ਫਿਰੋਜ਼ਪੁਰ ਪੁਲਿਸ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਵੱਡੀ ਸਫ਼ਲਤਾ — 5 ਕਿਲੋ ਦੇ ਕਰੀਬ ਹੀਰੋਇਨ ਸਮੇਤ ਦੋ ਤਸਕਰ ਗ੍ਰਿਫਤਾਰ
- 106 Views
- kakkar.news
- June 23, 2025
- Crime Punjab
ਫਿਰੋਜ਼ਪੁਰ ਪੁਲਿਸ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਵੱਡੀ ਸਫ਼ਲਤਾ — 5 ਕਿਲੋ ਦੇ ਕਰੀਬ ਹੀਰੋਇਨ ਸਮੇਤ ਦੋ ਤਸਕਰ ਗ੍ਰਿਫਤਾਰ
ਫਿਰੋਜ਼ਪੁਰ, 23 ਜੂਨ 2025 (ਅਨੁਜ ਕੱਕੜ ਟੀਨੂੰ )
ਨਸ਼ਿਆਂ ਖਿਲਾਫ ਚੱਲ ਰਹੀ “ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ” ਤਹਿਤ ਅੱਜ ਫਿਰੋਜ਼ਪੁਰ ਦੇ ਐਸਐਸਪੀ ਸ ਭੁਪਿੰਦਰ ਸਿੰਘ ਵੱਲੋਂ ਇਕ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਕਿ ਜ਼ਿਲ੍ਹੇ ਅੰਦਰ ਨਸ਼ੇ ਦੀਆਂ ਵਾਰਦਾਤਾਂ ਨੂੰ ਨਕੇਲ ਪਾਉਣ ਲਈ ਤੇ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਇਸੇ ਤਹਿਤ ਐਸਪੀ (ਡੀ), ਡੀਐਸਪੀ ਰੂਰਲ ਅਤੇ ਐਸਐਚਓ ਘਲਖੁਰਦ ਦੀ ਅਗਵਾਈ ਹੇਠ ਕਈ ਟੀਮਾਂ ਤਿਆਰ ਕਰਕੇ ਮੈਦਾਨੀ ਕਾਰਵਾਈ ਸ਼ੁਰੂ ਕੀਤੀ ਗਈ। ਪੁਲਿਸ ਨੂੰ ਇਸ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਹੋਈ ਹੈ।
ਪੁਲਿਸ ਮੁਕਦਮਾ ਨੰਬਰ 69 ਹੇਠ ਨਿਰਮਲ ਸਿੰਘ ਉਰਫ਼ ਸੋਨੂ ਪੁੱਤਰ ਜਗੀਰ ਸਿੰਘ ਵਾਸੀ ਨਿਹੰਗਾਂ ਵਾਲੇ ਝੁੱਗੇ, ਫਿਰੋਜ਼ਪੁਰ (ਉਮਰ 25 ਸਾਲ) ਕੋਲੋਂ 4 ਕਿਲੋ 516 ਗ੍ਰਾਮ ਹੀਰੋਇਨ ਬਰਾਮਦ ਕਰਨ ਵਿੱਚ ਕਾਮਯਾਬ ਰਹੀ।
ਇਸ ਦੇ ਨਾਲ ਹੀ, ਦੂਜੇ ਮਾਮਲੇ ਵਿੱਚ, ਮੁਕਦਮਾ ਨੰਬਰ 157 ਤਹਿਤ ਗੁਰਜੀਤ ਸਿੰਘ ਪੁੱਤਰ ਸੁਖਜੀਤ ਸਿੰਘ ਵਾਸੀ ਪਿੰਡ ਖਾਨੇ ਕੇ, ਫਿਰੋਜ਼ਪੁਰ (ਉਮਰ 24 ਸਾਲ) ਕੋਲੋਂ 400 ਗ੍ਰਾਮ ਹੀਰੋਇਨ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ।
ਜਾਣਕਾਰੀ ਮੁਤਾਬਕ ਗੁਰਜੀਤ ਸਿੰਘ ਉੱਤੇ ਪਹਿਲਾਂ ਵੀ ਦੋ ਕੇਸ ਦਰਜ ਹਨ, ਜਿਸ ਵਿੱਚ ਆਰਮਜ਼ ਐਕਟ ਅਧੀਨ ਵੀ ਪਰਚੇ ਦਰਜ ਹਨ।
ਫਿਰੋਜ਼ਪੁਰ ਪੁਲਿਸ ਵੱਲੋਂ ਦੋਵੇਂ ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਹੋਰ ਵੀ ਅਹੰਮ ਖੁਲਾਸੇ ਅਤੇ ਰਿਕਵਰੀ ਹੋ ਸਕਦੀ ਹੈ।
ਐਸਐਸਪੀ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਜਾਰੀ ਰਹੇਗੀ ਅਤੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ


