ਵਿਦੇਸ਼ ਭੇਜਣ ਦੇ ਨਾਂ ’ਤੇ 9.31 ਲੱਖ ਦੀ ਠੱਗੀ, ਮਮਦੋਟ ਥਾਣੇ ’ਚ ਕੇਸ ਦਰਜ
- 209 Views
- kakkar.news
- April 3, 2025
- Crime Punjab
ਵਿਦੇਸ਼ ਭੇਜਣ ਦੇ ਨਾਂ ’ਤੇ 9.31 ਲੱਖ ਦੀ ਠੱਗੀ, ਮਮਦੋਟ ਥਾਣੇ ’ਚ ਕੇਸ ਦਰਜ
ਫਿਰੋਜ਼ਪੁਰ 3 ਅਪ੍ਰੈਲ 2025 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਦੇ ਕਸਬਾ ਮਮਦੋਟ ਤੋਂ ਇਕ ਵਿਅਕਤੀ ਨਾਲ ਵਿਦੇਸ਼ ਭੇਜਣ ਦੇ ਨਾ ਤੇ ਲੱਖਾਂ ਦੀ ਠੱਗੀ ਮਾਰਨ ਦਾ ਮਾਮਲਾ ਸਾਮਣੇ ਆਇਆ ਹੈ ।
ਕ੍ਰਾਈਮ ਰਿਪੋਰਟ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਸਾਹਿਲ ਕੁਮਾਰ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਬੇਟੂ ਕਦੀਮ ਵੱਲੋ ਕੀਤੀ ਸ਼ਿਕਾਇਤ ਮੁਤਾਬਿਕ ਗੁਰਰਾਜਨਬੀਰ ਸਿੰਘ ਭੁੱਲਰ ਪੁੱਤਰ ਪਰਵਿੰਦਰ ਸਿੰਘ ਭੁੱਲਰ ਅਤੇ ਪਰਵਿੰਦਰ ਸਿੰਘ ਭੁੱਲਰ ਪੁੱਤਰ ਅਮਰੀਕ ਸਿੰਘ ਭੁੱਲਰ ਵਾਸੀ ਬੇਟੂ ਕਦੀਮ ਨੇ ਉਸਨੂੰ ਵਿਦੇਸ਼ (ਇੰਗਲੈਂਡ) ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ 9 ,31000,ਲੱਖ ਦੀ ਠੱਗੀ ਮਾਰੀ ਹੈ ।
ਸ਼ਿਕਾਇਤਕਰਤਾ ਅਨੁਸਾਰ ਉਸ ਦੇ ਪੈਸੇ ਵਾਪਸ ਮੰਗਣ ਦੇ ਬਾਵਜੂਦ ਵੀ ਉਸ ਨੂੰ ਓਹਨਾ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ,ਜਿਸ ਕਾਰਨ ਉਸ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਵੱਲੋ ਸ਼ਿਕਾਇਤ ਦੀ ਪੜਤਾਲ ਦੌਰਾਨ ਆਰੋਪ ਸਹੀ ਪਾਏ ਜਾਣ ’ਤੇ ਉਕਤ ਆਰੋਪਿਆ ਖ਼ਿਲਾਫ਼ ਥਾਣਾ ਮਮਦੋਟ ਵਿੱਚ ਧੋਖਾਧੜੀ ਦਾ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


