Trending Now
#ਮੱਖੂ ਜੋਨ ‘ਚ ਕਿਸਾਨ ਮਜ਼ਦੂਰ ਜਥੇਬੰਦੀ ਦੀ ਅਹਿਮ ਮੀਟਿੰਗ — 11 ਅਗਸਤ ਨੂੰ ਮੋਟਰਸਾਈਕਲ ਮਾਰਚ ਅਤੇ 20 ਅਗਸਤ ਨੂੰ ਜਲੰਧਰ ਰੈਲੀ ਲਈ ਤਿਆਰੀਆਂ ਚਰਮ ‘ਤੇ
# “ਫਿਰੋਜ਼ਪੁਰ ਗੋਲੀਕਾਂਡ: ਰਾਹੁਲ ਕੱਕੜ ਦਾ ਹਮਲਾ ਫਰਜ਼ੀ, ਪੁਲਿਸ ਕਾਰਵਾਈ ਦੇ ਮੂਡ ‘ਚ”
#ਫ਼ਿਰੋਜ਼ਪੁਰ ਵਿਖੇ ਸੁਤੰਤਰਤਾ ਦਿਵਸ ਮੌਕੇ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਲਹਿਰਾਉਣਗੇ ਰਾਸ਼ਟਰੀ ਝੰਡਾ
#ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸੁਤੰਤਰਤਾ ਦਿਵਸ 2025 ਦੀਆਂ ਤਿਆਰੀਆਂ ਦਾ ਸਕੂਲਾਂ ਵਿੱਚ ਜਾ ਕੇ ਲਿਆ ਜਾਇਜ਼ਾ
#ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
#मेरा युवा भारत फिरोजपुर ने शहीद भगत सिंह स्टेट यूनीवर्सिटी में एक प्रमुख कार्यशाला कार्यक्रम करवाया
#ਡੀ-ਵੌਰਮਿੰਗ ਦਿਵਸ ਮੌਕੇ ਬੱਚਿਆਂ ਨੂੰ ਖੁਆਈਆਂ ਐਲਬੈਂਡਾਜ਼ੋਲ ਦੀਆਂ ਗੋਲੀਆਂ
#ਨਾਕਾਬੰਦੀ ਦੌਰਾਨ 25 ਕਿਲੋ ਡੋਡੇ-ਭੁੱਕੀ ਸਮੇਤ ਨੌਜਵਾਨ ਕਾਬੂ
#ਭਾਰਤੀ ਸੀਮਾ ‘ਤੇ ਡਰੋਨ ਐਕਟਿਵਿਟੀ, 590 ਗ੍ਰਾਮ ਹੈਰੋਇਨ ਬਰਾਮਦ
#ਫਿਰੋਜ਼ਪੁਰ ‘ਚ ਸੜਕਾਂ ਅਤੇ ਗਲੀਆਂ ਦੀ ਮੁਰੰਮਤ ਦਾ ਕੰਮ 8 ਅਗਸਤ ਤੋਂ ਹੋਵੇਗਾ ਸ਼ੁਰੂ:- ਡਾ. ਅਮਨਦੀਪ ਕੌਰ
ਇਫਕੋ ਵਲੋਂ ਵਾਤਾਵਰਨ ਦੀ ਸਾਂਭ ਸੰਭਾਲ ਲਈ ਬੂਟੇ ਵੰਡੇ ਗਏ
- 59 Views
- kakkar.news
- July 5, 2025
- Punjab
ਇਫਕੋ ਵਲੋਂ ਵਾਤਾਵਰਨ ਦੀ ਸਾਂਭ ਸੰਭਾਲ ਲਈ ਬੂਟੇ ਵੰਡੇ ਗਏ
ਫਿਰੋਜ਼ਪੁਰ 5 ਜੁਲਾਈ 2025 (ਅਨੁਜ ਕੱਕੜ ਟੀਨੂੰ )
