ਜ਼ਿਲ੍ਹਾ ਭਾਸਾ ਦਫ਼ਤਰ ਫਾਜ਼ਿਲਕਾ ਵੱਲੋਂ ਰਾਜ ਪੱਧਰੀ ਨਾਟਕ ਮੇਲਾ 23 ਨਵੰਬਰ ਨੂੰ
- 108 Views
- kakkar.news
- November 20, 2023
- Punjab
ਜ਼ਿਲ੍ਹਾ ਭਾਸਾ ਦਫ਼ਤਰ ਫਾਜ਼ਿਲਕਾ ਵੱਲੋਂ ਰਾਜ ਪੱਧਰੀ ਨਾਟਕ ਮੇਲਾ 23 ਨਵੰਬਰ ਨੂੰ
ਫਾਜ਼ਿਲਕਾ 20 ਨਵੰਬਰ2023(ਸਿਟੀਜ਼ਨਜ਼ ਵੋਇਸ)
ਪੰਜਾਬ ਸਰਕਾਰ ਵੱਲੋਂ ਮਨਾਏ ਜਾ ਰਹੇ ਪੰਜਾਬੀ ਮਾਹ 2023 ਦੇ ਸਮਾਗਮਾਂ ਦੀ ਲੜੀ ਤਹਿਤ ਭਾਸ਼ਾ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਭਾਸਾ ਦਫਤਰ ਫਾਜ਼ਿਲਕਾ ਵੱਲੋਂ ਰਾਜ ਪੱਧਰੀ ਨਾਟਕ ਮੇਲਾ 23 ਨਵੰਬਰ 2023 ਨੂੰ ਡੀ.ਏ.ਵੀ ਕਾਲਜ(ਆਡੀਟੋਰੀਅਮ) ਅਬੋਹਰ ਵਿਖੇ ਮਨਾਇਆ ਜਾ ਰਿਹਾ ਹੈ।
ਜ਼ਿਲ੍ਹਾ ਭਾਸ਼ਾ ਅਫਸਰ ਫਾਜਿਲਕਾ ਸ੍ਰੀ ਭੁਪਿੰਦਰ ਉਤਰੇਜਾ ਵੱਲੋ ਜਾਣਕਾਰੀ ਦਿੰਦਿਆ ਦੱਸਿਆ ਕਿ ਰਾਜ ਪੱਧਰੀ ਨਾਟਕ ਮੇਲੇ ਵਿੱਚ ਨਾਟਕ ‘ਭਾਸ਼ਾ ਵਹਿੰਦਾ ਦਰਿਆ’ ਮਿਤੀ 23 ਨਵੰਬਰ 2023 ਨੂੰ ਸਾਮ 6:30 ਵਜੇ ਤੇ ਨਾਟਕ ‘ਜੀ ਆਇਆ ਨੂੰ’ ਮਿਤੀ 23 ਨਵੰਬਰ 2023 ਨੂੰ ਸਾਮ 7:30 ਵਜੇ ਕਰਵਾਇਆ ਜਾਵੇਗਾ। ‘ਭਾਸ਼ਾ ਵਹਿੰਦਾ ਦਰਿਆ’ ਨਾਟਕ ਸਿਰਜਨਾ ਆਰਟ, ਰਾਏਕੋਟ ਦੀ ਟੀਮ ਵੱਲੋਂ ਕਰਵਾਇਆ ਜਾਵੇਗਾ। ਇਸਦੇ ਲੇਖਕ ਡਾ ਸੋਮਪਾਲ ਹੀਰਾ ਅਤੇ ਨਿਰਦੇਸ਼ਕ ਪ੍ਰੋ. ਕੰਵਲ ਢਿੱਲੋ ਹਨ। ਇਸੇ ਤਰ੍ਹਾਂ ਨਾਟਕ ‘ਜੀ ਆਇਆ ਨੂੰ’ਨਟਰੰਗ ਸੁਸਾਇਟੀ ਅਬੋਹਰ ਵੱਲੋਂ ਖੇਡਿਆ ਜਾਵੇਗਾ। ਇਸ ਨਾਟਕ ਦੇ ਲੇਖਕ ਭੁਪਿੰਦਰ ਉਤਰੇਜਾ ਹਨ। ਇਸਦੀ ਨਿਰਦੇਸਨਾ ਹਨੀ ਉਤਰੇਜਾ ਵੱਲੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਭਾਸ਼ਾ ਵਿਭਾਗ ਫਾਜ਼ਿਲਕਾ ਵੱਲੋਂ ਸੂਖਮ ਕਲਾ ਅਤੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਜਾਵੇਗਾ।ਉਨ੍ਹਾਂ ਆਮ ਲੋਕਾਂ ਨੂੰ ਨਾਟਕ ਮੇਲੇ ਵਿੱਚ ਸਿਰਕਤ ਕਰਨ ਲਈ ਖੁਲ੍ਹਾ ਸੱਦਾ ਦਿੱਤਾ।



- October 15, 2025