ਫਿਰੋਜ਼ਪੁਰ ਵਿੱਚ ਲੁੱਟ ਦੀ ਵਾਰਦਾਤ ‘ਤੇ ਪੁਲਿਸ ਦੀ ਤੇਜ਼ ਕਾਰਵਾਈ, ਆਰੋਪੀ ਚੋਰੀ ਦੇ ਸਮਾਨ ਸਮੇਤ ਗ੍ਰਿਫਤਾਰ
- 287 Views
- kakkar.news
- June 23, 2025
- Crime Punjab
ਫਿਰੋਜ਼ਪੁਰ ਵਿੱਚ ਲੁੱਟ ਦੀ ਵਾਰਦਾਤ ‘ਤੇ ਪੁਲਿਸ ਦੀ ਤੇਜ਼ ਕਾਰਵਾਈ, ਆਰੋਪੀ ਚੋਰੀ ਦੇ ਸਮਾਨ ਸਮੇਤ ਗ੍ਰਿਫਤਾਰ
ਫਿਰੋਜ਼ਪੁਰ 23 ਜੂਨ 2025 (ਅਨੁਜ ਕੱਕੜ ਟੀਨੂੰ )
ਸ. ਭੁਪਿੰਦਰ ਸਿੰਘ ਸਿੱਧੂ, ਪੀ.ਪੀ.ਐਸ, ਐੱਸ.ਐੱਸ.ਪੀ. ਫਿਰੋਜਪੁਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਜਿਲ੍ਹਾ ਪੁਲਿਸ ਵੱਲੋਂ ਸਮਾਜ ਵਿਰੋਧੀ ਅੰਨਸਰਾਂ ਨਾਲ ਸਖਤੀ ਨਾਲ ਨਜਿੱਠਿਆ ਜਾ ਰਿਹਾ ਹੈ ਅਤੇ ਅਜਿਹੀਆ ਵਾਰਦਾਤਾਂ ਵਿੱਚ ਸ਼ਾਮਲ ਵਿਅਕਤੀਆ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਅਜਿਹੀ ਹੀ ਇੱਕ ਵਾਰਦਾਤ ਨੂੰ ਮਿਤੀ 17.06.2025 ਨੂੰ ਸਮਾਜ ਵਿਰੋਧੀ ਅੰਨਸਰਾਂ ਵੱਲੋਂ ਅੰਜਾਮ ਦਿੱਤਾ ਗਿਆ ਸੀ, ਜਿਸ ਬਾਬਤ ਸਾਗਰ ਮਲਹੋਤਰਾ ਪੁੱਤਰ ਸਤੀਸ਼ ਕੁਮਾਰ ਵਾਸੀ ਗੋਲਡਨ ਇਨਕਲੇਵ ਫੇਸ-2, ਫਿਰੋਜ਼ਪੁਰ ਸ਼ਹਿਰ ਨੇ ਲੋਕਲ ਪੁਲਿਸ ਨੂੰ ਇਤਲਾਹ ਦਿੱਤੀ ਕਿ ਮਿਤੀ 17.06.2025 ਨੂੰ ਉਸਦੀ ਭੈਣ ਨੇਹਾ ਮੌਂਗਾ ਵਕਤ ਕਰੀਬ 07 ਵਜੇ ਇੱਛੇ ਵਾਲਾ ਰੋਡ ਪਰ ਜਾ ਰਹੀ ਸੀ ਤਾਂ 02 ਮੋਟਰਸਾਈਕਲ ਸਵਾਰ ਨਾਮਲੂਮ ਹਥਿਆਰਬੰਦ (ਕਿਰਪਾਨ ਨਾਲ ਲੈਸ) ਅਪਰਾਧੀਆ ਨੇ ਉਸਦੀ ਭੈਣ ਨੂੰ ਰੋਕ ਕੇ ਉਸਦਾ ਪਰਸ ਖੋਹ ਲਿਆ, ਜਿਸ ਵਿੱਚ ਉਸਦਾ ਕੀਮਤੀ ਸਮਾਨ (ਸੋਨੇ ਦੇ ਗਹਿਣੇ ਅਤੇ ਪੈਸੇ ਆਦਿ ਸੀ)। ਇਸ ਸਬੰਧੀ ਸ.