ਸੰਸਾਰ ਭਰ ਦੀ ਸਭ ਤੋਂ ਵੱਡੀ ਸਹਿਕਾਰੀ ਸੰਸਥਾ ਇਫ਼ਕੋ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਫਿਰੋਜ਼ਸ਼ਾਹ ਦੇ ਪ੍ਰਾਇਮਰੀ ਸਕੂਲ ਵਿਖੇ ਕੌਮਾਂਤਰੀ ਸਹਿਕਾਰੀ ਦਿਹਾੜਾ ਅਤੇ ਕੇਂਦਰ ਸਰਕਾਰ ਦੇ ਸਹਿਕਾਰੀ ਮੰਤਰਾਲੇ ਦਾ ਸਥਾਪਨਾ ਦਿਵਸ ਮਨਾਇਆ ਗਿਆ। ਇਸ ਵਿੱਚ ਸਹਿਕਾਰੀ ਸਭਾਵਾਂ ਦੇ ਕਰਮਚਾਰੀਆਂ ਅਤੇ ਲਗਭਗ 70 ਕਿਸਾਨਾਂ ਵਲੋਂ ਹਿੱਸਾ ਲਿਆ ਗਿਆ। ਇਸ ਸਮਾਗਮ ਵਿੱਚ ਹਿੱਸਾ ਲੈਣ ਲਈ ਇਫਕੋ ਦੇ ਸਟੇਟ ਮਾਰਕਟਿੰਗ ਮੈਨੇਜਰ ਸ੍ਰੀ ਹਰਮੇਲ ਸਿੰਘ ਸਿੱਧੂ ਉਚੇਚੇ ਤੌਰ ‘ਤੇ ਪਹੁੰਚੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਸੰਦੀਪ ਕੁਮਾਰ ਸਹਾਇਕ ਮੈਨੇਜਰ ਇਫਕੋ ਫ਼ਿਰੋਜ਼ਪੁਰ ਨੇ ਦੱਸਿਆ ਕਿ ਇਸ ਮੌਕੇ ਕਿਸਾਨਾਂ ਅਤੇ ਸਕੂਲ ਦੇ ਵਿਦਿਆਰਥੀਆਂ ਵਿੱਚ ਇਫਕੋ ਵਲੋਂ ਨਿੰਮ ਦੇ 1000 ਬੂਟੇ ਵੰਡੇ ਗਏ।
ਇਸ ਮੌਕੇ ਸ੍ਰੀ ਹਰਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਇਫਕੋ ਦੀਆਂ ਨੈਨੋ ਖਾਦਾਂ ਨੈਨੋ ਯੂਰੀਆ ਪਲੱਸ ਅਤੇ ਨੈਨੋ ਡੀ.ਏ.ਪੀ. ਵਾਤਾਵਰਣ ਦੇ ਪ੍ਰਤੀ ਬਹੁਤ ਲਾਭਦਾਇਕ ਹਨ ਅਤੇ ਇਨ੍ਹਾਂ ਦੀ ਵਰਤੋਂ ਨਾਲ ਕਿਸਾਨ ਆਪਣੀਆਂ ਫ਼ਸਲਾਂ ਦੀ ਕੁਆਲਿਟੀ, ਝਾੜ ਵਿੱਚ ਸੁਧਾਰ ਕਰ ਸਕਦੇ ਹਨ। ਇਹ ਖਾਦਾਂ ਰਵਾਇਤੀ ਖਾਦਾਂ ਦਾ ਇੱਕ ਬਹੁਤ ਵਧੀਆ ਬਦਲ ਹਨ। ਉਨ੍ਹਾਂ ਦੱਸਿਆ ਰਸਾਇਣਿਕ ਖਾਦਾਂ ਦੀ ਬੇਲੋੜੀ ਵਰਤੋਂ ਤੋਂ ਹੋ ਰਹੇ ਵਾਤਾਵਰਣ ਦੇ ਨੁਕਸਾਨ ਨੂੰ ਇਹ ਖਾਦਾਂ ਖਤਮ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ 5 ਮਿਲੀ ਲਿਟਰ ਨੈਨੋ ਡੀ.ਏ.ਪੀ. ਨਾਲ ਇੱਕ ਕਿਲੋਗ੍ਰਾਮ ਬੀਜ ਨੂੰ ਸੋਧ ਕੇ ਬਿਜਾਈ ਕਰਨ ਨਾਲ ਅਤੇ ਫਿਰ 35 ਦਿਨਾਂ ਬਾਅਦ 500 ਮਿਲੀ ਲਿਟਰ ਨੈਨੋ ਡੀ.ਏ.ਪੀ. 125 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨ ਨਾਲ ਰਵਾਇਤੀ ਡੀ.ਏ.