ਫਿਰੋਜ਼ਪੁਰ ‘ਚ ਵੱਡੀ ਪੁਲਿਸ ਕਾਰਵਾਈ: ਹਥਿਆਰਾਂ ਸਮੇਤ ਨੌਜਵਾਨ ਕਾਬੂ
- 223 Views
- kakkar.news
- August 6, 2025
- Crime Punjab
ਫਿਰੋਜ਼ਪੁਰ ‘ਚ ਵੱਡੀ ਪੁਲਿਸ ਕਾਰਵਾਈ: ਹਥਿਆਰਾਂ ਸਮੇਤ ਨੌਜਵਾਨ ਕਾਬੂ
ਫਿਰੋਜ਼ਪੁਰ, 6 ਅਗਸਤ 2025 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਹਥਿਆਰਾਂ ਸਮੇਤ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਐਐਸਆਈ ਸਤਪਾਲ, ANTF ਰੇਂਜ ਫਿਰੋਜ਼ਪੁਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਪਿੰਡ ਹਬੀਬ ਕੇ ਨੇੜੇ ਕੱਚਾ ਬੰਨ੍ਹ ਦਰਿਆ ਮੋੜ ‘ਤੇ ਕੀਤੀ ਗਈ।
ਚੈਕਿੰਗ ਦੌਰਾਨ ਪੁਲਿਸ ਨੇ ਇੱਕ ਮੋਨਾ ਨੌਜਵਾਨ ਨੂੰ ਸ਼ੱਕ ਦੇ ਆਧਾਰ ‘ਤੇ ਮੋਟਰਸਾਈਕਲ ਸਮੇਤ ਰੋਕਿਆ। ਪੁਲਿਸ ਨੂੰ ਦੇਖ ਕੇ ਨੌਜਵਾਨ ਭੱਜਣ ਦੀ ਕੋਸ਼ਿਸ਼ ਕਰਨ ਲੱਗਾ, ਪਰ ਚੁਸਤ ਪੁਲਿਸ ਟੀਮ ਨੇ ਉਨ੍ਹਾਂ ਨੂੰ ਤੁਰੰਤ ਕਾਬੂ ਕਰ ਲਿਆ। ਗ੍ਰਿਫ਼ਤਾਰ ਨੌਜਵਾਨ ਦੀ ਪਛਾਣ ਗੁਰਮੀਤ ਸਿੰਘ ਉਰਫ ਬੀਤੂ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਹਬੀਬ ਕੇ, ਥਾਣਾ ਸਦਰ ਫਿਰੋਜ਼ਪੁਰ ਵਜੋਂ ਹੋਈ ਹੈ।
ਤਲਾਸ਼ੀ ਦੌਰਾਨ ਗੁਰਮੀਤ ਸਿੰਘ ਦੇ ਕਬਜ਼ੇ ਤੋਂ 02 ਦੇਸੀ 32 ਬੋਰ ਪਿਸਤੌਲ, 05 ਮੈਗਜ਼ੀਨ ਅਤੇ 10 ਜਿੰਦਾ ਰੌਂਦ ਬਰਾਮਦ ਕੀਤੇ ਗਏ। ਇਹ ਹਥਿਆਰ ਕਾਲੇ ਕੱਪੜੇ ਵਿੱਚ ਲਿਪੇਟੇ ਹੋਏ ਸਨ ਅਤੇ ਪਿਸਤੌਲਾਂ ‘ਤੇ ਦੋਹਾਂ ਪਾਸਿਆਂ ਸਟਾਰ ਦੇ ਨਿਸ਼ਾਨ ਬਣੇ ਹੋਏ ਸਨ।
ਪੁਲਿਸ ਵੱਲੋਂ ਹਾਲੇ ਵੀ ਅੱਗੇ ਦੀ ਜਾਂਚ ਜਾਰੀ ਹੈ। ਗੁਰਮੀਤ ਸਿੰਘ ਤੋਂ ਹਥਿਆਰਾਂ ਦੀ ਸਪਲਾਈ ਅਤੇ ਉਨ੍ਹਾਂ ਦੇ ਉਦੇਸ਼ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ANTF ਵੱਲੋਂ ਇਸ ਗਿਰੋਹ ਦੀ ਹੋਰ ਕੜੀਆਂ ਖੰਗਾਲਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।


