Trending Now
#28 ਤੋਂ 30 ਜੂਨ ਤੱਕ ਜ਼ਿਲ੍ਹੇ ਦੇ 97580 ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਰੋਧਕ ਬੂੰਦਾਂ – ਏ.ਡੀ.ਸੀ.
#ਡਾ. ਸੁਰਜੀਤ ਭਦੌੜ ਫ਼ਿਰੋਜ਼ਪੁਰ ਵੇਰਕਾ ਮਿਲਕ ਪਲਾਂਟ ਜਨਰਲ ਮੈਨੇਜਰ ਨਿਯੁਕਤ
#25 ਜੂਨ ਤੋਂ ਸ਼ੁਰੂ ਹੋਵੇਗਾ SIR ਸਰਵੇ, BLO ਕਰਨਗੇ ਘਰ-ਘਰ ਦੌਰਾ
#ਫਿਰੋਜ਼ਪੁਰ ਦੇ ਮੱਲਵਾਲ ਰੋਡ ‘ਤੇ ਕੱਪੜਿਆਂ ਦੀ ਦੁਕਾਨ ‘ਤੇ ਫਾਇਰਿੰਗ, ਜਾਨੀ ਨੁਕਸਾਨ ਤੋਂ ਬਚਾਅ
#मंडल राजभाषा कार्यान्वयन समिति की बैठक।
#सड़क दुर्घटना के दौरान ऑफ ड्यूटी दिवंगत रेल कर्मचारी के परिजनों को मिली 40 लाख रुपये की बीमा राशि।
#ਵੋਟਰ ਸੂਚੀ ਦੀ ਸਪੈਸ਼ਲ ਇਨਟੈਨਸਿਵ ਰੀਵੀਜ਼ਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੈਲਪ ਡੈਸਕ ਤੇ ਸਹਾਇਤਾ ਕੇਂਦਰ ਸਥਾਪਤ – ਦੀਪਸ਼ਿਖਾ ਸ਼ਰਮਾ
#25 ਜੂਨ ਤੋਂ 24 ਜੁਲਾਈ, 2026 ਤੱਕ ਘਰ-ਘਰ ਜਾ ਕੇ ਬੀ.ਐਲ.ਓਜ਼ ਭਰਵਾਉਣਗੇ ਇਨੂਮਰੇਸ਼ਨ ਫਾਰਮ
#ਡੀ.ਸੀ. ਨੇ ਮੀਟਿੰਗ ਕਰਕੇ ਅਧਿਕਾਰੀਆਂ ਨੂੰ ਨਜ਼ੁਕ ਬੰਨ੍ਹਾਂ, ਨੋਚਾਂ ਆਦਿ ਨੂੰ ਪਹਿਲਾਂ ਤੋਂ ਹੀ ਮਜ਼ਬੂਤ ਕਰਨ ਦੇ ਦਿੱਤੇ ਨਿਰਦੇਸ਼
#ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨਾਲ ਐੱਸ.ਆਈ.ਆਰ.-2026 ਸਬੰਧੀ ਮੀਟਿੰਗ
ਪਰਿਵਾਰ ਨਿਯੋਜਨ ਲਈ ਪੁਰਸ਼ ਅਤੇ ਔਰਤ ਦੋਵੇਂ ਹੀ ਸਮਝਣ ਆਪਣੀ ਜਿੰਮੇਵਾਰੀ- ਸਿਵਲ ਸਰਜਨ
- 113 Views
- kakkar.news
- July 11, 2025
- Punjab
ਪਰਿਵਾਰ ਨਿਯੋਜਨ ਲਈ ਪੁਰਸ਼ ਅਤੇ ਔਰਤ ਦੋਵੇਂ ਹੀ ਸਮਝਣ ਆਪਣੀ ਜਿੰਮੇਵਾਰੀ- ਸਿਵਲ ਸਰਜਨ
ਫ਼ਿਰੋਜ਼ਪੁਰ, 11 ਜੁਲਾਈ 2025 (ਅਨੁਜ ਕੱਕੜ ਟੀਨੂੰ)
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਫ਼ਿਰੋਜ਼ਪੁਰ ਡਾ ਰਾਜਵਿੰਦਰ ਕੌਰ ਦੀ ਅਗਵਾਈ ਆਯੁਸ਼ਮਾਨ ਅਰੋਗਿਆ ਕੇਂਦਰ ਫ਼ਿਰੋਜ਼ਪੁਰ ਛਾਉਣੀ ਵਿਖੇ ਜਿਲ੍ਹਾ ਪੱਧਰੀ ਵਿਸ਼ਵ ਅਬਾਦੀ ਦਿਵਸ ਨੂੰ ਸਮਰਪਿਤ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਜਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਦਿਨ-ਬ-ਦਿਨ ਵੱਧ ਰਹੀ ਅਬਾਦੀ ਦੇਸ਼ ਦੀ ਤਰੱਕੀ ਵਿੱਚ ਰੁਕਾਵਟ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ 11 ਜੁਲਾਈ ਤੋਂ 24 ਜੁਲਾਈ ਤੱਕ ਅਬਾਦੀ ਸਥਿਰਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਉਹਨਾਂ ਵੱਲੋਂ ਚੀਰਾ ਰਹਿਤ ਨਸਬੰਦੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਕਿਹਾ ਕਿ ਚੀਰਾ ਰਹਿਤ ਨਸਬੰਦੀ ਮਰਦਾਂ ਲਈ ਪਰਿਵਾਰ ਨਿਯੋਜਨ ਦਾ ਬਹੁਤ ਆਸਾਨ ਅਤੇ ਪੱਕਾ ਤਰੀਕਾ ਹੈ। ਜੇਕਰ ਕੋਈ ਪੁਰਸ਼ ਚੀਰਾ ਰਹਿਤ ਨਸਬੰਦੀ ਕਰਵਾਉਂਦਾ ਹੈ ਤਾਂ ਉਸ ਨੂੰ ਸਰਕਾਰ ਵੱਲੋਂ 1100 ਰੁਪਏ ਦੀ ਨਗਦ ਰਾਸ਼ੀ ਦਿੱਤੀ ਜਾਂਦੀ ਹੈ ਅਤੇ ਉਸ ਨੂੰ ਪ੍ਰੇਰਿਤ ਕਰਨ ਵਾਲੇ ਵਿਅਕਤੀ ਨੂੰ 200 ਵੀ ਦਿੱਤੀ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਭਰ ਦੀਆਂ ਸਿਹਤ ਸੰਸਥਾਵਾ ਵਿਖ਼ੇ ਸਿਹਤ ਮੁਲਾਜ਼ਮਾਂ ਵੱਲੋਂ ਵੱਧ ਤੋਂ ਵੱਧ ਲੋਕਾਂ ਨੂੰ ਪਰਿਵਾਰ ਨਿਯੋਜਨ ਦੇ ਸਥਾਈ ਤੇ ਅਸਥਾਈ ਤਰੀਕਿਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵੱਧ ਤੋਂ ਵੱਧ ਲੋਕਾਂ ਨੂੰ ਵਧ ਰਹੀ ਆਬਾਦੀ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰ ਕੇ ਪਰਿਵਾਰ ਨਿਯੋਜਨ ਦੇ ਸਥਾਈ (ਅਪ੍ਰੇਸ਼ਨ) ਅਤੇ ਅਸਥਾਈ ਤਰੀਕਿਆਂ ਬਾਰੇ ਦੱਸਿਆ ਗਿਆ। ਉਹਨਾਂ ਕਿਹਾ ਕਿ ਵਧਦੀ ਆਬਾਦੀ ਦੇਸ਼ ਵਿੱਚ ਸਮੱਸਿਆਵਾਂ ਦੀ ਜੜ੍ਹ ਬਣ ਰਹੀ ਹੈ, ਇਸ ਤੋਂ ਇਲਾਵਾ ਜਲਦੀ ਜਲਦੀ ਬੱਚੇ ਹੋਣ ਨਾਲ ਮਾਂ ਅਤੇ ਬੱਚੇ ਦੀ ਸਿਹਤ ਉੱਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਇਸ ਲਈ ਨਾਗਰਿਕਾਂ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਆਬਾਦੀ ਤੇ ਕੰਟਰੋਲ ਕਰਨ ਲਈ ਸਰਕਾਰਾਂ ਦਾ ਸਹਿਯੋਗ ਕਰਨਾ ਸਮੇਂ ਦੀ ਜ਼ਰੂਰਤ ਹੈ।
ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਨੇ ਕਿਹਾ ਆਬਾਦੀ ਨੂੰ ਘਟਾਉਣ ਲਈ ਪਤੀ-ਪਤਨੀ ਪਲਾਨਿੰਗ ਰਾਹੀਂ ਛੋਟਾ ਤੇ ਸੁਖੀ ਪਰਿਵਾਰ ਸਿਰਜ ਸਕਦੇ ਹਨ। ਆਬਾਦੀ ਵਧਣ ਦਾ ਵੱਡਾ ਕਾਰਨ ਅਨਪੜ੍ਹਤਾ ਹੈ, ਜਿਸ ਕਾਰਨ ਮਾਪੇ ਬੱਚਿਆਂ ਨੂੰ ਛੋਟੀ ਉਮਰ ਵਿੱਚ ਵਿਆਹ ਦਿੰਦੇ ਹਨ ਜਦ ਕਿ ਲੜਕੀ ਦੀ ਸ਼ਾਦੀ 18 ਸਾਲ ਤੋਂ ਬਾਅਦ ਤੇ ਲੜਕੇ ਦੀ ਸ਼ਾਦੀ 21 ਸਾਲ ਤੋਂ ਬਾਅਦ ਹੀ ਕੀਤੀ ਜਾਵੇ। ਔਰਤਾਂ ਦੀ ਸਾਖਰਤਾ ਦਰ ਵਿੱਚ ਵਾਧਾ ਕੀਤਾ ਜਾਵੇ। ਉਹਨਾਂ ਕਿਹਾ ਕਿ ਦੋ ਬੱਚਿਆਂ ਵਿੱਚ ਘੱਟੋ ਘੱਟ ਤਿੰਨ ਸਾਲ ਦਾ ਅੰਤਰ ਹੋਣਾ ਜਰੂਰੀ ਹੈ। ਇਸ ਮੰਤਵ ਲਈ ਪਰਿਵਾਰ ਨਿਯੋਜਨ ਦੇ ਅਸਥਾਈ ਢੰਗ ਅੰਤਰਾ ਟੀਕਾ, ਜੋ ਹਰ ਤਿੰਨ ਮਹੀਨੇ ਬਾਅਦ ਲੱਗਦਾ ਹੈ ਅਤੇ ਪੀਪੀਆਈਯੂਸੀਡੀ ਜੋ ਡਲਿਵਰੀ ਤੋਂ ਤੁਰੰਤ ਬਾਅਦ ਲਗਾਈ ਜਾਂਦੀ ਹੈ ਅਤੇ ਬਹੁਤ ਹੀ ਕਾਰਗਰ ਹੈ ਜਾਂ ਓਰਲ ਪਿੱਲ, ਛਾਇਆ, ਕੰਡੋਮ, ਕਾਪਰ-ਟੀ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ ਤਾਂ ਜੋ ਅਣਚਾਹੇ ਗਰਭ ਧਾਰਨ ਤੋਂ ਵੀ ਬਚਿਆ ਜਾ ਸਕਦਾ ਹੈ।ਆਬਾਦੀ ਨੂੰ ਕੰਟਰੋਲ ਕਰਨ ਲਈ ਸਿਹਤ ਵਿਭਾਗ ਵਲੋਂ ਪਰਿਵਾਰ ਨਿਯੋਜਨ ਲਈ ਮੁੱਹਈਆ ਕਰਵਾਏ ਜਾਂਦੇ ਸਾਰੇ ਸਾਧਨ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਉਪਲੱਬਧ ਹਨ। ਇਹਨਾਂ ਸਹੂਲਤਾਂ ਦਾ ਲਾਭ ਲੈਣ ਲਈ ਆਸ਼ਾ ਜਾਂ ਏਐਨਐਮ ਭੈਣਜੀ ਜਾਂ ਔਰਤ ਰੋਗਾਂ ਦੇ ਮਾਹਰ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਵਧੇਰੇ ਜਾਣਕਾਰੀ ਲਈ ਟੋਲ ਫਰੀ ਨੰਬਰ 104 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਆਯੁਸ਼ਮਾਨ ਅਰੋਗਿਆ ਕੇਂਦਰ ਦੇ ਮੈਡੀਕਲ ਅਫ਼ਸਰ ਡਾ ਸਿਮਰਨਪ੍ਰੀਤ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸਨ ।
