ਦੇਵੀ ਦਰਸ਼ਨ ਬੱਸ ਯਾਤਰਾ ਵੈਲਫੇਅਰ ਸੁਸਾਇਟੀ ਨੂੰ ਮਿਲੀ ਰਜਿਸਟਰੇਸ਼ਨ
- 54 Views
- kakkar.news
- March 20, 2025
- Punjab
ਦੇਵੀ ਦਰਸ਼ਨ ਬੱਸ ਯਾਤਰਾ ਵੈਲਫੇਅਰ ਸੁਸਾਇਟੀ ਨੂੰ ਮਿਲੀ ਰਜਿਸਟਰੇਸ਼ਨ
ਫਿਰੋਜ਼ਪੁਰ, 20 ਮਾਰਚ 2025 (ਅਨੁਜ ਕੱਕੜ ਟੀਨੂੰ)
ਹਿੰਦੂ-ਸਿੱਖ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਉਣ ਦੇ ਉਦੇਸ਼ ਨਾਲ ਦੋ ਸਾਲ ਪਹਿਲਾਂ ਗਠਤ ਕੀਤੀ ਗਈ ਦੇਵੀ ਦਰਸ਼ਨ ਬੱਸ ਯਾਤਰਾ ਸੁਸਾਇਟੀ ਨੂੰ ਐਡੀਸ਼ਨਲ ਰਜਿਸਟਰਾਰ ਆਫ ਸੁਸਾਇਟੀਜ਼ ਵੱਲੋਂ ਅਧਿਕਾਰਿਕ ਰਜਿਸਟਰੇਸ਼ਨ ਮਿਲ ਗਈ ਹੈ।
ਸੁਸਾਇਟੀ ਦੇ ਪ੍ਰਧਾਨ ਰੰਜੀਵ ਬਾਵਾ, ਜਨਰਲ ਸਕੱਤਰ ਦਿਨੇਸ਼ ਬਹਿਲ, ਅਤੇ ਕੈਸ਼ੀਅਰ ਨਰੇਸ਼ ਮਦਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਇਹ ਸੰਸਥਾ “ਦੇਵੀ ਦਰਸ਼ਨ ਬੱਸ ਯਾਤਰਾ ਵੈਲਫੇਅਰ ਸੁਸਾਇਟੀ (ਰਜਿ:)” ਦੇ ਨਾਂਅ ਨਾਲ ਜਾਣੀ ਜਾਵੇਗੀ। ਉਨ੍ਹਾਂ ਕਿਹਾ ਕਿ ਸੁਸਾਇਟੀ ਨਾ ਸਿਰਫ ਧਾਰਮਿਕ ਯਾਤਰਾਵਾਂ ਆਯੋਜਤ ਕਰੇਗੀ, ਸਗੋਂ ਸਮਾਜਸੇਵਾ ਦੇ ਖੇਤਰ ਵਿਚ ਵੀ ਆਪਣਾ ਉਲੇਖਣੀਯੋਗ ਯੋਗਦਾਨ ਪਾਉਂਦੀ ਰਹੇਗੀ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸੰਸਥਾ ਨੇ ਕੇਵਲ ਧਾਰਮਿਕ ਯਾਤਰਾਵਾਂ ਤੱਕ ਹੀ ਆਪਣੀ ਸਰਗਰਮੀ ਸੀਮਿਤ ਨਹੀਂ ਰੱਖੀ, ਸਗੋਂ ਸਮਾਜਿਕ ਭਲਾਈ ਦੇ ਕਈ ਪ੍ਰੋਗਰਾਮਾਂ ਵਿਚ ਵੀ ਵਧ-ਚੜ੍ਹ ਕੇ ਹਿੱਸਾ ਲਿਆ ਹੈ।
ਸੁਸਾਇਟੀ ਦੇ ਅਹੁਦੇਦਾਰਾਂ, ਮੈਂਬਰਾਂ, ਦਾਨੀ ਸੱਜਣਾਂ ਅਤੇ ਸ਼ਰਧਾਲੂਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਭਵਿੱਖ ਵਿਚ ਵੀ ਸਮਾਜਿਕ ਅਤੇ ਧਾਰਮਿਕ ਖੇਤਰ ਵਿੱਚ ਹੋਰ ਵੱਡੇ ਯੋਗਦਾਨ ਪਾਉਣ ਦੀ ਗੱਲ ਕਹੀ।

