ਫਿਰੋਜ਼ਪੁਰ ‘ਚ ਦਿਨਦਿਹਾੜੇ ਕਤਲ: ਨੌਜਵਾਨ ‘ਤੇ ਤਾੜ-ਤਾੜ ਚਲੀਆਂ ਗੋਲੀਆਂ, ਮੌਕੇ ‘ਤੇ ਹੀ ਹੋਈ ਮੌਤ
- 408 Views
- kakkar.news
- June 5, 2025
- Crime Punjab
ਫਿਰੋਜ਼ਪੁਰ ‘ਚ ਦਿਨਦਿਹਾੜੇ ਕਤਲ: ਨੌਜਵਾਨ ‘ਤੇ ਤਾੜ-ਤਾੜ ਚਲੀਆਂ ਗੋਲੀਆਂ, ਮੌਕੇ ‘ਤੇ ਹੀ ਹੋਈ ਮੌਤ
ਫਿਰੋਜ਼ਪੁਰ, 5 ਜੂਨ 2025 ( ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਵਿੱਚ ਕਾਨੂੰਨ ਵਿਵਸਥਾ ‘ਤੇ ਵੱਡਾ ਸਵਾਲ ਖੜਾ ਹੋ ਗਿਆ ਹੈ ਜਦੋਂ ਦਿਨਦਿਹਾੜੇ ਇੱਕ ਨੌਜਵਾਨ ਦਾ ਤਾੜ-ਤਾੜ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਵਾਰਦਾਤ ਸ਼ਹਿਰ ਦੇ ਵੀਚਕਾਰ, ਦੇਵ ਸਮਾਜ ਕਾਲਜ ਦੇ ਕੋਲ ਇਕ ਟੈਟੂ ਬਣਾਉਣ ਵਾਲੀ ਦੁਕਾਨ ‘ਤੇ ਵਾਪਰੀ।
ਮ੍ਰਿਤਕ ਨੌਜਵਾਨ ਦੀ ਪਛਾਣ ਅਸ਼ੂ ਮੋਂਗਾ ਵਜੋਂ ਹੋਈ ਹੈ, ਜੋ ਕਿ ਬਸਤੀ ਬਲੋਚਾਂ ਵਾਲਾ ਇਲਾਕੇ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ, ਕੁਝ ਅਣਪਛਾਤੇ ਹਮਲਾਵਰ ਆਏ ਅਤੇ ਉਸ ਉੱਤੇ ਇੱਕ ਦੇ ਬਾਅਦ ਇੱਕ ਗੋਲੀਆਂ ਚਲਾਈਆਂ। ਹਮਲੇ ‘ਚ ਅਸ਼ੂ ਮੋਂਗਾ ਦੀ ਮੌਕੇ ‘ਤੇ ਹੀ ਮੌਤ
ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਅਤੇ ਵੱਡੀ ਗਿਣਤੀ ‘ਚ ਪੁਲਿਸ ਫੋਰਸ ਮੌਕੇ ‘ਤੇ ਪਹੁੰਚ ਗਈ ਹੈ।
ਇਹ ਗੱਲ ਕਾਬਿਲ-ਏ-ਗੌਰ ਹੈ ਕਿ ਫਿਰੋਜ਼ਪੁਰ ਵਿੱਚ ਪਿਛਲੇ ਕੁਝ ਸਮੇਂ ਦੌਰਾਨ ਗੈਂਗਵਾਰ, ਨਸ਼ਾ ਕਾਰੋਬਾਰ, ਅਤੇ ਨੌਜਵਾਨਾਂ ਵਿਚਲੇ ਰੰਜਿਸ਼ਾਂ ਦੇ ਚਲਦੇ ਕਈ ਹਿੰਸਕ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਕੁਝ ਦਿਨ ਪਹਿਲਾਂ ਵੀ ਇੱਕ ਦੋਹਰੇ ਕਤਲ ਦੇ ਕੇਸ ਵਿਚ ਪੁਲਿਸ ਨੇ ਅਸ਼ੀਸ਼ ਚੋਪੜਾ ਗੈਂਗ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਸੀ।
ਐਸ.ਐਸ.ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਫਿਰੋਜ਼ਪੁਰ ਵਿੱਚ ਹੋਈ ਫਾਇਰਿੰਗ ਦੀ ਹੁਣ ਤਕ ਦੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹ ਕੋਈ ਗੈਂਗਵਾਰ ਨਹੀਂ ਹੈ, ਸਗੋਂ ਇਹ ਕੁਝ ਸ਼ਰਾਰਤੀ ਤੱਤਾਂ ਦਾ ਇੱਕੋ ਹੀ ਗਰੁੱਪ ਹੈ, ਜਿਨ੍ਹਾਂ ਦੀ ਕੁਝ ਦਿਨ ਪਹਿਲਾਂ ਆਪਸੀ ਤਕਰਾਰ ਹੋਈ ਸੀ। ਜਿਸ ਕਰਕੇ ਅੱਜ ਇਨ੍ਹਾਂ ਨੇ ਇਕ ਦੂਜੇ ‘ਤੇ ਗੋਲੀਆਂ ਚਲਾਈਆਂ।
ਇਸ ਵਾਰਦਾਤ ਵਿੱਚ ਜੋ ਕਾਰ ਵਰਤੀ ਗਈ, ਉਹ ਮ੍ਰਿਤਕ ਆਸ਼ੂ ਮੋਂਗਾ ਦੀ ਆਪਣੀ ਹੀ ਸੀ। ਇਨ੍ਹਾਂ ਸ਼ਰਾਰਤੀ ਤੱਤਾਂ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਕੇਸ ਦਰਜ ਹਨ। ਐਸ.ਐਸ.ਪੀ. ਫਿਰੋਜ਼ਪੁਰ ਨੇ ਕਿਹਾ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੂੰ ਫੜਨ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਅਤੇ ਇਨ੍ਹਾਂ ਦੀ ਪਹਿਚਾਣ ਵੀ ਹੋ ਚੁੱਕੀ ਹੈ। ਇਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।


