Trending Now
#ਹੜ੍ਹ ਵਿੱਚ ਫਸੇ ਬੱਚੇ ਤੇ ਬਜ਼ੁਰਗਾਂ ਦੀ ਜਾਨ ਬਚਾਉਣ ਲਈ ਅੱਗੇ ਆਈ ਫੌਜ
#ਸਿਵਲ ਸਰਜਨ ਨੇ ਪਿੰਡ ਬਾਰੇ ਕੇ ਵਿਖੇ ਰਿਲੀਫ਼ ਕੈਂਪ ਵਿਚ ਮਰੀਜ਼ਾ ਦਾ ਪੁੱਛਿਆ ਹਾਲ
#ਸਿਵਲ ਸਰਜਨ ਵੱਲੋਂ ਪਿੰਡ ਰੁਕਨੇ ਵਾਲਾ ਵਿਖੇ ਪਾਣੀ ਦੀ ਮਾਰ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਦਿੱਤਾ ਸਿਹਤ ਪੱਖੋਂ ਹਰ ਮਦਦ ਦਾ ਭਰੋਸਾ
#ਐਨ.ਡੀ.ਐਮ.ਏ. ਵੱਲੋਂ ਐਸ.ਡੀ.ਐਮ.ਏ./ਡੀ.ਡੀ.ਐਮ.ਏ. ਤੇ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ
#ਹੜਾਂ ਵਿਚ ਘਿਰੇ ਸਰਹੱਦੀ ਪਿੰਡ ਵਾਸੀਆਂ ਲਈ ਫ਼ਰਿਸ਼ਤਾ ਬਣਿਆ ਸਿਹਤ ਵਿਭਾਗ
#ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵੱਲੋਂ ਕਰਵਾਏ ਗਏ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ
#ਪੁਲਿਸ ਵੱਲੋਂ ਸਾਢੇ 5 ਕਿਲੋ ਹੈਰੋਇਨ ਅਤੇ ਨਕਦੀ ਬਰਾਮਦ, ਇੱਕ ਕਾਬੂ
#ਸੀ.ਐਮ. ਦੀ ਯੋਗਸ਼ਾਲਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਨਿਭਾ ਰਹੀ ਆਪਣਾ ਅਹਿਮ ਰੋਲ – ਡੀ.ਸੀ.
#ਐਨ.ਪੀ.ਈ.ਪੀ.ਤਹਿਤ ਚਾਰ ਰੋਜ਼ਾ ਵਰਕਸ਼ਾਪ ਸ਼ੁਰੂ
#ਸਿਵਲ ਸਰਜਨ ਨੇ ਸੰਭਾਵਿਤ ਹੜ੍ਹ ਦੇ ਖਦਸ਼ੇ ਨੂੰ ਵੇਖਦਿਆਂ ਪਿੰਡ ਕਾਲੂ ਵਾਲਾ ਵਿੱਚ ਲੱਗੇ ਮੈਡੀਕਲ ਕੈਂਪ ਦੀ ਕੀਤੀ ਸਮੀਖਿਆ
ਸਿਵਲ ਸਰਜਨ ਨੇ ਸੰਭਾਵਿਤ ਹੜ੍ਹ ਦੇ ਖਦਸ਼ੇ ਨੂੰ ਵੇਖਦਿਆਂ ਪਿੰਡ ਕਾਲੂ ਵਾਲਾ ਵਿੱਚ ਲੱਗੇ ਮੈਡੀਕਲ ਕੈਂਪ ਦੀ ਕੀਤੀ ਸਮੀਖਿਆ
- 99 Views
- kakkar.news
- August 19, 2025
- Punjab
ਸਿਵਲ ਸਰਜਨ ਨੇ ਸੰਭਾਵਿਤ ਹੜ੍ਹ ਦੇ ਖਦਸ਼ੇ ਨੂੰ ਵੇਖਦਿਆਂ ਪਿੰਡ ਕਾਲੂ ਵਾਲਾ ਵਿੱਚ ਲੱਗੇ ਮੈਡੀਕਲ ਕੈਂਪ ਦੀ ਕੀਤੀ ਸਮੀਖਿਆ
ਫਿਰੋਜ਼ਪੁਰ, 19 ਅਗਸਤ 2025 (ਸਿਟੀਜ਼ਨਜ਼ ਵੋਇਸ)
ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਵੱਲੋਂ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਦਾ ਲਗਾਤਾਰ ਦੌਰਾ ਕੀਤਾ ਜਾ ਰਿਹਾ ਹੈ। ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਇਨ੍ਹਾਂ ਪਿੰਡਾਂ ’ਚ ਹੜ੍ਹ ਵਰਗੇ ਹਾਲਾਤਾਂ ਦੇ ਖਦਸ਼ੇ ਵਾਲੇ ਖੇਤਰਾਂ ਦਾ ਦੌਰਾ ਕਰਕੇ ਸਿਹਤ ਪ੍ਰਬੰਧਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਇਸ ਦੇ ਚਲਦਿਆ ਸਿਵਲ ਸਰਜਨ ਡਾ. ਰਾਜਵਿੰਦਰ ਵੱਲੋਂ ਸਤਲੁਜ ਦਰਿਆ ਦੇ ਕੰਢੇ ’ਤੇ ਸਥਿਤ ਕਾਲੂ ਵਾਲਾ ਪਿੰਡ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਜਿੱਥੇ ਕੱਸੋ ਕੇ ਚੌਂਕੀ ਵਿਖੇ ਤਾਇਨਾਤ ਬੀਐਸਐਫ ਜਵਾਨਾਂ ਲਈ ਲੱਗੇ ਮੈਡੀਕਲ ਕੈਂਪ ਵਿੱਚ ਸ਼ਮੂਲੀਅਤ ਕੀਤੀ ਉੱਥੇ ਹੀ ਪਿੰਡ ਕਾਲੂ ਵਾਲਾ ਵਿਖੇ ਜਾ ਕੇ ਲੋਕਾਂ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਦੀ ਸਮੀਖਿਆ ਵੀ ਕੀਤੀ ਅਤੇ ਮਰੀਜਾਂ ਦਾ ਹਾਲ ਜਾਣਿਆ। ਉਹਨਾਂ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਦੇ ਹੁਕਮਾਂ ਤਹਿਤ ਵਿਭਾਗ ਵਲੋ ਐਮਰਜੈਂਸੀ ਰੈਪਿਡ ਰਿਸਪਾਂਸ ਟੀਮਾਂ ਦੀ ਤੈਨਾਤੀ ਪਿੰਡ ਕਾਲੂਵਾਲਾ, ਕੁਤੁਬੱਦੀਨ ਵਾਲਾ, ਰੁਕਨੇਵਾਲਾ, ਕਮਾਲਾ ਬੋਦਲਾ, ਗੱਟੀ ਰਾਜੋ ਕੇ, ਨਿਹਾਲਾ ਲਵੇਰਾ ,ਟੈਂਡੀ ਵਾਲਾ ਵਿਖੇ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਮੈਡੀਕਲ ਸਹੂਲਤਾਂ ਪੱਖੋ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤਰਾਂ ਦੀਆਂ ਗਰਭਵਤੀ ਔਰਤਾਂ ਲਈ ਸਾਰੀਆਂ ਸਿਹਤ ਸੰਸਥਾਵਾਂ ਵਿਖੇ ਉਚੇਚੇ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਇਲਾਕਿਆਂ ਵਿਚ ਲੋਕਾਂ ਨੂੰ ਸਾਫ਼ ਪਾਣੀ ਉਪਲਬਧ ਕਰਵਾਉਣ ਲਈ ਸਿਹਤ ਵਿਭਾਗ ਦੀਆਂ ਟੀਮਾ ਵਲੋਂ ਆਮ ਲੋਕਾਂ ਨੂੰ ਕਲੋਰੀਨ ਦੀਆ ਗੋਲੀਆ ਮੁਹਈਆ ਕਰਵਾਈਆ ਗਈਆਂ ਹਨ। ਵੈਕਟਰ ਬੋਰਨ ਅਤੇ ਪਾਣੀ ਨਾਲ ਹੋਣ ਵਾਲਿਆਂ ਬਿਮਾਰੀਆ ਤੋ ਬਚਾਅ ਲਈ ਪੁਖਤਾ ਪਰਬੰਧ ਕੀਤੇ ਗਏ ਹਨ। ਸਾਰੇ ਸਿਹਤ ਕੇਂਦਰਾਂ ਵਿੱਚ ਜ਼ਰੂਰੀ ਦਵਾਈਆਂ, ਸਾਫ਼ ਪੀਣਯੋਗ ਪਾਣੀ ਅਤੇ ਐੰਟੀ-ਸੈਪਟਿਕ ਸਮੱਗਰੀ ਉਪਲਬਧ ਕਰਵਾਈ ਗਈ ਹੈ। ਹੜ੍ਹ ਦੌਰਾਨ ਆਮ ਤੌਰ ‘ਤੇ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਹੈਜ਼ਾ, ਡਾਇਰੀਆ ਅਤੇ ਚਮੜੀ ਰੋਗਾਂ ਤੋਂ ਬਚਾਅ ਲਈ ਵਿਸ਼ੇਸ਼ ਤਿਆਰੀ ਕੀਤੀ ਗਈ ਹੈ। ਸਿਹਤ ਵਿਭਾਗ ਵਲੋ ਇਲਾਕੇ ਦੇ ਲੋਕਾਂ ਲਈ ਮੈਡੀਕਲ ਕੈਂਪਾਂ, ਘਰ-ਘਰ ਜਾਕੇ ਸਿਹਤ ਜਾਂਚ, ਅਤੇ ਜਾਗਰੂਕਤਾ ਮੁਹਿੰਮਾਂ ਰਾਹੀਂ ਲਗਾਤਾਰ ਸੇਵਾਵਾਂ ਜਾਰੀ ਹਨ।
ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ,ਪੀ ਏ ਵਿਕਾਸ ਕਾਲੜਾ ,ਦੀਪ ਸਿੰਘ ਇੰਸਪੈਕਟਰ ਬੀ ਐਸ ਐਫ ਕੱਸੋ ਕੇ ਚੌਂਕੀ ,ਤ੍ਰਿਪਾਠੀ ਨਰਸਿੰਗ ਸਿਸਟਰ ਯੂਨਿਟ ਹਾਸਪਿਟਲ ਬੀ ਐਸ ਐਫ ਅਤੇ ਸਤਪਾਲ ,ਓਸ਼ਨ ਸੀ ਅੱਚ ਓ, ਕਿਰਨ ਅਮਰਜੀਤ ਐਸ ਆਈ ਵੀ ਹਾਜ਼ਰ ਸਨ।