ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋਂ ਜਨਤਕ ਸੂਚਨਾ — ਬਲੈਕਆਊਟ ਅਤੇ ਡਰੋਨ ਇੰਗੇਜਮੈਂਟ ਦੌਰਾਨ ਸਾਵਧਾਨ ਰਹਿਣ ਦੀ ਅਪੀਲ
- 120 Views
- kakkar.news
- May 10, 2025
- Punjab
ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋਂ ਜਨਤਕ ਸੂਚਨਾ — ਬਲੈਕਆਊਟ ਅਤੇ ਡਰੋਨ ਇੰਗੇਜਮੈਂਟ ਦੌਰਾਨ ਸਾਵਧਾਨ ਰਹਿਣ ਦੀ ਅਪੀਲ
ਫਿਰੋਜ਼ਪੁਰ, 10 ਮਈ 2025 ( ਅਨੁਜ ਕੱਕੜ ਟੀਨੂੰ )
ਡਿਪਟੀ ਕਮਿਸ਼ਨਰ ਫਿਰੋਜ਼ਪੁਰ, ਸ੍ਰੀਮਤੀ ਦੀਪ ਸ਼ਿਖਾ ਸ਼ਰਮਾ ਨੇ ਜਨਤਕ ਹਿਤ ਵਿੱਚ ਇੱਕ ਮਹੱਤਵਪੂਰਨ ਸੂਚਨਾ ਜਾਰੀ ਕਰਦਿਆਂ ਕਿਹਾ ਹੈ ਕਿ ਜ਼ਿਲ੍ਹੇ ਵਿੱਚ ਹੋਣ ਵਾਲੇ ਬਲੈਕਆਊਟ ਅਤੇ ਡਰੋਨ ਇੰਗੇਜਮੈਂਟ ਦੌਰਾਨ ਲੋਕ ਸਾਵਧਾਨ ਅਤੇ ਜ਼ਿੰਮੇਵਾਰ ਬਣਨ।
ਉਨ੍ਹਾਂ ਦੱਸਿਆ ਕਿ ਬਲੈਕਆਊਟ ਲਈ ਕੋਈ ਨਿਸ਼ਚਿਤ ਸਮਾਂ ਤੈਅ ਨਹੀਂ ਹੈ। ਇਹ ਇੱਕ ਪ੍ਰੀਕੌਸ਼ਨਰੀ ਅਤੇ ਇਮਰਜੈਂਸੀ ਰਿਸਪਾਂਸ ਮੈਜ਼ਰ ਹੁੰਦਾ ਹੈ ਜੋ ਕਿ ਆਰਮੀ ਡਿਵੀਜ਼ਨ ਵੱਲੋਂ ਮਿਲਣ ਵਾਲੀ ਸੂਚਨਾ ਦੇ ਆਧਾਰ ‘ਤੇ ਲਾਗੂ ਕੀਤਾ ਜਾਂਦਾ ਹੈ। ਜਦੋਂ ਵੀ ਐਸਾ ਹੁੰਦਾ ਹੈ, ਤਦ ਤੁਰੰਤ ਸੰਬੰਧਤ ਅਧਿਕਾਰੀਆਂ ਨੂੰ ਜਾਣਕਾਰੀ ਭੇਜੀ ਜਾਂਦੀ ਹੈ ਅਤੇ ਬਲੈਕਆਊਟ ਦੀ ਐਲਾਨੀ ਹੁੰਦੀ ਹੈ। ਲੋਕਾਂ ਦੀ ਸਹੂਲਤ ਲਈ ਇੱਕ ਪੂਰਵ ਤਿਆਰ ਮੈਸੇਜ ਵੀ ਤਿਆਰ ਕੀਤਾ ਜਾ ਰਿਹਾ ਹੈ ਜੋ ਮੌਕੇ ‘ਤੇ ਜਾਰੀ ਕੀਤਾ ਜਾਵੇਗਾ।
ਸੂਰਜ ਢਲਣ ਤੋਂ ਬਾਅਦ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ ਅਤੇ ਬਿਨਾਂ ਜ਼ਰੂਰਤ ਦੇ ਬਾਹਰ ਨਿਕਲਣ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ ਗਈ ਹੈ। ਕਿਸੇ ਵੀ ਤਰ੍ਹਾਂ ਦੀ ਪੈਨਿਕ ਕਰਨ ਦੀ ਲੋੜ ਨਹੀਂ ਹੈ।
ਇਸਦੇ ਨਾਲ ਹੀ, ਡਿਪਟੀ ਕਮਿਸ਼ਨਰ ਨੇ ਡਰੋਨ ਇੰਗੇਜਮੈਂਟ ਦੌਰਾਨ ਵੀ ਸਾਵਧਾਨ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਡਰੋਨ ਇੰਗੇਜਮੈਂਟ ਦੌਰਾਨ ਜਦੋਂ ਸੁਰੱਖਿਆ ਬਲ ਕਾਰਵਾਈ ਕਰ ਰਹੇ ਹੁੰਦੇ ਹਨ ਤਾਂ ਕਈ ਵਾਰੀ ਡਰੋਨ ਜਾਂ ਹੋਰ ਉਪਕਰਣਾਂ ਦੇ ਹਿੱਸੇ ਡਿੱਗ ਸਕਦੇ ਹਨ, ਜਿਸ ਕਾਰਨ ਲੋਕਾਂ ਨੂੰ ਉਨ੍ਹਾਂ ਸਥਾਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਇਨ੍ਹਾਂ ਹਾਦਸਿਆਂ ਦੀ ਵੀਡੀਓਗ੍ਰਾਫੀ ਜਾਂ ਫੋਟੋਗ੍ਰਾਫੀ ਕਰਨਾ ਨਾ ਸਿਰਫ ਸੁਰੱਖਿਆ ਲਈ ਖਤਰਨਾਕ ਹੈ, ਸਗੋਂ ਐਸਓਪੀ ਦੀ ਉਲੰਘਣਾ ਵੀ ਹੈ। ਜੇਕਰ ਐਸਾ ਕੋਈ ਸਮਾਨ ਮਿਲੇ ਤਾਂ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਕੇ ਉਸਨੂੰ ਸੀਲ ਕਰੇਗੀ ਅਤੇ ਆਰਮੀ ਵੱਲੋਂ ਜਾਂਚ ਕੀਤੀ ਜਾਵੇਗੀ।
ਅਖੀਰ ‘ਚ ਡਿਪਟੀ ਕਮਿਸ਼ਨਰ ਨੇ ਫਿਰੋਜ਼ਪੁਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜ਼ਿਮੇਂਵਾਰੀ ਨਾਲ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਆਪਣੀ ਅਤੇ ਹੋਰਾਂ ਦੀ ਸੁਰੱਖਿਆ ਯਕੀਨੀ ਬਣਾਉਣ



- October 15, 2025