ਫ਼ਿਰੋਜ਼ਪੁਰ ਛਾਉਣੀ ਇਲਾਕੇ ‘ਚ ਅੱਜ ਰਾਤ ਬਲੈਕਆਊਟ ਦਾ ਅਭਿਆਸ
- 198 Views
- kakkar.news
- May 4, 2025
- Punjab
ਫ਼ਿਰੋਜ਼ਪੁਰ ਛਾਉਣੀ ਇਲਾਕੇ ‘ਚ ਅੱਜ ਰਾਤ ਬਲੈਕਆਊਟ ਦਾ ਅਭਿਆਸ
ਫ਼ਿਰੋਜ਼ਪੁਰ, 4 ਮਈ 2025 ( ਸਿਟੀਜਨਸ ਵੋਇਸ )
ਭਾਰਤ-ਪਾਕਿ ਤਣਾਅ ਦੇ ਮੱਦੇਨਜ਼ਰ ਫ਼ਿਰੋਜ਼ਪੁਰ ਛਾਉਣੀ ਵਿੱਚ ਅੱਜ ਰਾਤ ਸੰਪੂਰਨ ਬਲੈਕਆਊਟ ਦਾ ਅਭਿਆਸ ਕੀਤਾ ਜਾਵੇਗਾ। ਇਸ ਸਬੰਧੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ, ਦੀਪਸ਼ਿਖਾ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਟੋਨਮੈਂਟ ਬੋਰਡ ਵੱਲੋਂ ਜਾਰੀ ਪੱਤਰ ਅਨੁਸਾਰ ਅੱਜ ਰਾਤ 9.00 ਵਜੇ ਤੋਂ 9.30 ਵਜੇ ਤੱਕ ਛਾਉਣੀ ਇਲਾਕੇ ਵਿੱਚ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ।
ਉਹਨਾਂ ਕਿਹਾ ਕਿ ਇਹ ਬਲੈਕਆਊਟ ਸਿਰਫ਼ ਇੱਕ ਰੈਗੂਲਰ ਸੁਰੱਖਿਆ ਅਭਿਆਸ ਹੈ ਜਿਸਦਾ ਮਕਸਦ ਐਮਰਜੈਂਸੀ ਸਥਿਤੀਆਂ ਵਿੱਚ ਪ੍ਰਬੰਧਨ ਤਿਆਰੀ ਨੂੰ ਪਰਖਣਾ ਹੈ। ਇਹ ਅਭਿਆਸ ਪੂਰੀ ਤਰ੍ਹਾਂ ਪ੍ਰਸ਼ਾਸਨਿਕ ਨਿਗਰਾਨੀ ਹੇਠ ਹੋਵੇਗਾ ਅਤੇ ਕਿਸੇ ਤਰ੍ਹਾਂ ਦੀ ਘਬਰਾਹਟ ਦੀ ਲੋੜ ਨਹੀਂ ਹੈ।
ਡੀ.ਸੀ. ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤ ਮਨ ਨਾਲ ਬਲੈਕਆਊਟ ਦੌਰਾਨ ਸਹਿਯੋਗ ਦੇਣ ਅਤੇ ਕਿਸੇ ਵੀ ਤਰ੍ਹਾਂ ਦੀ ਗ਼ਲਤ ਅਫਵਾਹ ਤੋਂ ਬਚਣ। ਪ੍ਰਸ਼ਾਸਨ ਮੁਸਤੈਦ ਹੈ ਅਤੇ ਜੇਕਰ ਕਿਸੇ ਨੂੰ ਕੋਈ ਸਹਾਇਤਾ ਦੀ ਲੋੜ ਪੈਂਦੀ ਹੈ ਤਾਂ ਤੁਰੰਤ ਸੰਪਰਕ ਕੀਤਾ ਜਾ ਸਕਦਾ ਹੈ।


