Trending Now
#ਹੜ੍ਹ ਵਿੱਚ ਫਸੇ ਬੱਚੇ ਤੇ ਬਜ਼ੁਰਗਾਂ ਦੀ ਜਾਨ ਬਚਾਉਣ ਲਈ ਅੱਗੇ ਆਈ ਫੌਜ
#ਸਿਵਲ ਸਰਜਨ ਨੇ ਪਿੰਡ ਬਾਰੇ ਕੇ ਵਿਖੇ ਰਿਲੀਫ਼ ਕੈਂਪ ਵਿਚ ਮਰੀਜ਼ਾ ਦਾ ਪੁੱਛਿਆ ਹਾਲ
#ਸਿਵਲ ਸਰਜਨ ਵੱਲੋਂ ਪਿੰਡ ਰੁਕਨੇ ਵਾਲਾ ਵਿਖੇ ਪਾਣੀ ਦੀ ਮਾਰ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਦਿੱਤਾ ਸਿਹਤ ਪੱਖੋਂ ਹਰ ਮਦਦ ਦਾ ਭਰੋਸਾ
#ਐਨ.ਡੀ.ਐਮ.ਏ. ਵੱਲੋਂ ਐਸ.ਡੀ.ਐਮ.ਏ./ਡੀ.ਡੀ.ਐਮ.ਏ. ਤੇ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ
#ਹੜਾਂ ਵਿਚ ਘਿਰੇ ਸਰਹੱਦੀ ਪਿੰਡ ਵਾਸੀਆਂ ਲਈ ਫ਼ਰਿਸ਼ਤਾ ਬਣਿਆ ਸਿਹਤ ਵਿਭਾਗ
#ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵੱਲੋਂ ਕਰਵਾਏ ਗਏ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ
#ਪੁਲਿਸ ਵੱਲੋਂ ਸਾਢੇ 5 ਕਿਲੋ ਹੈਰੋਇਨ ਅਤੇ ਨਕਦੀ ਬਰਾਮਦ, ਇੱਕ ਕਾਬੂ
#ਸੀ.ਐਮ. ਦੀ ਯੋਗਸ਼ਾਲਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਨਿਭਾ ਰਹੀ ਆਪਣਾ ਅਹਿਮ ਰੋਲ – ਡੀ.ਸੀ.
#ਐਨ.ਪੀ.ਈ.ਪੀ.ਤਹਿਤ ਚਾਰ ਰੋਜ਼ਾ ਵਰਕਸ਼ਾਪ ਸ਼ੁਰੂ
#ਸਿਵਲ ਸਰਜਨ ਨੇ ਸੰਭਾਵਿਤ ਹੜ੍ਹ ਦੇ ਖਦਸ਼ੇ ਨੂੰ ਵੇਖਦਿਆਂ ਪਿੰਡ ਕਾਲੂ ਵਾਲਾ ਵਿੱਚ ਲੱਗੇ ਮੈਡੀਕਲ ਕੈਂਪ ਦੀ ਕੀਤੀ ਸਮੀਖਿਆ
ਐਨ.ਪੀ.ਈ.ਪੀ.ਤਹਿਤ ਚਾਰ ਰੋਜ਼ਾ ਵਰਕਸ਼ਾਪ ਸ਼ੁਰੂ
- 44 Views
- kakkar.news
- August 19, 2025
- Punjab
ਐਨ.ਪੀ.ਈ.ਪੀ.ਤਹਿਤ ਚਾਰ ਰੋਜ਼ਾ ਵਰਕਸ਼ਾਪ ਸ਼ੁਰੂ
ਫ਼ਿਰੋਜ਼ਪੁਰ, 19 ਅਗਸਤ 2025 (ਸਿਟੀਜ਼ਨਜ਼ ਵੋਇਸ)
ਮਾਨਯੋਗ ਸਕੱਤਰ ਸਕੂਲ ਸਿੱਖਿਆ ਅਤੇ ਡਾਇਰੈਕਟਰ ਐਸ.ਸੀ.ਆਰ.ਟੀ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸ਼੍ਰੀਮਤੀ ਮੁਨੀਲਾ ਅਰੋੜਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਅਤੇ ਡਾ. ਸਤਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਦੀ ਅਗਵਾਈ ਹੇਠ ਅੱਜ ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਗਰਾਮ (ਐਨ.