ਨਸ਼ੇ ਖਿਲਾਫ ਯੁੱਧ: ਫਿਰੋਜ਼ਪੁਰ ‘ਚ 1.5 ਕਿਲੋ ਹੈਰੋਇਨ ਅਤੇ ਨਕਦੀ ਸਮੇਤ ਦੋ ਤਸਕਰ ਗਿਰਫ਼ਤਾਰ
- 66 Views
- kakkar.news
- April 23, 2025
- Crime Punjab
ਨਸ਼ੇ ਖਿਲਾਫ ਯੁੱਧ: ਫਿਰੋਜ਼ਪੁਰ ‘ਚ 1.5 ਕਿਲੋ ਹੈਰੋਇਨ ਅਤੇ ਨਕਦੀ ਸਮੇਤ ਦੋ ਤਸਕਰ ਗਿਰਫ਼ਤਾਰ
ਫਿਰੋਜ਼ਪੁਰ 23 ਅਪ੍ਰੈਲ, 2025 (ਅਨੁਜ ਕੱਕੜ ਟੀਨੂੰ)
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚਲ ਰਹੀ “ਯੁੱਧ ਨਸ਼ੇ ਦੇ ਵਿਰੁੱਧ” ਮੁਹਿੰਮ ਤਹਿਤ ਫਿਰੋਜ਼ਪੁਰ ਥਾਣਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇਕ ਨਸ਼ਾ ਤਸਕਰਾਂ ਨੂੰ 1 ਕਿਲੋ 500 ਗ੍ਰਾਮ ਹੈਰੋਇਨ ਅਤੇ 1 ਲੱਖ 24 ਹਜਾਰ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ।
ਜਾਣਕਾਰੀ ਦੇਂਦੀਆਂ ਐਸ ਆਈ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਅਤੇ ਓਹਨਾ ਦੀ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਨੇੜੇ ਬੱਸ ਅੱਡਾ ਪਿੰਡ ਸਾਦੇ ਹਾਸ਼ਮ ਪੁੱਜੀ ਤਾਂ ਮੁੱਖਬਰ ਖਾਸ ਨੇ ਹੱਥ ਦਾ ਇਸ਼ਾਰਾ ਦੇ ਕੇ ਗੱਡੀ ਰੁਕਵਾ ਕੇ SI ਨਿਰਮਲ ਸਿੰਘ ਪਾਸ ਇਤਲਾਹ ਦਿੱਤੀ ਕਿ ਗੁਰਵਿੰਦਰ ਸਿੰਘ ਉਰਫ ਲੱਕੀ ਪੁੱਤਰ ਬਲਦੇਵ ਸਿੰਘ ਉਰਫ ਰਾਣਾ ਵਾਸੀ ਗੋਬਿੰਦ ਨਗਰ ਕੱਚਾ ਗਾਦੜੀ ਵਾਲਾ ਰੋਡ ਜੀਰਾ ਥਾਣਾ ਸਿਟੀ ਜੀਰਾ ਜਿਲਾ ਫਿਰੋਜਪੁਰ ਅਤੇ ਹਰਮਨਦੀਪ ਸਿੰਘ ਉਰਫ ਹਰਮਨ ਪੁੱਤਰ ਮੰਗਲ ਸਿੰਘ ਉਰਫ ਨੀਟਾ ਵਾਸੀ ਪਿੰਡ ਚੁੱਘਾ ਕਲਾਂ ਥਾਣਾ ਧਰਮਕੋਟ ਜਿਲਾ ਮੋਗਾ ਜੋ ਕੇ ਹੈਰੋਇਨ ਦੀ ਵੱਡੇ ਪੱਧਰ ਤੇ ਤਸਕਰੀ ਕਰਦੇ ਹਨ ਜੋ ਅੱਜ ਵੀ ਦੇਨੇ ਜਾਣੇ ਆਪਣੇ ਮੋਟਰਸਾਈਕਲ ਸਮੇਤ ਭਾਰੀ ਮਾਤਰਾ ਵਿੱਚ ਹੈਰੇਇੰਨ ਦੇਣ ਲਈ ਫਿਰੋਜਪੁਰ -ਜੀਰਾ ਰੋਡ ਪਿੰਡ ਯਾਰੇ ਸ਼ਾਹ ਵਾਲਾ ਦੇ ਸੂਏ ਪਰ ਖੜੇ ਕਿਸੇ ਦੀ ਉਡੀਕ ਕਰ ਰਹੇ ਹਨ । ਜੇਕਰ ਹੁਣੇ ਹੀ ਫਿਰੋਜਪੁਰ -ਜੀਰਾ ਰੋਡ ਪਿੰਡ ਯਾਰੇ ਸਾਹ ਵਾਲਾ ਦੇ ਸੂਏ ਪਰ ਰੇਡ ਕੀਤਾ ਜਾਵੇ ਤਾ ਭਾਰੀ ਮਾਤਰਾ ਵਿੱਚ ਹੈਰੋਇਨ ਸਮੇਤ ਕਾਬੂ ਆ ਸਕਦੇ ਹਨ ਪੁਲਿਸ ਪਾਰਟੀ ਨੇ ਉਕਤ ਆਰੋਪੀਆਂ ਤੇ ਰੇਡ ਕਰ ਕਾਬੂ ਕਰ ਤਲਾਸ਼ੀ ਲਈ ਗਈ ਤਾ ਤਲਾਸ਼ੀ ਦੌਰਾਨ ਆਰੋਪੀਆਂ ਕੋਲੋਂ 1 ਕਿਲੋ 500 ਗ੍ਰਾਮ ਹੈਰੋਇਨ ਅਤੇ 1 ਲੱਖ 24 ਹਜਾਰ ਡਰੱਗ ਮਨੀ ਪ੍ਰਾਪਤ ਹੋਈ ।
ਉਕਤ ਆਰੋਪੀਆਂ ਖਿਲਾਫ ਥਾਣਾ ਕੁਲਗੜੀ ਦੀ ਪੁਲਿਸ ਵੱਲੋ ਐਨ ਡੀ ਪੀ ਐਸ ਐਕਟ ਤਹਿਤ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਜਾਰੀ ਹੈ।


