Trending Now
#ਪੰਜਾਬ ਦੇ ਮੱਛੀ ਕਾਸ਼ਤਕਾਰ ਕਿਸਾਨਾਂ ਵੱਲੋਂ ਪਿੰਡ ਕਾਹਨ ਸਿੰਘ ਵਾਲਾ ਵਿਖ਼ੇ ਬਣੇ ਮੱਛੀ ਫਾਰਮ ਦਾ ਕੀਤਾ ਗਿਆ ਦੌਰਾ
#-ਐਸ.ਡੀ.ਐਮ. ਵੱਲੋਂ ਡਰੱਗ ਹੌਟਸਪੌਟ ਖੇਤਰਾਂ ਦਾ ਦੌਰਾ, ਲੋਕਾਂ ਨੂੰ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ
#ਕਤਲ, ਫਿਰੌਤੀ ਤੇ ਨਾਜਾਇਜ਼ ਹਥਿਆਰਾਂ ਦੇ ਮਾਮਲਿਆਂ ’ਚ 8 ਆਰੋਪੀ ਗ੍ਰਿਫ਼ਤਾਰ
#40,000 ਰੁਪਏ ਰਿਸ਼ਵਤ ਲੈਂਦੇ ਉੱਤਰੀ ਰੇਲਵੇ ਦੇ ਸੀਨੀਅਰ ਸੈਕਸ਼ਨ ਇੰਜੀਨੀਅਰ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ
#ਫਿਰੋਜ਼ਪੁਰ ‘ਚ ਅਨੋਖਾ ਰੋਸ ਪ੍ਰਦਰਸ਼ਨ: ਫੂਡ ਇੰਸਪੈਕਟਰ ਦੀ ਵਾਪਸੀ ਲਈ ਨੈਸ਼ਨਲ ਹਾਈਵੇ ਜਾਮ
#20 ਕਿਲੋ ਤੋਂ ਵੱਧ ਹੈਰੋਇਨ ਦੀ ਖੇਪ ਬਰਾਮਦ, ਨਾਲ ਮਿਲੀਆਂ 3 ਜੋੜੀਆਂ ਚਾਂਦੀ ਦੀਆਂ ਪੰਜੇਬਾਂ!
#ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਫਿਰੋਜ਼ਪੁਰ ਸ਼ਹਿਰ ਦੀ ਦਾਣਾ ਮੰਡੀ ਪਹੁੰਚ ਕੇ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ
#ਫੂਡ ਸੇਫਟੀ ਅਫਸਰ ਅਭਿਨਵ ਕੁਮਾਰ ਦੀ ਬਹਾਲੀ ਲਈ ਲੋਕਾਂ ਦਾ ਰੋਸ, 8 ਅਕਤੂਬਰ ਨੂੰ ਚੁੰਗੀ ਨੰਬਰ 7 ਬੰਦ ਕਰਨ ਦਾ ਐਲਾਨ
#ਵਿਧਾਇਕ ਰਜਨੀਸ਼ ਦਹੀਯਾ ਨੇ ਫਰੀਦਕੋਟ ਤੋਂ ਆਰਮੀ ਏਰੀਆ ਸੜਕ ਦਾ ਕੀਤਾ ਉਦਘਾਟਨ
#-ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫਿਰੋਜ਼ਪੁਰ ‘ਚ ਕਰਵਾਇਆ ਡਰੋਨ ਸ਼ੋਅ
ਬਲਾਕ ਫ਼ਿਰੋਜ਼ਪੁਰ-2 ਤੋਂ ਕੀਤਾ ਗਿਆ ਦਾਖਲਾ ਮੁਹਿੰਮ ਦਾ ਆਗਾਜ਼
- kakkar.news
- March 20, 2025
- Education Punjab
ਬਲਾਕ ਫ਼ਿਰੋਜ਼ਪੁਰ-2 ਤੋਂ ਕੀਤਾ ਗਿਆ ਦਾਖਲਾ ਮੁਹਿੰਮ ਦਾ ਆਗਾਜ਼
ਬੱਚਿਆਂ ਨੂੰ ਮਿਆਰੀ ਅਤੇ ਗੁਣਾਤਮਕ ਸਿੱਖਿਆ ਲਈ ਸਰਕਾਰੀ ਸਕੂਲਾਂ ਵਿੱਚ ਕਰਵਾਓ ਦਾਖਲੇ – ਸ਼੍ਰੀ ਰਾਜਨ ਨਰੂਲਾ
ਫ਼ਿਰੋਜ਼ਪੁਰ 20 ਮਾਰਚ 2025 (ਅਨੁਜ ਕੱਕੜ ਟੀਨੂੰ)
