ਨਸ਼ੇ ਨੇ ਖੋਹ ਲਿਆ ਇੱਕ ਹੋਰ ਮਾਂ ਦਾ ਪੁੱਤ,
- 128 Views
- kakkar.news
- August 14, 2024
- Punjab
ਨਸ਼ੇ ਨੇ ਖੋਹ ਲਿਆ ਇੱਕ ਹੋਰ ਮਾਂ ਦਾ ਪੁੱਤ,
ਫਿਰੋਜ਼ਪੁਰ 14 ਅਗਸਤ 2024 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਚ ਨਸ਼ੇ ਦਾ ਕਾਰੋਬਾਰ ਇਹਨਾਂ ਵੱਧ ਗਿਆ ਹੈ ਕਿ ਆਏ ਦਿਨ ਇਸਦੀ ਵਰਤੋਂ ਨਾਲ ਕਿਸੇ ਨਾ ਕਿਸੇ ਦੀ ਜਾਨ ਜਾ ਰਹੀ ਹੈ । ਅਜੇ ਪਿਛਲੇ ਮਹੀਨੇ ਨਸ਼ੇ ਦੀ ਵਰਤੋਂ ਨਾਲ ਪਿੰਡ ਕੁੰਡੇ ਚ ਕਈ ਮੋਤਾ ਹੋਇਆ ਸਨ ।ਨਸ਼ੇ ਨੇ ਕਈ ਮਾਵਾਂ ਦੇ ਪੁੱਤ ਖਾ ਲਏ,ਅਤੇ ਕਈ ਘਰਾਂ ਦੇ ਚਿਰਾਗ ਬੁਝਾ ਦਿੱਤੇ ਅਤੇ ਕਈ ਸੁਹਾਗਣਾਂ ਦੇ ਸੁਹਾਗ ਉਜਾੜ ਦਿੱਤੇ । ਇਸੇ ਤਰ੍ਹਾਂ ਦਾ ਇਕ ਮਾਮਲਾ ਫਿਰੋਜ਼ਪੁਰ ਦੀ ਬਸਤੀ ਸੇਖਾ ਵਾਲੀ ਤੋਂ ਸਾਮਣੇ ਆਇਆ ਹੈ ਜਿੱਥੇ ਨਸ਼ੇ ਦੀ ਵਰਤੋਂ ਨੇ ਇੱਕ ਸੁਹਾਗਣ ਦਾ ਸੁਹਾਗ ਉਜਾੜ ਦਿੱਤਾ । ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਬਸਤੀ ਸ਼ੇਖਾ ਵਾਲੀ ਵਿਖੇ ਇਕ ਨੌਜਵਾਂਨ ਨਸ਼ੇ ਦੀ ਭੇਂਟ ਚੜ੍ਹ ਗਿਆ । ਮ੍ਰਿਤਕ ਰਾਹੁਲ ਸਿੰਘ ਵਾਸੀ ਬਸਤੀ ਸ਼ੇਖਾ ਵਾਲੀ ਦੀ ਪਤਨੀ ਕਾਜਲ ਨੇ ਦੱਸਿਆ ਕਿ ਉਸ ਦੀ ਸ਼ਾਦੀ ਰਾਹੁਲ ਉਮਰ (28) ਸਾਲ ਨਾਲ ਕ੍ਰੀਬ 8 ਸਾਲ ਪਹਿਲਾਂ ਹੋਈ ਸੀ,ਜੋ ਰਾਹੁਲ ਕ੍ਰੀਬ 5 ਸਾਲਾਂ ਤੋਂ ਨਸ਼ੇ ਦਾ ਆਦੀ ਹੋ ਗਿਆ ਸੀ ਅਤੇ ਉਹ ਇਹ ਨਸ਼ਾ ਓਹਨਾ ਦੇ ਨਾਲ ਲੱਗਦੇ ਘਰ ਕੰਬੀ ਪੁੱਤਰ ਭੋਲਾ ਅਤੇ ਉਸਦੀ ਪਤਨੀ ਨਿਸ਼ਾ ਦੇ ਕੋਲੋਂ ਲੈ ਕਾ ਆਉਂਦਾ ਸੀ ਅਤੇ ਉਸਦੀ ਵਰਤੋਂ ਕਰਦਾ ਸੀ , ਜਿਸ ਨੂੰ ਕਈ ਵਾਰੀ ਰੋਕਿਆ , ਪਰ ਇਹ ਨਹੀਂ ਰੁਕਿਆ । ਮਿਤੀ 13-08-2024 ਨੂੰ ਰਾਹੁਲ ਨੇ ਘਰੋਂ ਚੋਰੀ 500 ਰੁਪਏ ਕੱਢ ਕੇ ਲੈ ਗਿਆ ਤੇ ਆਰੋਪੀਆਂ ਪਾਸੋ ਨਸ਼ਾ ਲਿਆ ਕੇ ਬਾਥਰੂਮ ਵਿੱਚ ਵੜ ਕੇ ਨਸ਼ਾ ਕਰਨ ਲੱਗਾ, ਜਦ ਥੋੜੀ ਦੇਰ ਬਾਅਦ ਬਾਹਰ ਨਾ ਨਿਕਲਣ ਤੇ ਉਹਨਾਂ ਵੱਲੋਂ ਧੱਕਾ ਮਾਰ ਕੇ ਦਰਵਾਜਾ ਖੋਲਿਆ ਗਿਆ ਤਾਂ ਰਾਹੁਲ ਬਾਥਰੂਮ ਵਿੱਚ ਡਿੱਗਿਆ ਪਿਆ ਸੀ, ਜਿਸ ਦੀ ਖੱਬੀ ਬਾਂਹ ਵਿੱਚ ਸਰਿੰਜ ਲੱਗੀ ਹੋਈ ਸੀ , ਜਿਸ ਨੂੰ ਸਵਾਰੀ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਫਿਰੋਜ਼ਪੁਰ ਲਿਆਦਾਂ ਗਿਆ, ਜਿੱਥੇ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ।
ਤਫਤੀਸ਼ ਅਫਸਰ ਸਬ ਇੰਸਪੈਕਟਰ ਬਲਰਾਜ ਸਿੰਘ ਨੇ ਰਾਹੁਲ ਦੀ ਪਤਨੀ ਕਾਜਲ ਵੱਲੋ ਦਿੱਤੇ ਬਿਆਨਾਂ ਦੇ ਮੁਤਾਬਿਕ ਆਰੋਪੀਆਂ ਖਿਲਾਫ ਬੀ.ਐਨ.ਐਸ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ।


