ਬਾਲ ਭਿੱਖਿਆ ਨੂੰ ਰੋਕਣ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਕੀਤੀ ਗਈ ਚੈਕਿੰਗ
- 32 Views
- kakkar.news
- July 15, 2025
- Punjab
ਬਾਲ ਭਿੱਖਿਆ ਨੂੰ ਰੋਕਣ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਕੀਤੀ ਗਈ ਚੈਕਿੰਗ
ਫਿਰੋਜ਼ਪੁਰ 15 ਜੁਲਾਈ 2025 (ਅਨੂਜ ਕੱਕੜ ਟੀਨੂੰ)
ਬਾਲ ਅਧਿਕਾਰ ਰੱਖਿਆ ਕਮਿਸ਼ਨ ਭਾਰਤ ਸਰਕਾਰ ਵੱਲੋਂ ਜਾਰੀ ਗਾਈਡ ਲਾਈਨ ਅਨੁਸਾਰ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਫਿਰੋਜ਼ਪੁਰ ਰੀਚੀਕਾ ਨੰਦਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਫਿਰੋਜ਼ਪੁਰ ਵੱਲੋਂ ਪੁਲਿਸ ਵਿਭਾਗ ਗੁਰੂਹਰਸਹਾਏ ਨਾਲ ਤਾਲਮੇਲ ਕਰਕੇ ਗੁਰੂਹਰਸਹਾਏ ਵਿੱਚ ਚੈਕਿੰਗ ਕੀਤੀ ਗਈ। ਜਿਸ ਦੌਰਾਨ 4 ਭੀਖ ਮੰਗਦੇ ਬੱਚਿਆ ਨੂੰ ਰੈਸਕਿਊ ਕਰਨ ਉਪੰਰਤ ਬਾਲ ਭਲਾਈ ਕਮੇਟੀ, ਫਿਰੋਜਪੁਰ ਅੱਗੇ ਪੇਸ਼ ਕੀਤਾ ਗਿਆ ਅਤੇ ਡੀ.ਡੀ.ਆਰ ਵੀ ਕੱਟੀ ਗਈ। ਇਸ ਸਬੰਧੀ ਬੱਚਿਆਂ ਦੇ ਮਾਪਿਆ ਨਾਲ ਤਾਲਮੇਲ ਕੀਤਾ ਗਿਆ। ਬੱਚਿਆਂ ਦੀ ਅਤੇ ਮਾਤਾ-ਪਿਤਾ ਦੀ ਕਾਊਸਲਿੰਗ ਕੀਤੀ ਗਈ। ਉਹਨਾਂ ਨੂੰ ਸਕੂਲ ਨਾਲ ਜੋੜਨ ਲਈ ਕਿਹਾ ਅਤੇ ਮਾਤਾ-ਪਿਤਾ ਨੂੰ ਵਾਰਨਿੰਗ ਦਿੱਤੀ ਗਈ ਬੱਚਿਆ ਨੂੰ ਭੀਖ ਮੰਗਵਾਉਣ ਤੋਂ ਗੁਰੇਜ ਕਰਨ ਅਤੇ ਸਕੂਲ ਨਾਲ ਜੋੜਨ।
ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਫਿਰੋਜ਼ਪੁਰ ਸ਼੍ਰੀ ਅਜੇ ਸ਼ਰਮਾ ਨੇ ਦੱਸਿਆ ਕਿ ਬੱਚਿਆ ਦੀ ਸੁਰੱਖਿਆ ਅਤੇ ਦੇਖਭਾਲ ਸਬੰਧੀ ਸਾਡੇ ਨਾਲ ਸਪੰਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਚਾਈਲਡ ਹੈਲਪ ਲਾਈਨ ਨੰਬਰ 1098 ਤੇ ਫੋਨ ਕਰਕੇ ਬੱਚਿਆ ਸਬੰਧੀ ਕੋਈ ਵੀ ਜਾਣਕਾਰੀ ਲਈ ਜਾ ਸਕਦੀ ਹੈ। ਇਸ ਚੈਕਿੰਗ ਦੌਰਾਨ ਜਸਵਿੰਦਰ ਕੌਰ ਬਾਲ ਸੁਰੱਖਿਆ ਅਫਸਰ, ਗੁਰਮੀਤ ਸਿੰਘ ਸੁਪਰਵਾਇਜਰ ਚਾਈਲਡ ਲਾਈਨ, ਗੁਰਪ੍ਰੀਤ ਸਿੰਘ ਸੁਪਰਵਾਇਜਰ ਚਾਈਲਡ ਲਾਈਨ ਅਤੇ ਜੰਗੀਰ ਸਿੰਘ ਏ.ਐੱਸ.ਆਈ ਥਾਣਾ ਗੁਰੂਹਰਸਹਾਏ ਆਦਿ ਮੌਜੂਦ ਸਨ।