ਸਕੂਲ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅਤੇ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ) ਫ਼ਿਰੋਜ਼ਪੁਰ ਸ਼੍ਰੀਮਤੀ ਸੁਨੀਤਾ ਰਾਣੀ ਅਤੇ ਉਪ-ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਕੋਮਲ ਅਰੋੜਾ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼੍ਰੀ ਰਾਜਨ ਨਰੂਲਾ ਦੀ ਯੋਗ ਅਗਵਾਈ ਵਿੱਚ ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹਾਕੇ ਵਾਲਾ ਕੇ ਵਿਖੇ ਦਾਖਲਾ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਸਮੇਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਸ਼੍ਰੀਮਤੀ ਸੁਨੀਤਾ ਰਾਣੀ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਹਨਾਂ ਕਿਹਾ ਕਿ ਸਰਕਾਰ ਦੁਆਰਾ ਮਿਲ ਰਹੀਆਂ ਸਰਕਾਰੀ ਸਹੂਲਤਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈਣ ਲਈ ਪ੍ਰੇਰਿਤ ਕੀਤਾ ਜਾਵੇ । ਇਸ ਸਮੇਂ ਬਲਾਕ ਜਿਲਾ ਸਿੱਖਿਆ ਅਫਸਰ ਸ਼੍ਰੀ ਰਾਜਨ ਨਰੂਲਾ ਨੇ ਸਾਰੇ ਹੀ ਐਚ.ਟੀ ਅਤੇ ਸੀ.ਐਚ.ਟੀ ਸਾਹਿਬਾਨ, ਸਕੂਲ ਮੁਖੀ ਅਤੇ ਅਧਿਆਪਕਾਂ ਨੂੰ ਵੱਧ ਤੋਂ ਵੱਧ ਦਾਖਲਾ ਕਰਾਉਣ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਭ ਤਰ੍ਹਾਂ ਦੀਆਂ ਅਤਿ ਆਧੁਨਿਕ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀ ਪੜ੍ਹ ਕੇ ਬਹੁਤ ਵੱਡੇ ਅਹੁਦਿਆਂ ‘ਤੇ ਵੀ ਪਹੁੰਚੇ ਹਨ।ਉਹਨਾਂ ਕਿਹਾ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾ ਕੇ ਲੋਕਾਂ ਨੂੰ ਪ੍ਰੇਰਿਤ ਕਰੋ ਕਿ ਬੱਚਿਆਂ ਦੇ ਵਧੀਆ ਭਵਿੱਖ ਲਈ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਦਾਖਲੇ ਸਰਕਾਰੀ ਸਕੂਲਾਂ ਵਿਚ ਦਾਖ਼ਲ ਕਰਵਾਉਣ। ਇਸ ਸਮੇਂ ਸਟੇਜ ਦੀ ਭੂਮਿਕਾ ਸ ਗੁਰਮੀਤ ਸਿੰਘ ਹੈੱਡ ਟੀਚਰ ਸਪਪ ਸੋਢੇ ਵਾਲਾ ਵੱਲੋਂ ਨਿਭਾਈ ਗਈ। ਇਸ ਮੌਕੇ ਬਲਾਕ ਸਮੂਹ ਸੈਂਟਰ ਹੈੱਡ ਟੀਚਰ ਅੰਜੂ ਬਾਲਾ,ਕਵਲਬੀਰ ਸਿੰਘ, ਮਨਜਿੰਦਰ ਕੌਰ, ਨਤਾਸ਼ਾ ਚੌਧਰੀ, ਪਰਮਿੰਦਰਜੀਤ ਕੌਰ,ਮੈਡਮ ਰਾਧਿਕਾ,ਅਨਕੂਲ ਪੰਛੀ ਨੋਡਲ ਅਫਸਰ ਸੈਕੰਡਰੀ, ਮੈਡਮ ਜਸਬੀਰ ਕੌਰ, ਸ਼੍ਰੀ ਮਨਦੀਪ ਘਈ, ਅਵਤਾਰ ਸਿੰਘ ਪੁਰੀ, ਮਹਿੰਦਰ ਸਿੰਘ ਸ਼ੈਲੀ, ਸਕੂਲ ਮੁਖੀ ਅਤੇ ਅਧਿਆਪਕ ਅਤੇ ਦਫਤਰੀ ਸਟਾਫ ਬਲਾਕ ਫ਼ਿਰੋਜ਼ਪੁਰ-2 ਹਾਜ਼ਰ ਸਨ।
Categories

Recent Posts