ਵਪਾਰੀ ਦੀ ਪਿਸਤੌਲ ਦੀ ਨੋਕ ਤੇ ਲੁੱਟ ਕਰਨ ਦੇ ਰੋਸ ਵਜੋਂ ਫਿਰੋਜ਼ਪੁਰ ਕੇਂਟ ਬਾਜ਼ਾਰ ਬੰਦ
- 381 Views
- kakkar.news
- February 22, 2024
- Crime Punjab
ਵਪਾਰੀ ਦੀ ਪਿਸਤੌਲ ਦੀ ਨੋਕ ਤੇ ਲੁੱਟ ਕਰਨ ਦੇ ਰੋਸ ਵਜੋਂ ਫਿਰੋਜ਼ਪੁਰ ਕੇਂਟ ਬਾਜ਼ਾਰ ਬੰਦ
ਫਿਰੋਜ਼ਪੁਰ, 22 ਫਰਵਰੀ, 2024 (ਅਨੁਜ ਕੱਕੜ ਟੀਨੂੰ )
ਪੁਲਿਸ ਸੁਸਤ ਤੇ ਲੁਟੇਰੇ ਚੁਸਤ , ਫਿਰੋਜ਼ਪੁਰ ਚ ਆਏ ਦਿਨ ਚੋਰੀ ਅਤੇ ਲੁੱਟਾ ਖੋਹਾਂ ਦੀਆ ਵਾਰਦਾਤਾਂ ਘਟਣ ਦਾ ਨਾਂਮ ਨਹੀਂ ਲੈ ਰਹੀਆਂ । ਬੇਖੌਫ ਚੋਰ ਜਾਂ ਲੁਟੇਰੇ ਬਾਈਕ ਤੇ ਸਵਾਰ ਹੋ ਕੇ ਆਉਂਦੇ ਹਨ ਅਤੇ ਆਪਣੇ ਕੰਮ ਨੂੰ ਅੰਜ਼ਾਮ ਦੇ ਕੇ ਫਰਾਰ ਹੋ ਜਾਂਦੇ ਹਨ । ਇਹ ਲੋਕ ਆਮ ਦੁਕਾਨਦਾਰ ਜਾਂ ਰਾਹਹਗਿਰਾ ਨੂੰ ਮਾਰੂ ਹਥਿਆਰ ਜਿਵੇ ਕਾਪੇ ਜਾਂ ਫਿਰ ਪਿਸਤੌਲ ਦੀ ਨੋਕ ਤੇ ਆਪਣੀ ਲੁੱਟ ਦਾ ਸ਼ਿਕਾਰ ਬਣਾਉਂਦੇ ਹਨ ।ਅਜਿਹਾ ਹੀ ਇਕ ਵਾਕਿਆ ਫਿਰੋਜ਼ਪੁਰ ਛਾਵਣੀ ਦੇ ਇਕ ਵਪਾਰੀ ਨਾਲ ਵਾਪਰਿਆ ਹੈ।
ਵਪਾਰੀ ਦੁਕਾਨਦਾਰ ਅਸ਼ੋਕ ਮਹਾਵੀਰ ਜਿਨਾਂ ਦੀ ਆਜ਼ਾਦ ਚੌਕ ਕੋਲ ਕਿਰਾਣੇ ਦੀ ਦੁਕਾਨ ਹੈ । ਬੀਤੀ ਰਾਤ ਤਕਰੀਬਨ 8:45 ਆਪਣੀ ਦੁਕਾਨ ਤੋਂ ਘਰ ਵਾਪਿਸ ਜਾਨ ਦੀ ਤਿਆਰੀ ਕਰ ਰਹੇ ਸਨ ਕੇ ਅਚਾਨਕ ਇਕ ਮੋਟਰਸਾਇਕਲ ਤੇ ਸਵਾਰ ਦੋ ਨੌਜਵਾਨ ਓਹਨਾ ਦੀ ਦੁਕਾਨ ਤੇ ਆਏ ਅਤੇ ਕਿਰਯਾਨੇ ਦੇ ਸਮਾਨ ਦੀ ਮੰਗ ਕੀਤੀ ।ਜਿਵੇ ਹੀ ਦੁਕਾਨ ਮਾਲਿਕ ਅਸ਼ੋਕ ਸਮਾਨ ਲੈਣ ਲਈ ਅੰਦਰ ਗਿਆ ਤਾ ਓਹਨਾ ਦੋਹਾ ਨੌਜਵਾਨਾਂ ਵਿੱਚੋ ਇਕ ਨੌਜਵਾਨ ਨੇ ਪਿਸਤੌਲ ਕੱਢ ਲਈ ਤੇ ਦੁਕਾਨਦਾਰ ਵੱਲ ਤਾਣਦੇ ਹੋਏ ਉਸ ਦੀ ਦੁਕਾਨ ਦੀ ਲੁੱਟ ਸ਼ੁਰੂ ਕਰ ਦਿੱਤੀ । ਦੁਕਾਨਦਾਰ ਦੇ ਦੱਸਣ ਮੁਤਾਬਿਕ ਲੁਟੇਰੇ ਓਹਨਾ ਦੀ ਦੁਕਾਨ ਤੋਂ ਕੈਸ਼ ਅਤੇ ਘਿਓ , ਕਾਜੁ – ਬਦਾਮ ,ਤੇਲ ਆਦਿ ਰਾਸ਼ਨ ਦੀ ਲੁੱਟ ਕਰਕੇ ਓਥੋਂ ਫਰਾਰ ਹੋ ਗਏ ਸਨ ।
