NIA ਦੀ ਰੇਡ ਪਟੇਲ ਨਗਰ ਫਿਰੋਜ਼ਪੁਰ ‘ਚ, ਕਬਾੜੀਏ ਦੇ ਘਰ ਕਈ ਘੰਟਿਆਂ ਤੱਕ ਚੱਲੀ ਜਾਂਚ
- 214 Views
- kakkar.news
- May 1, 2025
- Punjab
NIA ਦੀ ਰੇਡ ਪਟੇਲ ਨਗਰ ਫਿਰੋਜ਼ਪੁਰ ‘ਚ, ਕਬਾੜੀਏ ਦੇ ਘਰ ਕਈ ਘੰਟਿਆਂ ਤੱਕ ਚੱਲੀ ਜਾਂਚ
ਫਿਰੋਜ਼ਪੁਰ, 1 ਮਈ 2025 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ-ਫਰੀਦਕੋਟ ਰੋਡ ‘ਤੇ ਪਟੇਲ ਨਗਰ ਦੇ ਕੋਲ ਸਥਿਤ ਜੰਮੂ ਬਸਤੀ ‘ਚ ਰਹਿ ਰਹੇ ਨਰਿੰਦਰ ਕੁਮਾਰ ਦੇ ਘਰ ਅੱਜ ਸਵੇਰੇ ਕ੍ਰੀਬ 6 ਵਜੇ ਨੇਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਵੱਲੋਂ ਰੇਡ ਕੀਤੀ ਗਈ। ਜਾਣਕਾਰੀ ਅਨੁਸਾਰ ਨਰਿੰਦਰ ਕੁਮਾਰ ਕਬਾੜ ਦਾ ਕੰਮ ਕਰਦਾ ਹੈ ਅਤੇ ਉਸਦਾ ਭਤੀਜਾ ਵਿਦੇਸ਼ ਯੂਨਾਈਟਡ ਕਿੰਗਡਮ (UK) ‘ਚ ਰਹਿੰਦਾ ਹੈ।
ਐਨਆਈਏ ਦੀ ਟੀਮ ਕਈ ਘੰਟਿਆਂ ਤੱਕ ਘਰ ਅੰਦਰ ਰਹੀ ਅਤੇ ਪੂਰੀ ਤਰ੍ਹਾਂ ਜਾਂਚ ਕਰਦੀ ਰਹੀ। ਹਾਲਾਂਕਿ ਇਸ ਰੇਡ ਦੇ ਕਾਰਨ ਬਾਰੇ ਹਾਲੇ ਤੱਕ ਕੋਈ ਅਧਿਕਾਰਿਕ ਜਾਣਕਾਰੀ ਸਾਹਮਣੇ ਨਹੀਂ ਆਈ।
ਜਦੋਂ ਮੀਡੀਆ ਨੇ ਐਨਆਈਏ ਦੇ ਅਧਿਕਾਰੀਆਂ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਵੀ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।
ਇਸ ਰੇਡ ਕਾਰਨ ਇਲਾਕੇ ‘ਚ ਚਰਚਾ ਦਾ ਵਿਸ਼ਾ ਬਣ ਗਿਆ ਹੈ ਅਤੇ ਲੋਕ ਵੱਖ-ਵੱਖ ਅਟਕਲਾਂ ਲਾ ਰਹੇ ਹਨ। ਐਨਆਈਏ ਦੀ ਟੀਮ ਹਾਲੇ ਵੀ ਘਰ ਦੇ ਅੰਦਰ ਜਾਂਚ ਕਰ ਰਹੀ ਹੈ।


