ਫਿਰੋਜਪੁਰ ਪੁਲਿਸ ਨੇ 4 ਆਰੋਪੀਆਂ ਨੂੰ ਹੈਰੋਇਨ ਅਤੇ ਅਸਲੇ ਸਮੇਤ ਕੀਤਾ ਕਾਬੂ
- 77 Views
- kakkar.news
- April 5, 2025
- Crime Punjab
ਫਿਰੋਜਪੁਰ ਪੁਲਿਸ ਨੇ 4 ਆਰੋਪੀਆਂ ਨੂੰ ਹੈਰੋਇਨ ਅਤੇ ਅਸਲੇ ਸਮੇਤ ਕੀਤਾ ਕਾਬੂ
ਫਿਰੋਜ਼ਪੁਰ 05 ਅਪ੍ਰੈਲ 2025( ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਪੁਲਿਸ ਨੇ “ਯੁੱਧ ਨਸ਼ਿਆ ਵਿਰੁੱਧ ਮੁਹਿਮ” ਦੇ ਤਹਿਤ ਇੱਕ ਵੱਡੀ ਸਫਲਤਾ ਹਾਸਲ ਕੀਤੀ, ਜਿਸ ਤਹਿਤ ਪੁਲਿਸ ਨੇ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਉਨਾਂ ਪਾਸੋਂ 1 ਕਿਲੋ 57 ਗ੍ਰਾਮ ਹੈਰੋਇਨ, 1 ਪਿਸਟਲ 32 ਬੋਰ, 9 ਜਿੰਦਾ ਰੋਦ 32 ਬੋਰ, 8 ਜਿੰਦਾ ਰੋਦ 9 ਐਮ ਐਮ, 2 ਖਾਲੀ ਮੈਗਜੀਨ, 2 ਕਪਿਊਟਰ ਕੰਡੇ, 4 ਟੱਚ ਸਕਰੀਨ ਮੋਬਾਇਲ, 1 ਕੀ ਪੈਡ ਵਾਲਾ ਮੋਬਾਇਲ ਅਤੇ ਇੱਕ ਫਾਰਚੂਨਰ ਕਾਰ ਬਰਾਮਦ ਕੀਤੀ।
ਤਫਤੀਸ਼ ਅਫਸਰ ਐਸ.ਐਚ.ਓ ਗੁਰਮੀਤ ਸਿੰਘ ਵਲੋਂ ਮਿਲੀ ਜਾਣਕਾਰੀ ਅਨੁਸਾਰ ਉਹ ਆਪਣੀ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਨੇੜੇ ਰੇਲਵੇ ਫਾਟਕ ਪਿੰਡ ਮੋਹਕਮ ਖਾਂ ਵਾਲਾ ਪੁੱਜੀ ਤਾਂ ਮੁੱਖਬਰ ਖਾਸ ਨੇ ਇਤਲਾਹ ਦਿਤੀ ਕਿ ਰਾਜਨ ਉਰਫ ਸਾਗਰ ਉਰਫ ਸੱਗੀ ਪੁੱਤਰ ਜੋਗਿੰਦਰ ਸਿੰਘ ਵਾਸੀ ਲੇਲੀ ਵਾਲਾ, ਅਭਿਕਾਸ਼ ਉਰਫ ਨਿੱਕਾ ਪੁੱਤਰ ਨਹਿਰੂ ਵਾਸੀ ਮਹਿਲ ਸਿੰਘ ਵਾਲਾ, ਅਜੈ ਪੁੱਤਰ ਸੋਹਣ ਲਾਲ ਵਾਸੀ ਲੇਲੀ ਵਾਲਾ, ਨੌਰੰਗ ਕੇ ਲੇਲੀ, ਗੁਰਮੇਲ ਸਿੰਘ ਉਰਫ ਸਨਮ ਪੁੱਤਰ ਰਮੇਸ਼ ਕੁਮਾਰ ਵਾਸੀ ਪਿੰਡ ਸ਼ੇਰਖਾਂ ਜੋ ਕਿ ਚਾਰੇ ਜਾਣੇ ਮਿਲ ਕੇ ਹੈਰੋਇੰਨ ਦੀ ਵੱਡੀ ਮਾਤਰਾ ਵਿਚ ਤਸਕਰੀ ਕਰਦੇ ਹਨ ਜੋ ਅੱਜ ਵੀ ਫਰਚੂਨਰ ਗੱਡੀ ਰੰਗ ਚਿੱਟਾ ਪਰ ਸਵਾਰ ਹੋ ਕੇ ਸ਼ੇਰਖਾਂ ਤੋਂ ਫਿਰੋਜਪੁਰ ਵੱਲ ਨੂੰ ਆ ਰਹੇ ਹਨ। ਜੇਕਰ ਰਸਤੇ ਵਿਚ ਨਾਕਾ ਬੰਦੀ ਕੀਤੀ ਜਾਵੇ ਤਾਂ ਭਾਰੀ ਮਾਤਰਾ ਵਿਚ ਹੈਰੋਇੰਨ ਸਮੇਤ ਨਜਾਇਜ ਅਸਲਾ ਵੀ ਬ੍ਰਾਮਦ ਹੋ ਸਕਦਾ ਹੈ। ਨਾਕੇ ਬੰਦੀ ਕਰ ਚਾਰੇ ਆਰੋਪੀਆਂ ਨੂੰ ਜਦ ਕਾਬੂ ਕਰ ਤਲਾਸ਼ੀ ਲਈ ਗਈ ਤਾਂ ਆਰੋਪੀ ਰਾਜਨ ਪਾਸੋ 260 ਗ੍ਰਾਮ ਹੈਰੋਇਨ ਆਰੋਪੀ ਅਭਿਕਾਸ਼ ਪਾਸੋ 797 ਗ੍ਰਾਮ ਹੈਰੋਇਨ ਕੁਲ 1057 ਗ੍ਰਾਮ ਹੈਰੋਇਨ ਬਰਾਮਦ ਹੋਇ ਅਤੇ ਆਰੋਪੀ ਅਜੈ ਪਾਸੋ ਇਕ ਪਿਸਤੌਲ, 32 ਬੋਰ ਨਾਜ਼ਾਇਆ ਸਮੇਤ 2 ਮੈਗਜ਼ੀਨ, 32 ਬੋਰ 9 ਰੋਂਦ,32 ਬੋਰ ਜਿੰਦਾ 8 ਕਾਰਤੁਸ 9 mm ਬਰਾਮਦ ਕੀਤੇ ਗਏ, ਜਿਸ ਤੋਂ ਬਾਅਦ ਥਾਣਾ ਕੁਲਗੜੀ ਦੀ ਪੁਲਿਸ ਨੇ ਮੁਕਦਮਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ ।


