ਦਰਜਾ ਚਾਰ ਮੁਲਾਜ਼ਮਾਂ ਵੱਲੋਂ ਨਵੇਂ ਵਰ੍ਹੇ ਦਾ ਕੈਲੰਡਰ ਜਾਰੀ
- 63 Views
- kakkar.news
- January 8, 2025
- Punjab
ਦਰਜਾ ਚਾਰ ਮੁਲਾਜ਼ਮਾਂ ਵੱਲੋਂ ਨਵੇਂ ਵਰ੍ਹੇ ਦਾ ਕੈਲੰਡਰ ਜਾਰੀ
ਫਿਰੋਜ਼ਪੁਰ 08 ਜਨਵਰੀ 2025 (ਅਨੁਜ ਕੱਕੜ ਟੀਨੂੰ)
ਦਿ ਕਾਲਸ ਫੋਰਥ ਗੌਰਮਿੰਟ ਇਪਲਾਈਜ ਯੂਨੀਅਨ ਪੰਜਾਬ ਵੱਲੋਂ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਵਿਖੇ ਨਵਾਂ ਸਾਲ 2025 ਦਾ ਕੈਲੰਡਰ ਜਾਰੀ ਕੀਤਾ ਗਿਆ। ਕੈਲੰਡਰ ਜਾਰੀ ਕਰਨ ਦੀ ਰਸਮ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ ਅਤੇ ਜਿਲ੍ਹਾ ਜਨਰਲ ਸਕੱਤਰ ਪਰਵੀਨ ਕੁਮਾਰ ਅਤੇ ਜਿਲ੍ਹਾ ਮੀਤ ਪ੍ਰਧਾਨ ਰਾਜ ਕੁਮਾਰ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੌਕੇ , ਸਿੰਚਾਈ ਵਿਭਾਗ ਮੁਹੇਸ਼ ਕੁਮਾਰ, ਮੁਨਸ਼ੀ ਰਾਮ ਅਤੇ ਲਾਡੀ, ਡੀਸੀ ਦਫਤਰ ਦੇ ਪ੍ਰਧਾਨ ਬੂਟਾ ਸਿੰਘ ਅਤੇ ਵਿਲਸਨ ,ਅਜੀਤ ਗਿੱਲ ਸਿਵਲ ਹਸਪਤਾਲ, ਕਮਿਸ਼ਨਰ ਦਫਤਰ ਤੋਂ ਰਾਜੇਸ਼ ਕੁਮਾਰ ਪ੍ਰਧਾਨ, ਵਰਿੰਦਰ ਸਿੰਘ ਵਾਈਸ ਪ੍ਰਧਾਨ ਅਤੇ ਰਾਜੇਸ ਕੁਮਾਰ, ਸ.ਸ.ਸ ਸਕੂਲ( ਲੜਕੇ ) ਬੁਆਏ ਹੋਸਟਲ ਦੇ ਸੂਬਾ ਪ੍ਰਧਾਨ ਵਿਜੇ ਕੁਮਾਰ ਸਿੰਘ, ਸਿੱਖਿਆ ਵਿਭਾਗ ਤੋਂ ਡੀ.ਐਸ ਅਟਵਾਲ ਅਤੇ ਬੀ.ਐਸ ਅਟਵਾਲ , ਫੂਡ ਸਪਲਾਈ ਵਿਭਾਗ ਤੋਂ ਚਰਨਜੀਤ ਸਿੰਘ ਅਤੇ ਸਰਕਲ ਦਫਤਰ ਪ੍ਰਧਾਨ ਵਿਨੋਦ ਕੁਮਾਰ, ਸਿਵਲ ਸਰਜਨ ਤੋਂ ਮਨਿੰਦਰਜੀਤ, ਬਲਵਿੰਦਰ ਸਿੰਘ ਆਈਟੀਆਈ ਵਿਭਾਗ, ਦਲੀਪ ਕੁਮਾਰ ਜਿਲ੍ਹਾ ਪ੍ਰੀਸ਼ਦ ਵਿਭਾਗ, ਆਬਕਾਰੀ ਵਿਭਾਗ ਰਮਨ ਕੁਮਾਰ ਸਮੇਤ ਵੱਖ-ਵੱਖ ਵਿਭਾਗਾ ਦੇ ਦਰਜਾ ਚਾਰ ਸਾਥੀ ਹਾਜਰ ਸਨ।
ਇਸ ਮੌਕੇ ਜਿਲ੍ਹਾਂ ਪ੍ਰਧਾਨ ਰਾਮ ਪ੍ਰਸ਼ਾਦ ਅਤੇ ਜਿਲ੍ਹਾ ਜਨਰਲ ਸਕੱਤਰ ਪਰਵੀਨ ਕੁਮਾਰ ਨੇ ਦੱਸਿਆ ਕਿ ਕੈਲੰਡਰ ਵਿਚ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਪ੍ਰਵਾਨਿਤ ਛੁੱਟੀਆਂ ਦਾ ਵੇਰਵਾਂ ੍ਅਤੇ ਸਾਲ 2024 ਵਿਚ ਸਾਡੇ ਵੱਲੋਂ ਗੋਰਮਿੰਟ ਵਧੀਕਿਆਂ ਵਿਰੁੱਧ ਕੀਤੇ ਗਏ ਸਘਰੰਸ਼ ਦੀਆਂ ਤਸਵੀਰਾਂ ਵੀ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿਸ ਤੋਂ ਇਲਾਵਾ ਸੂਬੇ ਦੇ ਅਹੁੱਦੇਦਾਰਾਂ ਦੇ ਨਾਮ ਵੀ ਪ੍ਰਕਾਸ਼ਿਤ ਕੀਤੇ ਗਏ ਹਨ।
ਉਨ੍ਹਾਂ ਅੱਗੇ ਕਿਹਾ ਕਿ ਸਾਡੀਂ ਮੁੱਖ ਮੰਗਾਂ ਜਿਵੇ ਕਿ ਮੁਲਾਜ਼ਮਾਂ ਦੇ ਡੀ.ਏ. ਦੀਆਂ ਬਕਾਇਆ ਕਿਸ਼ਤਾਂ ਜਾਰੀ ਨਹੀ ਕੀਤੀਆਂ ਜਾਣ, 01-01-2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕਰਨ ਸਬੰਧੀ ਨੋਟੀਫਿਕੇਸ਼ਨ ਪੂਰਨ ਰੂਪ ਵਿੱਚ ਤੁਰੰਤ ਜਾਰੀ ਕਰਨ, ਛੇਵੇਂ ਤਨਖਾਹ ਕਮਿਸ਼ਨ ਦੀ ਜਾਰੀ ਰਿਪੋਰਟ ਦੀਆਂ ਤਰੁੱਟੀਆਂ ਦੂਰ ਕੀਤੀਆਂ ਜਾਣ, ਇਸੇ ਪੈਂਡਿੰਗ ਡੀ ਏ ਦੀਆਂ ਕਿਸ਼ਤਾਂ ਸੈਂਟਰ ਪੱਧਰ ਤੇ ਤੁਰੰਤ ਜਾਰੀ ਕਰਨ, 6ਵੇਂ ਤਨਖਾਹ ਕਮਿਸ਼ਨ ਦਾ ਲਾਭ 2.72 ਪ੍ਰਤੀਸ਼ਤ ਨਾਲ ਦੇਣ, 01-01-2016 ਤੋਂ 31-10-2016 ਤੱਕ 125 ਪ੍ਰਤੀਸ਼ਤ ਦੇ ਡੀਏ ਦੇ ਪੈਂਡਿੰਗ ਬਕਾਏ ਦੇਣ ਲਈ ਤੁਰੰਤ ਨੋਟੀਫਿਕੇਸ਼ਨ ਜਾਰੀ ਕਰਨ, 4, 9, 14 ਸਾਲਾ ਏਸੀਪੀ ਦੀ ਰੋਕੀ ਸਕੀਮ ਤੁਰੰਤ ਬਹਾਲ ਕਰਨ, ਬਾਰਡਰ ਏਰੀਆ ਅਲਾਉਂਸ, ਰੂਰਲ ਏਰੀਆ ਅਲਾਉਂਸ, ਐਫ ਟੀ ਏ ਅਲਾਉਂਸ ਸਮੇਤ ਸਮੂਹ ਭੱਤੇ ਜੋ ਕਿ ਪੰਜਵੇਂ ਤਨਖਾਹ ਕਮਿਸ਼ਨ ਵਿੱਚ ਮਿਲਦੇ ਸਨ ਸਾਰੇ ਛੇਵੇ ਤਨਖਾਹ ਕਮਿਸ਼ਨ ਵਿੱਚ ਬਹਾਲ ਕੀਤੇ ਜਾਣ, ਮੁਲਾਜ਼ਮਾਂ ਤੋਂ ਵਿਕਾਸ ਦੇ ਨਾਮ ਤੇ ਕੱਟੇ ਜਾ ਰਹੇ 200 ਰੁਪਏ ਵਾਲਾ ਪੱਤਰ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਭੱਖਦੀਆਂ ਮੰਗਾਂ ਵੱਲ ਜਲਦੀ ਧਿਆਨ ਨਾਂ ਦਿੱਤਾ ਤਾਂ ਆਉਣ ਵਾਲੀਆਂ ਲੋਕ ਸਭਾ ਵਿਚ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ।


