ਬਲਾਕ ਪੱਧਰੀ ਸਾਇੰਸ ਸੈਮੀਨਾਰ 2024 ਵਿਚ ਸਰਕਾਰੀ ਹਾਈ ਸਮਾਰਟ ਸਕੂਲ ਸਤੀਏ ਵਾਲਾ ਬਲਾਕ ਪੱਧਰ ਤੇ ਅੱਵਲ ਰਿਹਾ
- 118 Views
- kakkar.news
- September 18, 2024
- Education Punjab
ਬਲਾਕ ਪੱਧਰੀ ਸਾਇੰਸ ਸੈਮੀਨਾਰ 2024 ਵਿਚ ਸਰਕਾਰੀ ਹਾਈ ਸਮਾਰਟ ਸਕੂਲ ਸਤੀਏ ਵਾਲਾ ਬਲਾਕ ਪੱਧਰ ਤੇ ਅੱਵਲ ਰਿਹਾ
ਫਿਰੋਜ਼ਪੁਰ 18 ਸਤੰਬਰ 2024 (ਅਨੁਜ ਕੱਕੜ ਟੀਨੂੰ)
ਜ਼ਿਲ੍ਹਾ ਸਿੱਖਿਆ ਅਫ਼ਸਰ, ਸੈਕੰਡਰੀ ਸਿੱਖਿਆ ਫ਼ਿਰੋਜ਼ਪੁਰ ਸ਼੍ਰੀਮਤੀ ਮੁਨੀਲਾ ਅਰੋੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾਂ ਸਤਿੰਦਰ ਸਿੰਘ ਜੀ ਅਗਵਾਈ ਹੇਠ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਰਕਾਰੀ ਸਕੂਲਾਂ ਦੇ ਬਲਾਕ ਪੱਧਰੀ ਸਾਇੰਸ ਸੈਮੀਨਾਰ ਮੁਕਾਬਲੇ ਕਰਵਾਏ ਗਏ। ਜਿਸ ਦੀ ਲੜੀ ਤਹਿਤ ਸਤੀਏ ਵਾਲਾ ਬਲਾਕ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਜੀਦਪੁਰ ਵਿਖੇ ਕਰਵਾਏ ਗਏ ਜਿਸ ਵਿਚ ਬਲਾਕ ਦੀ ਵੱਖ ਵੱਖ ਟੀਮਾ ਵੱਲੋ ਭਾਗ ਲਿਆ ਗਿਆ ਜਿਸ ਦੀ ਜਾਣਕਾਰੀ ਦਿੰਦਿਆਂ ਬਲਾਕ ਨੋਡਲ ਅਫ਼ਸਰ ਸ੍ਰੀਮਤੀ ਰੁਪਿੰਦਰ ਕੋਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਰਖਾਂ ਜੀ ਨੇ ਦਸਿਆ ਕਿ ਵਿਦਿਆਰਥੀਆਂ ਵੱਲੋ ਆਰਟੀਫਿਸ਼ਲ ਇਨਟੈਲੀਜੈਂਸ ਵਿਸ਼ੇ ਤੇ ਸੰਭਾਵਨਾਵਾ ਅਤੇ ਚੁਨੌਤੀਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ । ਇਹਨਾਂ ਮੁਕਾਬਲਿਆ ਵਿਚ ਸਰਕਾਰੀ ਹਾਈ ਸਮਾਰਟ ਸਕੂਲ, ਸਤੀਏ ਵਾਲਾ ਦੀ ਅਧਿਆਪਕ ਸ੍ਰੀਮਤੀ ਪ੍ਰਭਜੋਤ ਕੋਰ ਵੱਲੋ ਵੱਲੋ ਗਾਈਡ ਕੀਤੀ ਵਿਦਿਆਰਥਣ ਜ਼ਸਮੀਨ ਕੋਰ ਕਲਾਸ 8ਵੀ ਨੇ ਪਹਿਲਾ ਸਥਾਂਨ ਹਾਸਲ ਕੀਤਾ। ਰਾਕੇਸ਼ ਕੁਮਾਰ ਲੈਕਚਰਾਰ ਫਿਜੀਕਲ ਬਜੀਦਪੁਰ, ਮੁਨੀਸ਼ ਸ਼ਰਮਾ ਕਪਿੰਉਟਰ ਟੀਚਰ ਬੱਗੇ ਕੇ ਪਿੱਪਲ, ਹਰਜੀਤ ਸਿੰਘ ਕੰਪਿਉਟਰ ਟੀਚਰ ਨੇ ਬਤੌਰ ਜੱਜ ਭੁਮਿਕਾ ਨਿਭਾਈ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸੁਰਿੰਦਰ ਕੋਰ ਜੀ ਨੇ ਭਾਗ ਲੈਣ ਵਾਲੇ ਅਧਿਆਪਕਾ ਅਤੇ ਬੱਚਿਆ ਦਾ ਧੰਨਵਾਦ ਕੀਤਾ ਅਤੇ ਬੱਚਿਆ ਨੂੰ ਜਿਲਾ੍ਹ ਪੱਧਰੀ ਭਾਗ ਲੈਣ ਲਈ ਸ਼ੁਭਕਾਮਨਾਵਾ ਦਿੱਤੀਆ । ਇਸ ਮੌਕੇ ਬੀ.ਆਰ.ਸੀ. ਮਾਸ਼ਟਰ ਗੁਰਦੇਵ ਸਿੰਘ ਅਤੇ ਗੁਰਪ੍ਰੀਤ ਸਿੰਘ ਵੀ ਹਾਜਰ ਸਨ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024