਂਦੇ ਪਿੰਡ ਮੁਦੱਕੀ ਚ ਇੱਕ ਮਕਾਨ ਦੇ ਕਬਜੇ ਨੂੰ ਲੈ ਕੇ ਦੋ ਧਿਰਾਂ ਆਹਮੋ ਸਾਹਮਣੇ ਨਜ਼ਰੀ ਆ ਰਹੀਆਂ ਹਨ। ਪ੍ਰੈਸ ਕਲੱਬ ਫਿਰੋਜ਼ਪੁਰ ਚ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮਕਾਨ ਮਾਲਿਕ ਨਰਿੰਦਰਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਰਾਜ ਸਿੰਘ
ਨੇ ਦੱਸਿਆ ਕਿ ਪਿੰਡ ਮੁਦਕੀ ਚ ਉਨ੍ਹਾਂ ਦਾ ਇੱਕ ਆਪਣਾ ਮਕਾਨ ਹੈ। ਜਿਸ ਨੂੰ ਵੇਚਣ ਲਈ ਪੁਸ਼ਵਿੰਦਰ ਕੌਰ ਪਾਸੋਂ ਬਿਆਨੇ ਵਜੋਂ ਕੁੱਝ ਰਕਮ ਲੈ ਕੇ ਸੌਦਾ ਤੈਅ ਕਰ ਦਿੱਤਾ ਗਿਆ। ਪਰ ਨਿਰਧਾਰਿਤ ਸਮੇਂ ਤੇ ਪੁਸ਼ਵਿੰਦਰ ਕੌਰ ਮਕਾਨ ਦੀ ਰਜਿਸਟਰੀ ਨਾ ਕਰਾ ਸਕੀ। ਜਿਸ ਕਾਰਨ ਉਨ੍ਹਾਂ ਵੱਲੋਂ ਉਕਤ ਮਹਿਲਾ ਨੂੰ ਮਕਾਨ ਛੱਡਣ ਲਈ ਕਿਹਾ ਗਿਆ। ਮਕਾਨ ਮਾਲਿਕ
ਨਰਿੰਦਰਜੀਤ ਕੌਰ ਨੇ ਦੋਸ਼ ਲਾਇਆ ਕਿ ਉਕਤ ਮਹਿਲਾ ਮਕਾਨ ਉੱਤੇ ਕਬਜਾ ਕਰਨ ਦੀ ਨੀਅਤ ਨਾਲ ਝੂਠੀਆਂ ਕਹਾਣੀਆਂ ਘੜ ਕੇ ਉਨ੍ਹਾਂ ਨੂੰ ਨਜਾਇਜ਼ ਪ੍ਰੇਸ਼ਾਨ ਕਰ ਰਹੀ ਹੈ। ਜਿਸ ਦੀ ਉਨਾਂ ਵੱਲੋਂ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਗਈ ਹੈ।
ਉਧਰ ਦੂਜੇ ਪਾਸੇ ਜਦੋਂ ਪੁਸ਼ਪਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਸ ਦੁਆਰਾ ਇਸ ਮਕਾਨ ਦੀ ਖਰੀਦ ਕਰਦੇ ਹੋਏ ਕੁੱਝ ਬਿਆਨਾਂ ਮਕਾਨ ਮਾਲਕਾਂ ਨੂੰ ਦਿੱਤਾ ਗਿਆ ਸੀ। ਉਸ ਨੇ ਦੱਸਿਆ ਕਿ ਮਕਾਨ ਮਾਲਕਾਂ ਦੀ ਸਹਿਮਤੀ ਨਾਲ ਉਸ ਨੇ ਮਕਾਨ ਦੀ ਉਸਾਰੀ ਤੇ ਕੁੱਝ ਰੁਪਏ ਵੀ ਖਰਚ ਕੀਤੇ ਹਨ। ਪਰ ਰਜਿਸਟਰੀ ਦੇ ਸਮੇਂ ਮਕਾਨ ਮਾਲਕ ਬਿਆਨੇ ਚ ਲਿਖੀਆਂ ਸ਼ਰਤਾਂ ਤੋਂ ਮੁਨਕਰ ਹੋ ਗਏ ਤੇ ਉਸ ਦੇ ਘਰੇਲੂ ਸਮਾਨ ਨੂੰ ਚੁੱਕ ਕੇ ਘਰ ਤੋਂ ਬਾਹਰ ਸੁੱਟ ਦਿੱਤਾ ਤੇ ਉਸ ਦੀ ਕੁੱਟ ਮਾਰ ਕੀਤੀ। ਪੁਸ਼ਪਿੰਦਰ ਕੌਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ।
ਇਸ ਮਾਮਲੇ ਸਬੰਧੀ ਜਦੋਂ ਡੀ ਐਸ ਪੀ ਫਿਰੋਜ਼ਪੁਰ ਦਿਹਾਤੀ ਕਰਨ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਜਾਇਦਾਦ ਦੇ ਲੈਣ ਦੇਣ ਦਾ ਮਸਲਾ ਹੈ। ਜੇਕਰ ਇਸ ਮਸਲੇ ਦੌਰਾਨ ਕੋਈ ਲੜਾਈ ਝੱਗੜਾ ਹੋਇਆ ਹੈ ਤਾਂ ਤਫਤੀਸ਼ ਕਰ ਕੇ ਉਸ ਮੁਤਾਬਿਕ ਕਰਵਾਈ ਕੀਤੀ ਜਾਵੇਗੀ।