ਇਸ ਘਟਨਾ ਤੋਂ ਬਾਅਦ ਸਾਰਾ ਬਾਜ਼ਾਰ ਇਕੱਠਾ ਹੋ ਗਿਆ ਅਤੇ ਦੁਕਾਨਦਾਰਾਂ ਵਲੋਂ ਮਿੱਲ ਕੇ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ । ਵਪਾਰ ਮੰਡਲ ਫਿਰੋਜ਼ਪੁਰ ਛਾਵਣੀ ਨੇ ਰੋਸ ਵੱਜੋਂ ਸਮੂਹ ਬਾਜ਼ਾਰ ਬੰਦ ਦਾ ਸੱਦਾ ਵੀ ਦਿੱਤਾ ਗਿਆ । ਜਿਸ ਉਪਰੰਤ ਅੱਜ ਸਾਰਾ ਫਿਰੋਜ਼ਪੁਰ ਛਾਵਣੀ ਬੰਦ ਰਿਹਾ ਅਤੇ ਵਪਾਰੀਆਂ ਵਲੋਂ 7 ਨੰਬਰ ਚੁੰਗੀ ਵਿਖੇ ਸੈਕੜੇ ਲੋਕਾਂ ਦਾ ਇਕੱਠ ਕਰਕੇ ਧਰਨਾ ਲਗਾਈਆਂ ਅਤੇ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਰੇਬਾਜੀ ਵੀ ਕੀਤੀ ।
ਫਿਰੋਜ਼ਪੁਰ ਸ਼ਹਿਰੀ M.L.A ਰਣਬੀਰ ਸਿੰਘ ਭੁੱਲਰ ਵਲੋਂ ਵਪਾਰੀਆਂ ਨੂੰ ਇਹ ਆਸ਼ਵਾਸਨ ਵੀ ਦੁਆਇਆ ਗਿਆ ਕੇ ਉਹ ਓਹਨਾ ਦੇ ਨਾਲ ਹਨ ਅਤੇ ਉਹ ਇਹ ਧਰਨਾ ਚੁੱਕ ਲੈਣ ਅਤੇ ਬਾਜ਼ਾਰ ਨੂੰ ਮੁੜ ਖੋਲ ਲੈਣ। ਓਹਨਾ ਇਹ ਵੀ ਕਿਹਾ ਕੇ ਉਹ ਇਸ ਮਾਮਲੇ ਨੂੰ ਲੈ ਕੇ ਐਸ ਐਸ ਪੀ ਫਿਰੋਜ਼ਪੁਰ ਨੂੰ ਵੀ ਮਿਲੇ ਹਨ । ਪਰ ਨਾਰਾਜ਼ ਹੋਏ ਵਾਪਰਿਆ ਨੇ ਆਰੋਪੀਆਂ ਨੂੰ ਜਲਦ ਤੋਂ ਜਲਦ ਫੜਨ ਦੀ ਆਪਣੀ ਮੰਗ ਨੂੰ ਲੈ ਕੇ ਨਾਂ ਤਾ ਬਾਜ਼ਾਰ ਖੋਲਿਆ ਹੈ ਅਤੇ ਨਾਂ ਹੀ ਧਰਨਾ ਖਤਮ ਕੀਤਾ ਹੈ ।
ਸੋਚਣ ਵਾਲੀ ਗੱਲ ਇਥੇ ਇਹ ਵੀ ਹੈ ਕਿ ਪਿਛਲੇ ਮਹੀਨੇ 3 ਜਨਵਰੀ 2024 ਨੂੰ ਫਿਰੋਜ਼ਪੁਰ ਸ਼ਹਿਰ ਦੇ ਬਾਂਸੀ ਗੇਟ ਵਿਖੇ ਹੋਈ ਇਕ ਲੁੱਟ ਦੀ ਵਾਰਦਾਤ ਨੂੰ ਪੁਲਿਸ ਵਲੋਂ 24 ਘੰਟਿਆਂ ਵਿਚ ਟਰੇਸ ਕਰ ਆਰੋਪੀਆਂ ਨੂੰ ਫੜ ਲਿੱਤਾ ਗਿਆ ਸੀ ਅਤੇ ,ਕਿ ਇਸ ਵਾਰਦਾਤ ਨੂੰ ਵੀ ਪੁਲਿਸ ਵਲੋਂ ਇਹਨੀ ਜਲਦੀ ਟਰੇਸ ਕਰ ਲਿੱਤਾ ਜਾਵੇਗਾ ।
ਖ਼ਬਰ ਲਿਖੇ ਜਾਣ ਤਕ ਧਰਨਾ ਹਜੇ ਜਾਰੀ ਹੈ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024