ਪੀ. ਦੀ ਇੱਕ ਏਕੜ ਮਿਕਦਾਰ ਨੂੰ 50 ਫ਼ੀਸਦੀ ਘਟਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਨੈਨੋ ਯੂਰੀਆ ਪਲੱਸ ਨੂੰ 500 ਮਿਲੀ ਲਿਟਰ ਪ੍ਰਤੀ ਏਕੜ 125 ਲਿਟਰ ਪਾਣੀ ਵਿਚ ਫਸਲ ਲਾਉਣ ਤੋਂ 40 ਦਿਨਾਂ ਬਾਅਦ ਵਰਤਣ ਨਾਲ ਯੂਰੀਆ ਖਾਦ ਦੇ ਇੱਕ ਬੈਗ ਦੇ ਬਰਾਬਰ ਨਾਈਟ੍ਰੋਜਨ ਤਤ ਦੀ ਪੂਰਤੀ ਹੁੰਦੀ ਹੈ। ਇਹਨਾ ਖਾਦਾਂ ਦੀ ਢੋਆ ਢੁਆਈ ਅਤੇ ਰੱਖ-ਰਖਾਵ ਤੇ ਬਹੁਤ ਘੱਟ ਲਾਗਤ ਆਉਂਦੀ ਹੈ।
ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਦੇ ਡਿਪਟੀ ਡਾਇਰੈਕਟਰ ਸ਼੍ਰੀ ਗੁਰਮੇਲ ਸਿੰਘ ਸੰਧੂ ਨੇ ਕਿਸਾਨਾਂ ਨੂੰ ਕੇ ਵੀ ਕੇ ਵਿਖੇ ਕਿੱਤਾਮੁਖੀ ਸਿਖਲਾਈਆਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਅਤੇ ਇਫ਼ਕੋ ਦੇ ਵਾਤਾਵਰਨ ਸਬੰਧੀ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਫਕੋ ਨਾਲ ਮਿਲ ਕੇ ਪਿੰਡ ਪੱਧਰ ਤੇ ਲੱਗਣ ਵਾਲੇ ਕੈਂਪਾਂ ਵਿੱਚ ਕਿਸਾਨਾਂ ਨੂੰ ਨੈਨੋ ਖਾਦਾਂ ਬਾਰੇ ਹੋਰ ਜਾਗਰੂਕ ਕਰਨ ਤੇ ਜ਼ੋਰ ਦਿੱਤਾ।
ਇਸ ਮੌਕੇ ਪ੍ਰਾਇਮਰੀ ਸਕੂਲ ਫ਼ਿਰੋਜਸ਼ਾਹ ਦੇ ਹੈਡ ਮਾਸਟਰ ਸ਼੍ਰੀ ਰਾਜਿੰਦਰ ਸਿੰਘ ਰਾਜਾ ਨੈਸ਼ਨਲ ਐਵਾਰਡੀ ਵਲੋਂ ਬੱਚਿਆ ਨੂੰ ਵਾਤਾਵਰਣ ਦੀ ਸਾਂਭ ਸੰਭਾਲ ਲਈ ਪ੍ਰੇਰਨ ਲਈ ਧੰਨਵਾਦ ਕੀਤਾ ਅਤੇ ਇੱਕ ਕਿਸਾਨ ਹੋਣ ਦੇ ਨਾਤੇ ਪਿਛਲੀ ਝੋਨੇ ਦੀ ਫਸਲ ਵਿੱਚ ਇਫਕੋ ਵਲੋਂ ਲਗਾਏ ਗਏ ਪ੍ਰਦਰਸ਼ਨੀ ਪਲਾਟ ਦਾ ਕਾਮਯਾਬ ਤਜ਼ਰਬਾ ਸਾਂਝਾ ਕੀਤਾ। ਉਨ੍ਹਾਂ ਸਟੇਟ ਮੈਨੇਜਰ ਇਫਕੋ ਨੂੰ ਸਕੂਲ ਦਾ ਦੌਰਾ ਕਰਵਾਇਆ ਜਿਸ ਵਿਚ ਬੱਚਿਆਂ ਨੂੰ ਨਵੀਂ ਤਕਨੀਕ ਸਿੱਖਿਆ ਦਿੱਤੀ ਜਾਂਦੀ ਹੈ। ਅੰਤ ਵਿੱਚ ਸੰਦੀਪ ਕੁਮਾਰ ਨੇ ਸਾਰੇ ਅਫ਼ਸਰ ਸਾਹਿਬਾਨ ਅਤੇ ਸਭਾਵਾਂ ਦੇ ਕਰਮਚਾਰੀਆਂ ਦਾ ਧੰਨਵਾਦ ਕੀਤਾ ਗਿਆ।
Categories

Recent Posts