ਥ. ਅਯੂਬ ਮਸੀਹ, ਥਾਣਾ ਸਿਟੀ ਫਿਰੋਜ਼ਪੁਰ ਵੱਲੋਂ ਤੁਰੰਤ ਕਾਰਵਾਈ ਕਰਦਿਆ ਮੁਕੱਦਮਾ ਨੰਬਰ 212 ਮਿਤੀ 18.06.2025 ਅ/ਧ 304(2), 3(5) BNS (379B,34 IPC) ਥਾਣਾ ਸਿਟੀ ਫਿਰੋਜ਼ਪੁਰ ਨਾਮਾਲੂਮ ਵਿਅਕਤੀਆ ਖਿਲਾਫ ਦਰਜ਼ ਕਰਕੇ ਤਫਤੀਸ਼ ਆਰੰਭ ਕੀਤੀ ਗਈ।
ਇਸ ਮਾਮਲੇ ਵਿੱਚ ਪੇਸ਼ੇਵਰਾਨਾਂ ਢੰਗ ਨਾਲ ਤਫਤੀਸ਼ ਕਰਦਿਆ ਮਨੁੱਖੀ ਇੰਨਟੈਲੀਜੈਂਸ ਅਤੇ ਤਕਨੀਕੀ ਸਾਧਨਾਂ ਦੀ ਮਦਦ ਨਾਲ ਪੁਲਿਸ ਵੱਲੋਂ ਆਰੋਪੀਆਂ ਨੂੰ ਟਰੇਸ ਕਰਕੇ ਮਿਤੀ 22.06.2025 ਨੂੰ ਗ੍ਰਿਫਤਾਰ ਕੀਤਾ ਗਿਆ, ਜਿੰਨਾਂ ਦੀ ਪਹਿਚਾਣ ਹੇਠ ਲਿਖੇ ਅਨੁਸਾਰ ਹੋਈ :
1) ਅਕਾਸ਼ ਉਰਫ ਕਾਸ਼ੀ (ਉਮਰ ਕਰੀਬ 23 ਸਾਲ) ਪੁੱਤਰ ਜੈਮਸ ਵਾਸੀ ਬਸਤੀ ਆਵਾ, ਥਾਣਾ ਸਿਟੀ ਫਿਰੋਜ਼ਪੁਰ
2) ਸਲੀਮ ਉਰਫ ਕਾਲੀ (ਉਮਰ ਕਰੀਬ 31 ਸਾਲ) ਪੁੱਤਰ ਬਿੱਟੂ ਵਾਸੀ ਬੁਰਜ਼ ਮੱਖਣ ਸਿੰਘ ਵਾਲਾ, ਥਾਣਾ ਲੱਖੋ ਕੇ ਬਹਿਰਾਮ ਹਾਲ ਵਾਸੀ ਬਸਤੀ ਆਵਾ
ਇਹਨਾਂ ਪਾਸੋਂ ਦੌਰਾਨੇ ਤਫਤੀਸ਼ ਹੇਠ ਲਿਖੇ ਅਨੁਸਾਰ ਬ੍ਰਾਮਦਗੀ ਹੋਈ ਹੈ :
02 ਲੇਡੀਜ਼ ਮੁੰਦਰੀ ਸੋਨਾ
01 ਮੋਬਾਈਲ ਫੋਨ
ਐੱਸ.ਐੱਸ.ਪੀ. ਨੇ ਦੱਸਿਆ ਕਿ ਆਰੋਪੀਆਂ ਨੇ ਪੁੱਛਗਿੱਛ ਦੌਰਾਨ ਇਹ ਵੀ ਕਬੂਲਿਆ ਹੈ ਕਿ ਉਹ ਪਹਿਲਾਂ ਵੀ ਵੱਖ ਵੱਖ ਥਾਵਾਂ ‘ਤੇ ਪੰਜ ਹੋਰ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਪੁਲਿਸ ਵੱਲੋਂ ਹੋਰ ਮਾਮਲਿਆਂ ਦੀ ਜਾਂਚ ਜਾਰੀ ਹੈ ਅਤੇ ਸੰਭਾਵਨਾ ਹੈ ਕਿ ਹੋਰ ਵਾਰਦਾਤਾਂ ਦਾ ਭੇਦ ਵੀ ਖੁਲ ਸਕਦਾ ਹੈ।
ਫਿਰੋਜ਼ਪੁਰ ਪੁਲਿਸ ਵੱਲੋਂ ਵਾਧੂ ਸਾਵਧਾਨੀ ਅਤੇ ਪੈਟ੍ਰੋਲਿੰਗ ਵਧਾਈ ਜਾ ਰਹੀ ਹੈ, ਤਾਂ ਜੋ ਅਜਿਹੀਆਂ ਘਟਨਾਵਾਂ ਦੀ ਰੋਕਥਾਮ ਕੀਤੀ ਜਾ ਸਕੇ।


