ਫਿਰੋਜ਼ਪੁਰ ਚ ਨਜਾਇਜ਼ ਸ਼ਰਾਬ ਖਿਲਾਫ ਇੱਕ ਵੱਡੀ ਕਾਰਵਾਈ, ਭੱਠੀਆਂ ਤੇ ਛਾਪੇ,ਹਜ਼ਾਰਾਂ ਲੀਟਰ ਲਾਹਣ ਕੀਤੀ ਨਸ਼ਟ
- 130 Views
- kakkar.news
- May 14, 2025
- Crime Punjab
ਫਿਰੋਜ਼ਪੁਰ ਚ ਨਜਾਇਜ਼ ਸ਼ਰਾਬ ਖਿਲਾਫ ਇੱਕ ਵੱਡੀ ਕਾਰਵਾਈ, ਭੱਠੀਆਂ ਤੇ ਛਾਪੇ,ਹਜ਼ਾਰਾਂ ਲੀਟਰ ਲਾਹਣ ਕੀਤੀ ਨਸ਼ਟ
ਫਿਰੋਜ਼ਪੁਰ 14 ਮਈ 2025 (ਅਨੁਜ ਕੱਕੜ ਟੀਨੂੰ)
ਮਜੀਠਾ ‘ਚ ਨਜਾਇਜ਼ ਸ਼ਰਾਬ ਕਾਰਨ ਹੋਈਆਂ 23 ਮੌਤਾਂ ਨੇ ਸੂਬੇ ਭਰ ਦੇ ਪ੍ਰਸ਼ਾਸਨ ਨੂੰ ਚੌਕਸ ਕਰ ਦਿੱਤਾ ਹੈ। ਇਸੀ ਕੜੀ ‘ਚ ਫਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਵੀ ਹਰਕਤ ਵਿੱਚ ਆਇਆ ਹੈ। ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਸਾਂਝੀ ਕਾਰਵਾਈ ਕਰਦਿਆਂ ਅੱਜ ਸਵੇਰੇ ਕਈ ਪਿੰਡਾਂ ‘ਚ ਛਾਪੇਮਾਰੀ ਕਰਕੇ ਨਜਾਇਜ਼ ਸ਼ਰਾਬ ਦੇ ਕਾਰੋਬਾਰ ਦਾ ਭੰਡਾਫੋੜ ਕੀਤਾ।
ਡੀਐਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਈ ਘਰਾਂ ਵਿੱਚ ਨਜਾਇਜ਼ ਤੌਰ ‘ਤੇ ਚਲ ਰਹੀਆਂ ਸ਼ਰਾਬ ਦੀਆਂ ਭੱਠੀਆਂ ‘ਚੋਂ ਲਗਭਗ ਹਜਾਰਾਂ ਲੀਟਰ ਲਾਹਣ ਅਤੇ 100 ਲੀਟਰ ਤਿਆਰ ਨਜਾਇਜ਼ ਸ਼ਰਾਬ ਬਰਾਮਦ ਹੋਈ ਹੈ। ਲਾਹਣ ਉਸੇ ਥਾਂ ‘ਤੇ ਹੀ ਨਸ਼ਟ ਕਰ ਦਿੱਤਾ ਗਿਆ। ਇਸ ਮਾਮਲੇ ਵਿੱਚ ਪੰਜ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ।
ਆਬਕਾਰੀ ਵਿਭਾਗ ਅਧਿਕਾਰੀਆਂ ਨੇ ਦੱਸਿਆ ਕਿ ਸਤਲੁਜ ਦਰਿਆ ਦੇ ਕੰਢਿਆਂ ਅਤੇ ਟਾਪੂ ਨੁਮਾ ਥਾਵਾਂ ‘ਤੇ ਇਹ ਨਜ਼ਾਇਜ਼ ਭੱਠੀਆਂ ਚੱਲ ਰਹੀਆਂ ਸਨ। ਗੁਪਤ ਸੂਚਨਾ ਮਿਲਣ ‘ਤੇ ਛਾਪੇ ਮਾਰੇ ਗਏ, ਜਿੱਥੇ ਤੋਂ ਵੱਡੀ ਮਾਤਰਾ ਵਿੱਚ ਲਾਹਣ ਅਤੇ ਨਿਜ਼ਾਇਜ਼ ਸ਼ਰਾਬ ਬਰਾਮਦ ਹੋਈ।
ਪ੍ਰਸ਼ਾਸਨ ਨੇ ਕਿਹਾ ਹੈ ਕਿ ਇਹ ਮੁਹਿੰਮ ਅਜੇ ਜਾਰੀ ਰਹੇਗੀ ਅਤੇ ਜੋ ਵੀ ਵਿਅਕਤੀ ਨਜਾਇਜ਼ ਸ਼ਰਾਬ ਦੀ ਬਣਾਵਟ ਜਾਂ ਵਿਕਰੀ ‘ਚ ਸ਼ਾਮਿਲ ਹੋਏ ਮਿਲਣਗੇ, ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


