Trending Now
#ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
# फिरोजपुर रेलवे मंडल में आज “स्वच्छता में सहभाग: स्वच्छ भारत, विकसित भारत” अभियान का शुभारम्भ किया गया
#ਮੋਬਾਈਲ ’ਚ ਵੜਿਆ RAT, ਬੈਂਕ ਖਾਤੇ ’ਤੇ ਮਾਰਿਆ ਹੱਥ! 5.75 ਲੱਖ ਦੀ ਠੱਗੀ
#ਅਧਿਆਪਕਾਂ ਦੀਆਂ ਮੰਗਾਂ ਮਸਲੇ ਨਾ ਹੱਲ ਹੋਣ ਤੇ ਕੀਤਾ ਜਾਵੇਗਾ ਗੈਰ-ਵਿਦਿਅਕ ਕੰਮਾਂ ਦਾ ਬਾਈਕਾਟ
#ਰਾਜ ਪੁਰਸਕਾਰ ਪ੍ਰਾਪਤ ਕਰਨ ’ਤੇ ਸੈਂਟਰ ਹੈਡ ਟੀਚਰ ਪੂਜਾ ਅਰੋੜਾ ਦਾ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ
#ਇਤਿਹਾਸਕ ਵਿਰਾਸਤ ਨੂੰ ਸੰਭਾਲਦਿਆਂ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਕੀਤਾ ਸਾਰਥਕ ਉਪਰਾਲਾ : ਕੈਬਨਿਟ ਮੰਤਰੀ ਸੌਂਦ
#ਡਾ. ਅੰਬੇਡਕਰ ਦੀ ਪ੍ਰਤਿਮਾ ਨਾਲ ਛੇੜਛਾੜ ਦੇ ਵਿਰੋਧ ਵਿੱਚ ਫਿਰੋਜ਼ਪੁਰ ਵਿੱਚ ਪ੍ਰਦਰਸ਼ਨ, ਦੋ ਘੰਟੇ ਸੜਕ ਜਾਮ
#-ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਕੀਤੀ ਭੇਟ
#ਫਿਰੋਜ਼ਪੁਰ ਜ਼ਿਲ੍ਹਾ ਕੋਰਟ ਨੂੰ ਮੁੜ ਬੰਬ ਨਾਲ ਉਡਾਉਣ ਦੀ ਧਮਕੀ, ਇੱਕ ਸਾਲ ਵਿੱਚ ਪੰਜਵੀਂ ਵਾਰ ਮਿਲੀ ਧਮਕੀ
#ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਵੋਟਰ ਰਜਿਸਟ੍ਰੇਸ਼ਨ ਕੈਂਪਾਂ ਦਾ ਆਯੋਜਨ
ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ 05 ਫਰਮਾਂ ਦੇ ਲਾਇਸੰਸ ਸਸਪੈਂਡ, ਜਦਕਿ 11 ਫ਼ਰਮਾਂ ਦੇ ਲਾਇਸੰਸ ਕੀਤੇ ਰੱਦ
- kakkar.news
- July 22, 2025
- Punjab
ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ 05 ਫਰਮਾਂ ਦੇ ਲਾਇਸੰਸ ਸਸਪੈਂਡ, ਜਦਕਿ 11 ਫ਼ਰਮਾਂ ਦੇ ਲਾਇਸੰਸ ਕੀਤੇ ਰੱਦ
ਫ਼ਿਰੋਜ਼ਪੁਰ, 22 ਜੁਲਾਈ 2025 (ਸਿਟੀਜ਼ਨਜ਼ ਵੋਇਸ)
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਫਿਰੋਜ਼ਪੁਰ ਦਮਨਜੀਤ ਸਿੰਘ ਮਾਨ, ਪੀ.ਸੀ.ਐਸ. ਵੱਲੋਂ ਦੱਸਿਆ ਕਿ ਪੰਜਾਬ ਪ੍ਰੀਵੈਨਸ਼ਨ ਆਫ਼ ਹੁਮੈਨ ਸਮਗਲਿੰਗ ਐਕਟ 2012 ਤਹਿਤ ਪੰਜਾਬ ਪ੍ਰੀਵੈਨਸ਼ਨ ਆਫ਼ ਹੁਮੈਨ ਸਮਗਲਿੰਗ ਰੂਲਜ਼, 2013 ਰਾਹੀਂ ਕੰਸਲਟੈਂਸੀ / ਕੋਚਿੰਗ ਆਫ਼ ਆਈਲੈਟਸ/ ਟਰੈਵਲ ਏਜੰਸੀ/ ਟਿਕਟਿੰਗ ਏਜੰਟ / ਜਨਰਲ ਸੇਲਜ਼ ਏਜੰਟਸ ਆਦਿ ਦਾ ਕੰਮ ਕਰਨ ਵਾਲੀਆਂ 05 ਫ਼ਰਮਾਂ ਦੇ ਲਾਇਸੰਸ ਮਿਆਦ ਖ਼ਤਮ ਹੋਣ ਉਪਰੰਤ ਸਸਪੈਂਡ ਕੀਤੇ ਹਨ, ਜਦਕਿ ਹੋਰ 11 ਫ਼ਰਮਾਂ ਦੇ ਲਾਇਸੰਸ ਰੱਦ ਕੀਤੇ ਗਏ ਹਨ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਜਿਨ੍ਹਾਂ ਫਰਮਾਂ ਦੇ ਲਾਈਸੈਂਸ ਸਸਪੈਂਡ ਕੀਤੇ ਗਏ ਹਨ ਉਨ੍ਹਾਂ ਵਿੱਚ ਸਚਵੇਅ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ, ਪਾਵਰ ਲਰਨ ਗਲੋਬਲ ਇਮੀਗ੍ਰੇਸ਼ਨ, ਆਰ.ਬੀ. ਆਇਲਟਸ ਐਂਡ ਇਮੀਗ੍ਰੇਸ਼ਨ ਕੰਸਲਟੈਂਟ, ਐਸ.ਆਈ.ਸੀ.ਟੀ. ਅੰਡਰ ਬੀ.ਡੀ.ਐਸ. ਮੈਮੋਰੀਅਲ ਸੁਸਾਇਟੀ, ਏ.ਪੀ.ਟੀ. ਆਇਲਟਸ ਇੰਟੀਚਿਊਟ ਸ਼ਾਮਿਲ ਹਨ। ਉਕਤ ਲਾਇਸੰਸ ਧਾਰਕਾਂ ਨੂੰ ਲਾਇਸੰਸ ਦੀ ਮਿਆਦ ਖ਼ਤਮ ਹੋਣ ਤੋਂ 02 ਮਹੀਨੇ ਪਹਿਲਾਂ-ਪਹਿਲਾਂ ਲਾਇਸੰਸ ਨਵੀਨ ਕਰਵਾਉਣ ਦੀ ਪ੍ਰਤੀਬੇਨਤੀ ਜ਼ਿਲ੍ਹਾ ਮੈਜਿਸਟਰੇਟ ਦੇ ਦਫਤਰ ਵਿਖੇ ਜਮ੍ਹਾ ਕਰਵਾਉਣ ਲਈ ਲਿਖਿਆ ਗਿਆ ਸੀ, ਪਰੰਤੂ ਉਕਤ ਫਰਮਾਂ ਪਾਸੋਂ ਲਾਇਸੰਸ ਦੀ ਮਿਆਦ ਖਤਮ ਹੋਣ ਦੇ ਬਾਵਜੂਦ ਵੀ ਲਾਇਸੰਸ ਨਵੀਨ ਕਰਵਾਉਣ ਲਈ ਇਸ ਦਫਤਰ ਵਿੱਚ ਨਾ ਤਾਂ ਕੋਈ ਪ੍ਰਤੀਬੇਨਤੀ ਦਿੱਤੀ ਗਈ ਹੈ ਨਾ ਹੀ ਲਾਇਸੰਸ ਸਰੰਡਰ ਕੀਤਾ ਗਿਆ ਹੈ। ਅਜਿਹਾ ਕਰਕੇ ਇਨ੍ਹਾਂ ਲਾਇਸੰਸ ਧਾਰਕਾਂ ਵੱਲੋਂ ਪੰਜਾਬ ਪ੍ਰੀਵੈਨਸ਼ਨ ਆਫ਼ ਹੁਮੈਨ ਸਮਗਲਿੰਗ ਰੂਲਜ਼ 2013 ਫਰੇਮਡ ਅੰਡਰ ਪੰਜਾਬ ਪ੍ਰੀਵੈਨਸ਼ਨ ਆਫ਼ ਹੁਮੈਨ ਸਮਗਲਿੰਗ ਰੂਲਜ਼, 2012 (ਨੇਮ ਐਜ਼ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਦੀ ਧਾਰਾ 5(2) ਦੀ ਉਲੰਘਣਾ ਕੀਤੀ ਗਈ ਹੈ। ਇਸ ਲਈ ਇਨ੍ਹਾਂ ਲਾਇਸੰਸ ਧਾਰਕਾਂ ਦੇ ਲਾਇਸੰਸ ਉਕਤ ਐਕਟ ਦੇ ਸੈਕਸ਼ਨ 6(ਈ) ਵਿੱਚ ਦਰਜ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਰੰਤ ਪ੍ਰਭਾਵ ਤੋਂ ਸਸਪੈਂਡ ਕੀਤੇ ਜਾਂਦੇ ਹਨ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਇਨ੍ਹਾਂ ਲਾਇਸੰਸ ਧਾਰਕਾਂ ਨੂੰ ਹਦਾਇਤ ਕੀਤੀ ਹੈ ਕਿ ਨੋਟਿਸ ਜਾਰੀ ਹੋਣ ਤੋਂ 07 ਦਿਨਾਂ ਦੇ ਅੰਦਰ-ਅੰਦਰ ਆਪਣਾ ਜਵਾਬ ਪੇਸ਼ ਕਰੇ। ਮਿੱਥੇ ਸਮੇਂ ਅੰਦਰ ਜਵਾਬ ਪ੍ਰਾਪਤ ਨਾ ਹੋਣ ਦੀ ਸੂਰਤ ਵਿੱਚ ਇਹ ਸਮਝ ਲਿਆ ਜਾਵੇਗਾ ਕਿ ਆਪ ਕੁੱਝ ਨਹੀਂ ਕਹਿਣਾ ਚਾਹੁੰਦੇ ਅਤੇ ਲਾਇਸੰਸ ਰੱਦ ਕਰਨ ਲਈ ਇੱਕ ਤਰਫਾ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸੇ ਤਰ੍ਹਾਂ ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ 11 ਹੋਰ ਫਰਮਾਂ ਜਿਨ੍ਹਾਂ ਵਿੱਚ ਐਮ/ਐਸ ਓਵਰਸੀਜ਼ ਵਰਕਸ ਜ਼ੋਨ, ਗੋਬਿੰਦ ਨਗਰੀ, ਬਾਘੀ ਰੋਡ ਫ਼ਿਰੋਜ਼ਪੁਰ ਸ਼ਹਿਰ, ਐਮ/ਐਸ ਆਈਲੈਟਸ ਸਕੂਲ ਐਂਡ ਇਮੀਗ੍ਰੇਸ਼ਨ ਸੋਲਿਊਸ਼ਨਜ਼ (ਆਈ-ਸਕੂਲ), ਨੇੜੇ ਦੇਵ ਸਮਾਜ ਕਾਲਜ਼ ਫ਼ਿਰੋਜ਼ਪੁਰ ਸ਼ਹਿਰ, ਐਮ/ਐਸ ਅਸਪਾਇਰ, ਸਰਕੂਲਰ ਰੋਡ, ਨੇੜੇ ਦੇਵ ਸਮਾਜ ਕਾਲਜ ਫ਼ਿਰੋਜ਼ਪੁਰ ਸ਼ਹਿਰ, ਫਰਮ ਸਕਾਈ ਵਿੰਗਸ ਐਜੂਕੇਸ਼ਨ ਐਂਡ ਕੰਸਲਟੈਂਟਸ, ਫ਼ਿਰੋਜ਼ਪੁਰ ਰੋਡ ਮੱਲਾਂਵਾਲਾ ਖਾਸ, ਐਮ/ਐਸ ਕ੍ਰਿਸ਼ਨਾ ਟ੍ਰੈਵਲਸ, 71/3, ਧਵਨ ਕਲੋਨੀ, ਫ਼ਿਰੋਜ਼ਪੁਰ ਸ਼ਹਿਰੀ, ਐਮ/ਐਸ ਡੀ.ਏ.ਜੀ.ਐਸ. ਐਜੂਕੇਸ਼ਨ ਐਂਡ ਇਮੀਗ੍ਰੇਸ਼ਨ, ਸਾਹਮਣੇ ਸਰਕਾਰੀ ਸੀ.ਸੈ. ਸਕੂਲ ਜ਼ੀਰਾ ਜ਼ਿਲ੍ਹਾ ਫ਼ਿਰੋਜ਼ਪੁਰ, ਐਮ/ਐਸ ਟਰੈਵਲ ਦੁਨੀਆ ਸਾਹਮਣੇ ਮਾਰਕਫੈੱਡ ਗੁਦਾਮ, ਮੱਲਵਾਲ ਰੋਡ ਫ਼ਿਰੋਜ਼ਪੁਰ ਸ਼ਹਿਰ, ਐਮ/ਐਸ ਏ.ਏ.ਏ. ਟਚਪੀਕ ਸਕੂਲ ਆਫ਼ ਆਇਲਟਸ, ਸਾਹਮਣੇ ਭਾਰਤ ਪੈਟਰੋਲ ਪੰਪ ਮੱਖੂ ਰੋਡ ਜ਼ੀਰਾ ਜ਼ਿਲ੍ਹਾ ਫ਼ਿਰੋਜ਼ਪੁਰ, ਐਮ/ਐਸ ਸਨਬੀਮ ਐਜੂਕੇਸ਼ਨ ਐਂਡ ਕੰਸਲਟੈਂਸੀ ਸਰਵਿਸਿਜ਼, ਨਵਾਂ ਤਲਵੰਡੀ ਰੋਡ ਸਾਹਮਣੇ ਐਚ.ਡੀ.ਐਫ਼.ਸੀ. ਬੈਂਕ ਜ਼ੀਰਾ, ਤਹਿਸੀਲ ਜ਼ੀਰਾ, ਜ਼ਿਲ੍ਹਾ ਫ਼ਿਰੋਜ਼ਪੁਰ, ਐਮ/ਐਸ ਡਰੀਮ ਅਬਰੋਡ ਆਇਲਟਸ ਐਂਡ ਵੀਜ਼ਾ ਕੰਸਲਟੈਂਸੀ, ਸਾਹਮਣੇ ਪੰਜਾਬ ਐਂਡ ਸਿੰਧ ਬੈਂਕ ਮੁਦਕੀ ਤਹਿਸੀਲ ਅਤੇ ਜ਼ਿਲ੍ਹਾ ਫ਼ਿਰੋਜ਼ਪੁਰ, ਐਮ/ਐਸ ਦ ਮੋਗਾ ਬ੍ਰਿਟਿਸ਼ ਸਕੂਲ ਆਫ਼ ਲੈਂਗੁਏਜਸ (ਐਮ.ਬੀ.ਐਸ.ਐਲ.) ਸੁਭਾਸ਼ ਕਲੋਨੀ ਪੋਸਟ ਆਫ਼ਿਸ ਸਟਰੀਟ, ਬਸ ਸਟੈਂਡ ਦੇ ਪਿੱਛੇ, ਤਹਿਸੀਲ ਜ਼ੀਰਾ, ਜ਼ਿਲ੍ਹਾ ਫ਼ਿਰੋਜ਼ਪੁਰ ਸ਼ਾਮਿਲ ਹਨ, ਦੇ ਵੀ ਲਾਇਸੰਸ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਉਕਤ ਲਾਇਸੰਸ ਧਾਰਕਾਂ ਵੱਲੋਂ ਸਰਕਾਰ ਵੱਲੋਂ ਨਿਰਧਾਰਤ ਸਮੇਂ ਅੰਦਰ ਆਪਣਾ ਲਾਇਸੰਸ ਰੀਨਿਊ ਨਾ ਕਰਵਾਉਣ ਕਾਰਨ ਉਕਤ ਲਾਇਸੰਸ ਸਸਪੈਂਡ ਕਰ ਦਿੱਤੇ ਗਏ ਸਨ ਅਤੇ ਲਾਇਸੰਸ ਧਾਰਕਾਂ ਨੂੰ ਆਪਣਾ ਜਵਾਬ ਪੇਸ਼ ਕਰਨ ਲਈ ਲਿਖਿਆ ਗਿਆ ਸੀ, ਪਰੰਤੂ ਲਾਇਸੰਸ ਧਾਰਕ ਵੱਲੋਂ ਕੋਈ ਜਵਾਬ ਪੇਸ਼ ਨਹੀਂ ਕੀਤਾ ਗਿਆ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਪ੍ਰਾਰਥੀ ਆਪਣੇ ਜਵਾਬ ਵਿੱਚ ਕੁੱਝ ਨਹੀਂ ਕਹਿਣਾ ਚਾਹੁੰਦਾ ਅਤੇ ਅਜਿਹਾ ਕਰਕੇ ਇਨ੍ਹਾਂ ਲਾਇਸੰਸ ਧਾਰਕਾਂ ਵੱਲੋਂ ਪੰਜਾਬ ਪ੍ਰੀਵੈਨਸ਼ਨ ਆਫ਼ ਹਯੂਮਨ ਸਮਗਲਿੰਗ ਰੂਲਜ਼ 2013 ਫਰੇਮਡ ਅੰਡਰ ਪੰਜਾਬ ਪ੍ਰੀਵੈਨਸ਼ਨ ਆਫ਼ ਹਯੂਮਨ ਸਮਗਲਿੰਗ ਰੂਲਜ਼, 2012 (ਨੇਮ ਐਜ਼ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ) ਦੀ ਧਾਰਾ 6(1)(ਈ) ਦੀ ਉਲੰਘਣਾ ਕੀਤੀ ਗਈ ਹੈ। ਇਸ ਲਈ ਇਨ੍ਹਾਂ ਲਾਇਸੰਸ ਧਾਰਕਾਂ ਦੇ ਲਾਇਸੰਸ ਉਕਤ ਐਕਟ ਦੇ ਸੈਕਸ਼ਨ 6(1)(ਈ) ਤਹਿਤ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕੀਤੇ ਜਾਂਦੇ ਹਨ।
ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਕਿਸੇ ਵੀ ਕਿਸਮ ਦੀ ਇਨ੍ਹਾਂ ਲਾਇਸੰਸ ਧਾਰਕਾਂ ਜਾਂ ਇਨ੍ਹਾਂ ਦੀ ਫ਼ਰਮਾਂ ਦੇ ਖਿਲਾਫ਼ ਕੋਈ ਵੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ ਹਰ ਪੱਖੋਂ ਜ਼ਿੰਮੇਵਾਰ ਹੋਣਗੇ ਅਤੇ ਇਸਦੀ ਭਰਪਾਈ ਕਰਨ ਦੇ ਵੀ ਜ਼ਿੰਮੇਵਾਰ ਹੋਣਗੇ।
Categories

Recent Posts
- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026