ਪੀ.ਈ.ਪੀ.) ਤਹਿਤ ਚਾਰ ਰੋਜ਼ਾ ਜ਼ਿਲ੍ਹਾ ਪੱਧਰੀ ਵਰਕਸ਼ਾਪ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਨੇ ਇਸ ਜ਼ਿਲ੍ਹਾ ਪੱਧਰੀ ਵਰਕਸ਼ਾਪ ਦਾ ਉਦਘਾਟਨ ਕਰਨ ਉਪਰੰਤ ਦੱਸਿਆ ਕਿ ਇਸ ਵਰਕਸ਼ਾਪ ਦਾ ਉਦੇਸ਼ ਸਿੱਖਿਆ ਅਤੇ ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦੀ ਜਾਣਕਾਰੀ ਅਧਿਆਪਕ ਸਾਹਿਬਾਨ ਨੂੰ ਦੇਣਾ ਹੈ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਹਨਾਂ ਦਾ ਲਾਭ ਮਿਲ ਸਕੇ ਅਤੇ ਦੋਨੋਂ ਵਿਭਾਗ ਮਿਲਕੇ ਕੰਮ ਕਰ ਸਕਣ। ਇਸ ਵਰਕਸ਼ਾਪ ਵਿੱਚ ਜ਼ਿਲ੍ਹੇ ਦੇ ਸਾਰੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚੋ ਅਧਿਆਪਕਾਂ ਵੱਲੋਂ ਹਿੱਸਾ ਲਿਆ ਗਿਆ।
ਅਸ਼ਵਿੰਦਰ ਸਿੰਘ ਜ਼ਿਲ੍ਹਾ ਨੋਡਲ ਅਫ਼ਸਰ ਫਿਰੋਜ਼ਪੁਰ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਚਾਰ ਦਿਨ ਵੱਖ ਵੱਖ ਸਕੂਲਾਂ ਦੇ ਅਧਿਆਪਕ ਬੈਚ ਵਾਈਜ ਟ੍ਰੇਨਿੰਗ ਲੈਣਗੇ ਅਤੇ 25 ਅਗਸਤ ਨੂੰ ਸਕੂਲ ਮੁੱਖੀ ਸਾਹਿਬਾਨ ਦੀ ਟਰੇਨਿੰਗ ਲਗਾਈ ਜਾਣੀ ਹੈ। ਡਾ ਸ਼੍ਰੀਮਤੀ ਰਾਜਵਿੰਦਰ ਕੌਰ ਪ੍ਰਿੰਸੀਪਲ ਦੇਵ ਸਮਾਜ ਬੀ ਐੱਡ ਕਾਲਜ਼ ਫਿਰੋਜ਼ਪੁਰ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ’ਤੇ ਸਿਹਤ ਵਿਭਾਗ ਵੱਲੋਂ ਡਾ. ਸਤਿੰਦਰ ਓਬਰਾਏ, ਕੌਂਸਲਰ ਸ੍ਰੀਮਤੀ ਸ਼ੈਲੀ, ਕੌਂਸਲਰ ਮੋਨੀਕਾ, ਸਿੱਖਿਆ ਵਿਭਾਗ ਤੋਂ ਦਿਨੇਸ਼ ਚੌਹਾਨ ਡੀ.ਆਰ.ਸੀ., ਰਜਨੀ ਜੱਗਾ, ਯੋਗੇਸ਼ ਤਲਵਾਰ ਅਤੇ ਹੋਰ ਰੀਸੋਰਸ ਪਰਸਨ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਵਰਕਸ਼ਾਪ ਵਿੱਚ ਬੀ.ਆਰ.ਸੀ. ਸਾਹਿਬਾਨ ਨੇ ਵਿਸ਼ੇਸ਼ ਯੋਗਦਾਨ ਦਿੱਤਾ।