ਪਾਕ ਡਰੋਨ ਰਾਹੀਂ ਹੈਰੋਇਨ ਦੀ ਤਸਕਰੀ ਵਾਲਾ ਆਰੋਪੀ ਫੜਿਆ , ਏਐਨਟੀਐਫ ਨੇ ਰੋਕੀ ਨਸ਼ੇ ਦੀ ਵੱਡੀ ਖੇਪ
- 158 Views
- kakkar.news
- July 22, 2025
- Crime Punjab
ਪਾਕ ਡਰੋਨ ਰਾਹੀਂ ਹੈਰੋਇਨ ਦੀ ਤਸਕਰੀ ਵਾਲਾ ਆਰੋਪੀ ਫੜਿਆ , ਏਐਨਟੀਐਫ ਨੇ ਰੋਕੀ ਨਸ਼ੇ ਦੀ ਵੱਡੀ ਖੇਪ
ਫਿਰੋਜ਼ਪੁਰ, 22 ਜੁਲਾਈ 2025 (ਸਿਟੀਜ਼ਨਜ਼ ਵੋਇਸ)
ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਅੰਦਰ ਫਿਰੋਜ਼ਪੁਰ ‘ਚ ਵੱਡੀ ਕਾਰਵਾਈ ਕਰਦਿਆਂ ਇੱਕ ਡਰੋਨ ਰਾਹੀਂ ਹੈਰੋਇਨ ਭੇਜਣ ਵਾਲੇ ਨਸ਼ਾ ਤਸਕਰ ਨੂੰ ਕਾਬੂ ਕੀਤਾ ਗਿਆ ਹੈ। ਇਹ ਤਸਕਰ ਪਾਕਿਸਤਾਨ ਰਾਹੀਂ ਡਰੋਨ ਦੁਆਰਾ ਹੈਰੋਇਨ ਦੀ ਤਸਕਰੀ ਕਰਦਾ ਸੀ।
ਏਐਨਟੀਐਫ (ਐਂਟੀ ਨਾਰਕੋਟਿਕ ਟਾਸਕ ਫੋਰਸ) ਫਿਰੋਜ਼ਪੁਰ ਰੇਂਜ ਦੀ ਟੀਮ ਨੇ ਸਪੈਸ਼ਲ ਡੀ.ਜੀ.ਪੀ. ਅਤੇ ਏ.ਡੀ.ਜੀ.ਪੀ. ਐਨਟੀਐਫ. ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਏ .ਆਈ.ਜੀ. ਸੋਹਨ ਲਾਲ ਸੋਨੀ ਦੀ ਅਗਵਾਈ ‘ਚ ਇਹ ਕਾਰਵਾਈ ਕੀਤੀ। ਆਰੋਪੀ ਦੀ ਪਹਿਚਾਣ ਸਦੀਪ ਸਿੰਘ ਉਰਫ ਦੀਪਾ ਪੁੱਤਰ ਦਰਸ਼ਨ ਸਿੰਘ, ਨਿਵਾਸੀ ਪਿੰਡ ਜਖਰਾਵਾਂ, ਥਾਣਾ ਸਦਰ ਫਿਰੋਜ਼ਪੁਰ (ਉਮਰ 23 ਸਾਲ) ਵਜੋਂ ਹੋਈ ਹੈ।
ਆਰੋਪੀ ਤੋਂ ਕੀਤੀ ਗਈ ਬਰਾਮਦਗੀ ਵਿਚ 01 ਕਿੱਲੋ 13 ਗ੍ਰਾਮ ਹੈਰੋਇਨ ,01 ਡੀ.ਜੇ.ਆਈ. ਮਾਵਿਕ 1 ਪ੍ਰੋ ਡਰੋਨ
ਅਤੇ 01 ਡਰੋਨ ਰਿਮੋਟ ਸ਼ਾਮਿਲ ਹੈ ।
ਇਸ ਮਾਮਲੇ ਅਧੀਨ ਐਫ.ਆਈ.ਆਰ. ਨੰਬਰ 197 ਨੂੰ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21, 23 ਅਤੇ ਏ ਅਰਕ੍ਰਾਫਟ ਐਕਟ ਦੀ ਧਾਰਾ 10, 11, 12 ਹੇਠ ਐਨਟੀਐਫ. ਥਾਣਾ ਐਸ.ਏ.ਐਸ. ਨਗਰ ਵਿਖੇ ਦਰਜ ਕੀਤਾ ਗਿਆ ਹੈ।
ਏਐਨਟੀਐਫ ਟੀਮ ਮਾਮਲੇ ਦੀ ਡੰਘਾਈ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਪਾਕਿਸਤਾਨ ਰਾਹੀਂ ਇਹ ਤਸਕਰੀ ਕਦੋਂ ਤੋਂ ਹੋ ਰਹੀ ਸੀ, ਕਿੰਨੀ ਵਾਰ ਹੋਈ ਅਤੇ ਇਸ ਨੈੱਟਵਰਕ ਨਾਲ ਹੋਰ ਕੌਣ ਜੁੜੇ ਹੋਏ ਹਨ। ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਨਸ਼ਾ ਮੁਕਤੀ ਲਈ ਚਲ ਰਹੀ ਮੁਹਿੰਮ ਤਹਿਤ ਅਜਿਹੇ ਗੈਰਕਾਨੂੰਨੀ ਧੰਧਿਆਂ ‘ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਅਗਲੇ ਦਿਨਾਂ ਵਿੱਚ ਵੀ ਕਸੂਰਵਾਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤੀ ਲਈ ਚਲਾਈ ਜਾ ਰਹੀ ਮੁਹਿੰਮ ਹੇਠ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ ਅਤੇ ਓਹਨਾ ਵੱਲੋ ਭਵਿੱਖ ਵਿੱਚ ਵੀ ਅਜਿਹੇ ਗੈਰ-ਕਾਨੂੰਨੀ ਕੰਮਾਂ ‘ਚ ਸ਼ਾਮਲ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।


