ਫਿਰੋਜ਼ਪੁਰ ਦੇ ਗੋਲਡਨ ਐਨਕਲੇਵ ਦੇ ਨਿਵਾਸੀ ਕੋਲੋਂ 15 ਕਿਲੋ ਹੈਰੋਇਨ ਕੀਤੀ ਬਰਾਮਦ,
- 387 Views
- kakkar.news
- July 25, 2025
- Crime Punjab
ਫਿਰੋਜ਼ਪੁਰ ਦੇ ਗੋਲਡਨ ਐਨਕਲੇਵ ਦੇ ਨਿਵਾਸੀ ਕੋਲੋਂ 15 ਕਿਲੋ ਹੈਰੋਇਨ ਕੀਤੀ ਬਰਾਮਦ,
ਫਿਰੋਜ਼ਪੁਰ, 25 ਜੁਲਾਈ 2025( ਅਨੁਜ ਕੱਕੜ ਟੀਨੂੰ)
ਸਦਰ ਪੁਲੀਸ ਥਾਣੇ ਦੇ ਅਧੀਨ ਪੈਂਦੇ ਪਿੰਡ ਮੋਹਕਮ ਖਾਂ ਵਾਲਾ ਦੇ ਨਿਵਾਸੀ ਰਮੇਸ਼ ਕੁਮਾਰ ਨੂੰ ਪੁਲੀਸ ਨੇ 15.007 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਪੁਲੀਸ ਨੇ ਇਸ ਨਸ਼ਾ ਤਸਕਰੀ ਵਿੱਚ ਵਰਤੀ ਜਾ ਰਹੀ ਸਵਿਫਟ ਕਾਰ (HR-26-BP-8555) ਨੂੰ ਵੀ ਕਬਜ਼ੇ ਵਿਚ ਲੈ ਲਿਆ ਹੈ।
ਡੀ ਆਈ ਜੀ ਨੇ ਪ੍ਰੈਸ ਨੂੰ ਜਾਣਕਾਰੀ ਦੇਦਿਆਂ ਦਸਿਆ ਕਿ ਪੁਲੀਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਰਮੇਸ਼ ਕੁਮਾਰ ਫਿਰੋਜ਼ਪੁਰ ਸ਼ਹਿਰ ਦੇ ਗੋਲਡਨ ਐਨਕਲੇਵ ਵਿਚ ਵੀ ਰਹਿੰਦਾ ਹੈ ਅਤੇ ਉਹ ਵੱਖ-ਵੱਖ ਜ਼ਿਲ੍ਹਿਆਂ ਤੋਂ ਨਸ਼ੇ ਦੀਆਂ ਵੱਡੀਆਂ ਖੇਪਾਂ ਮੰਗਵਾ ਕੇ ਫਿਰੋਜ਼ਪੁਰ ਖੇਤਰ ਵਿੱਚ ਤਸਕਰੀ ਕਰ ਰਿਹਾ ਸੀ।ਅਤੇ ਇਸਨੇ ਇਹ ਹੈਰੋਇਨ ਵੱਖ ਵੱਖ ਜਿਲਿਆਂ ਵਿਚ ਵੀ ਸਪਲਾਈ ਕਰਨੀ ਸੀ । ਇਹ ਗ੍ਰਿਫਤਾਰੀ ਇਕ ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ ਗਈ, ਜਦੋਂ ਰਮੇਸ਼ ਕੁਮਾਰ ਪਿੰਡ ਭੰਬਾ ਲੰਡਾ ਦੀ ਅਨਾਜ ਮੰਡੀ ‘ਚ ਆਪਣੇ ਗਾਹਕਾਂ ਦੀ ਉਡੀਕ ਕਰ ਰਿਹਾ ਸੀ।
ਪੁਲੀਸ ਵਲੋਂ ਹੋਰ ਜਾਂਚ ਜਾਰੀ ਹੈ ਅਤੇ ਇਸ ਨਾਲ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਆਰੋਪੀ ਇਹ ਖੇਪ ਕਿਥੋਂ ਲੈ ਕੇ ਆਇਆ ਸੀ ਅਤੇ ਕਿਥੇ ਦੇਣ ਜਾ ਰਿਹਾ ਸੀ ਅਤੇ ਇਸ ਦੇ ਨਾਲ ਕੌਣ ਕੌਣ ਸ਼ਾਮਿਲ ਹਨ , ਜਿਨ੍ਹਾਂ ਦੀ ਜਲਦ ਪਛਾਣ ਕਰਕੇ ਗ੍ਰਿਫਤਾਰੀਆਂ ਕੀਤੀਆਂ ਜਾਣਗੀਆਂ।


