ਐਂਟੀ ਕਰਪਸ਼ਨ ਫਾਊਂਡੇਸ਼ਨ ਟੀਮ ਨੇ ਏਡੀਸੀ ਅਮਿਤ ਸਰੀਨ ਨਾਲ ਕੀਤੀ ਮੁਲਾਕਾਤ
- 57 Views
- kakkar.news
- September 30, 2025
- Punjab
ਐਂਟੀ ਕਰਪਸ਼ਨ ਫਾਊਂਡੇਸ਼ਨ ਟੀਮ ਨੇ ਏਡੀਸੀ ਅਮਿਤ ਸਰੀਨ ਨਾਲ ਕੀਤੀ ਮੁਲਾਕਾਤ
ਫਿਰੋਜ਼ਪੁਰ 30 ਸਤੰਬਰ 2025( ਅਨੁਜ ਕੱਕੜ ਟੀਨੂੰ)
ਐਂਟੀ ਕਰਪਸ਼ਨ ਫਾਊਂਡੇਸ਼ਨ ਆਫ ਇੰਡੀਆ ਦੇ ਨੈਸ਼ਨਲ ਡਾਇਰੈਕਟਰ ਸ਼੍ਰੀ ਐਲਵਨ ਭੱਟੀ ਨੇ ਫਿਰੋਜ਼ਪੁਰ ਏਡੀਸੀ (ਜਨਰਲ) ਮੇਜਰ ਸ਼੍ਰੀ ਅਮਿਤ ਸਰੀਨ ਨੂੰ ਨਵੀਂ ਜੋਇਨਿੰਗ ਮੌਕੇ ਵਿਸ਼ੇਸ਼ ਤੌਰ ‘ਤੇ ਵਧਾਈ ਦਿੱਤੀ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਮੇਜਰ ਅਮਿਤ ਸਰੀਨ ਵਰਗੇ ਅਧਿਕਾਰੀਆਂ ਦਾ ਪ੍ਰਸ਼ਾਸਨ ਵਿੱਚ ਆਉਣਾ ਫਿਰੋਜ਼ਪੁਰ ਜ਼ਿਲ੍ਹੇ ਲਈ ਖੁਸ਼ਕਿਸਮਤੀ ਹੈ। ਉਹਨਾਂ ਦੇ ਤਜਰਬੇ ਅਤੇ ਇਮਾਨਦਾਰ ਕਾਰਸ਼ੈਲੀ ਨਾਲ਼ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਵਿੱਚ ਨਵੀਂ ਰਫ਼ਤਾਰ ਆਵੇਗੀ।
ਇਸ ਸਮੇਂ ਸ਼੍ਰੀ ਐਲਵਨ ਭੱਟੀ ਦੇ ਨਾਲ ਉਹਨਾਂ ਦੀ ਟੀਮ ਵੀ ਮੌਜੂਦ ਸੀ ਜਿਸ ਵਿੱਚ ਅੰਗਰੇਜ਼ ਸਿੰਘ (ਹਲਕਾ ਕੋਆਰਡੀਨੇਟਰ ਫਿਰੋਜ਼ਪੁਰ ਸ਼ਹਿਰੀ), ਗੌਰਵ ਜੀ (ਐਨਜੀਓ), ਕੈਪਟਨ ਹੁਸ਼ਿਆਰ ਸਿੰਘ ਅਤੇ ਇੰਜੀਨੀਅਰ ਨਵਨੀਤ ਕੁਮਾਰ ਸ਼ਾਮਲ ਸਨ। ਟੀਮ ਨੇ ਮਿਲ ਕੇ ਮੇਜਰ ਅਮਿਤ ਸਰੀਨ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦੇ ਹੋਏ ਉਹਨਾਂ ਦੀ ਨਵੀਂ ਜ਼ਿੰਮੇਵਾਰੀ ਸੰਭਾਲਣ ’ਤੇ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ‘ਤੇ ਐਂਟੀ ਕਰਪਸ਼ਨ ਫਾਊਂਡੇਸ਼ਨ ਵੱਲੋਂ ਇਹ ਵੀ ਉਮੀਦ ਜ਼ਾਹਰ ਕੀਤੀ ਗਈ ਕਿ ਮੇਜਰ ਅਮਿਤ ਸਰੀਨ ਫਿਰੋਜ਼ਪੁਰ ਵਿੱਚ ਲੋਕ-ਹਿਤੈਸ਼ੀ ਯੋਜਨਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਗੇ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਚਲ ਰਹੇ ਅਭਿਆਨ ਨੂੰ ਵੀ ਹੋਰ ਮਜ਼ਬੂਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਗੇ।


